*ਨਗਰ ਕੌਂਸਲ ਬਰੇਟਾ ਸ਼ਹਿਰ ‘ਚ ਟੈਕਸਾਂ ‘ਚ ਭਾਰੀ ਕਟੌਤੀ- ਵਿਧਾਇਕ ਬੁੱਧ ਰਾਮ*

0
94

ਮਾਨਸਾ, 27 ਜੁਲਾਈ:(ਸਾਰਾ ਯਹਾਂ/ਮੁੱਖ ਸੰਪਾਦਕ)

   ਮੁੱਖ ਮੰਤਰੀ ਸ੍. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਨੂੰ ਦੂਰ ਕਰ ਕੇ ਆਮ ਲੋਕਾਂ ਨੂੰ ਰਾਹਤ ਦੇਣ ਦੀ ।ਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ  ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਬਰੇਟਾ ਨਿਵਾਸੀਆਂ ਨਾਲ ਸਾਂਝੇ ਕਰਦਿਆਂ ਦੱਸਿਆ ਕਿ ਬਰੇਟਾ ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਨਗਰ ਕੌਂਸਲ ਬਰੇਟਾ ਵੱਲੋਂ ਵਸੂਲੇ ਜਾਂਦੇ ਬੇਲੋੜੇ ਟੈਕਸਾਂ ਬਾਰੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਨਗਰ ਕੌਂਸਲ ਦੀ ਮੀਟਿੰਗ ਵਿੱਚ ਮਤਾ ਪਾਸ ਕਰਵਾ ਕੇ ਲੋਕਾਂ ਨੂੰ ਰਾਹਤ ਦਿਵਾਈ।

   ਹਲਕਾ ਵਿਧਾਇਕ ਵੱਲੋਂ ਕਟੌਤੀ ਕਰਵਾਉਣ ਵਿੱਚ ਵਿਸ਼ੇਸ ਯੋਗਦਾਨ ਪਾਉਣ ‘ਤੇ ਸ਼ਹਿਰ ਦੇ ਨਿਵਾਸੀਆਂ ਵੱਲੋਂ ਵਿਸ਼ੇਸ ਸਨਮਾਨ ਸਮਾਰੋਹ ਕੀਤਾ ਗਿਆ ਅਤੇਨਗਰ ਕੌਂਸਲ ਵੱਲੋਂ ਟੈਕਸਾਂ ਦੀ ਕਟੌਤੀ ਦਾ ਮਤਾ ਲਾਗੂ ਕਰਵਾਉਣ ਵਿੱਚ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ। 

ਸ਼ਹਿਰ ਨਿਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਕੇਵਲ ਸ਼ਰਮਾ ਅਤੇ ਨਗਰ ਕੌਂਸਲ ਬਰੇਟਾ ਦੇ ਪ੍ਰਧਾਨ ਗਾਂਧੀ ਰਾਮ ਦੀ ਅਗਵਾਈ ਵਿੱਚ ਇਕੱਤਰ ਪਤਵੰਤਿਆਂ ਵੱਲੋਂ ਵਿਧਾਇਕ ਬੁੱਧ ਰਾਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਬਰੇਟਾ ਸ਼ਹਿਰ ਵਿੱਚ ਵਿਕਾਸ ਚਾਰਜ ਅਤੇ ਕਮਰਸ਼ੀਅਲ ਰੇਟ ਬਹੁਤ ਜ਼ਿਆਦਾ ਸਨ, ਹੁਣ ਉਨ੍ਹਾ ਵਿੱਚ ਕਟੌਤੀ ਕਰ ਕੇ ਪਹਿਲਾਂ ਦੀ ਬਜਾਇ ਤਿੰਨ ਗੁਣਾ ਕਟੌਤੀ ਹੋਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

   ਵਰਨਣਯੋਗ ਹੈ ਕਿ ਪਹਿਲਾਂ ਸ਼ਹਿਰ ਦੇ ਕਮਰਸ਼ੀਅਲ ਰੇਟ ਬਗੈਰ ਕਿਸੇ ਤਕਨੀਕੀ ਨੁਕਤੇ ਤੋਂ ਲਗਾਏ ਹੋਏ ਸਨ ਜਿਸ ਨਾਲ  ਸ਼ਹਿਰ ਦੇ ਆਮ ਵਸਨੀਕਾਂ ਨੂੰ ਬੇਲੋੜਾ ਵਾਧੂ ਬੋਝ ਝੱਲਣਾ ਪੈਂਦਾ ਸੀ I

    ਇਸ ਮੌਕੇ ਚਮਕੌਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਬਰੇਟਾ, ਨਗਰ ਕੌਂਸਲ ਦੇ ਅਕਾਉਂਟੈਂਟ ਸਿਕੰਦਰ ਸਿੰਘ, ਆੜ੍ਹਤੀਆ ਐਸ਼ੋਸੀਏਸ਼ਨ ਵੱਲੋਂ ਲਛਮਣ ਦਾਸ, ਲਲਿਤ ਜੈਨ, ਦਰਸ਼ਨ ਸਿੰਘ ਮੱਘੀ,ਪ੍ਰਕਾਸ਼ ਸਿੰਘ, ਦਰਸ਼ਨ ਸਿੰਘ ਸਾਰੇ ਐਮ.ਸੀ., ਯੂਥ ਆਗੂ ਜੀਵਨ ਗਿਰ, ਰਾਜਿੰਦਰ ਸ਼ਰਮਾ ਗੋਬਿੰਦਪੁਰਾ, ਸੰਸਾਰ ਸਿੰਘ, ਮਹਿੰਦਰ ਸਿੰਘ ਬਹਾਦਰਪੁਰ, ਪ੍ਰੀਤ ਕੁਮਾਰ (ਪ੍ਰੀਤਾ), ਵਿਕੇਸ਼ ਕੁਮਾਰ ਸਿੰਗਲਾ, ਹਰਵਿੰਦਰ  ਖੁਡਾਲ, ਦਵਿੰਦਰ ਕਟੌਦੀਆ ਆਦਿ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜ਼ਰ ਸਨ

NO COMMENTS