*ਨਗਰ ਕੌਂਸਲ ਨੂੰ ਕੂੜਾ ਸੁੱਟਣ ਲਈ ਨਹੀਂ ਮਿਲ ਰਹੀ ਜਗ੍ਹਾ ਇਸ ਲਈ ਅੰਡਰਬ੍ਰਿਜ ਵਿੱਚ ਲਗਾਏ ਕੂੜੇ ਦੇ ਢੇਰ*

0
179

  ਮਾਨਸਾ, 24 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)  ਕਰੋਨਾ ਵਾਇਰਸ ਦੀ ਬਿਮਾਰੀ ਨਾਲ ਅਨੇਕਾਂ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਤੇ ਅਨੇਕਾਂ ਇਸ ਜਾਨਲੇਵਾ ਬੀਮਾਰੀ ਦੇ ਕਾਰਨ ਹਸਪਤਾਲਾਂ ਦੇ ਵਿੱਚ ਪਏ ਹਨ ਤੇ ਜ਼ਿੰਦਗੀ ਨਾਲ ਸੰਘਰਸ਼ ਕਰ ਰਹੇ ਹਨ  ਪੰਜਾਬ ਸਰਕਾਰ ਬੇਸ਼ੱਕ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਇਸ ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਖਤਮ ਕਰਨ ਲਈ ਪਰ ਕਿਤੇ ਨਾ ਕਿਤੇ ਜਿਹੜੀਆਂ ਬਿਮਾਰੀਆਂ ਪਹਿਲਾਂ ਤੋਂ ਚੱਲ ਰਹੀਆਂ। ਮਲੇਰੀਆ , ਕੈਂਸਰ ਅਤੇ ਹੋਰ ਕਈ ਭਿਆਨਕ ਬਿਮਾਰੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਜ਼ਿਲ੍ਹਾ ਮਾਨਸਾ ਦੇ ਵਿਚ ਸਫ਼ਾਈ ਦਾ ਬਿਲਕੁਲ ਹੀ ਕੋਈ ਪ੍ਰਬੰਧ ਨਹੀਂ ਹੈ ਕਈ ਦਿਨਾਂ ਤੋਂ ਮੈਂ ਦੇਖ ਰਿਹਾ ਮੈਂ ਫੋਟੋਆਂ ਖਿੱਚੀਆਂ ਹਨ। ਹਰ ਪੰਦਰਾਂ ਵੀਹ ਦਿਨਾਂ ਬਾਅਦ ਅੰਡਰਬ੍ਰਿਜ ਦੇ ਵਿੱਚ ਕੂੜੇ ਦੇ ਢੇਰ ਲਗਾ ਦਿੱਤੇ ਜਾਂਦੇ ਹਨ। ਜੋ ਕਾਫੀ ਲੰਬੇ ਸਮੇਂ ਤੋਂ ਚਲਦਾ ਆ ਰਿਹਾ ਹੈ । ਅੰਡਰਬ੍ਰਿੱਜ ਦੇ ਵਿੱਚ ਜੋ ਕੂੜੇ ਦੇ ਢੇਰ ਲਗਾਏ ਸੀ ਉਹ ਹੁਣ ਮੀਂਹ ਦੇ ਪਾਣੀ ਨਾਲ ਮੀਂਹ ਦੇ ਪਾਣੀ ਵਿੱਚ ਹੀ ਮਿਕਸ ਹੋ ਗਏ ਅਤੇ  ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਇਸ ਦਾ ਮਤਲਬ ਤਾਂ ਇਹੀ ਹੋ ਗਿਆ ਕਿ ਨਗਰ ਕੌਂਸਲ ਕੋਲੋਂ ਕੋਈ ਕੂੜਾ ਸੁੱਟਣ ਲਈ ਪ੍ਰੌਪਰ ਜਗ੍ਹਾ ਨਹੀਂ ਹੈ । ਨਗਰ ਕੌਂਸਲ ਕੋਲ ਕੋਈ ਕੂੜਾ ਸੁੱਟਣ ਲਈ ਜਗ੍ਹਾ ਨਹੀਂ? ਅਕਸਰ ਬਾਜ਼ਾਰ ਦੇ ਵਿੱਚ ਦੇਖੇ ਜਾਂਦੇ ਹਨ ਰੇਲਵੇ ਫਾਟਕ ਦੇ ਕੋਲ ਕੂੜੇ ਦੇ ਢੇਰ ਲਗਾ ਦਿੱਤੇ ਜਾਂਦੇ ਹਨ ਖਾਲਸਾ ਸਕੂਲ ਦੇ ਨਾਲ ਅਤੇ ਹੋਰ ਕਈ ਜਗ੍ਹਾ ਹਨ ।ਕੂੜੇ ਦੇ ਢੇਰ ਜਿਵੇਂ ਪਹਿਲਾਂ ਹੱਡਾਰੋੜੀ ਵਿੱਚ ਟੋਭੇ ਤੇ ਲਗਾ ਰੱਖੇ ਹਨ ਜੋ ਆਸੇ ਪਾਸੇ ਦੇ ਲੋਕਾਂ ਲਈ ਬਿਮਾਰੀ ਦਾ ਬਹੁਤ ਵੱਡਾ ਕਾਰਨ ਹਨ। ਸਾਰੀ ਮਾਨਸਾ ਦਾ ਗੰਦ ਇਕੱਠਾ ਕਰਕੇ ਇੱਥੇ ਸੁੱਟ ਦਿੱਤਾ ਜਾਂਦਾ ਹੈ ਜਿਸ ਦੇ ਵੱਡੇ ਵੱਡੇ ਢੇਰ ਤੁਸੀਂ ਅਕਸਰ ਦੇਖਦੇ ਹੋ । ਹੱਡਾ ਰੋੜੀ ਬੇਸ਼ੱਕ ਇੱਥੋਂ ਚੁੱਕ ਦਿੱਤੀ ਗਈ ਹੈ ਪਰ ਹੁਣ ਵੀ ਕਦੇ ਕਦੇ ਇੱਥੇ ਅਵਾਰਾ ਪਸ਼ੂ ਮਰੇ ਹੋਏ ਸੁਟ ਦਿੱਤੇ ਜਾਂਦੇ ਹਨ । ਭਾਈ ਗੁਰਦਾਸ ਦਾ ਮੇਲਾ ਲੱਗਦਾ ਉਸ ਦੌਰਾਨ ਵੀ ਸਾਰੇ ਸ਼ਰਧਾਲੂ ਇੱਥੋਂ ਦੀ ਲੰਘਦੇ ਨੇ  ਉਸੇ ਗੰਦਗੀ ਦੇ ਵਿਚਦੀ ਪਰ ਬੋਲਦਾ ਕੋਈ ਨਹੀਂ ਭਾਈ ਗੁਰਦਾਸ ਦੇ ਸਾਰੇ ਹੀ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਇਸ ਬਾਰੇ ਜ਼ਰੂਰ ਬੋਲਿਆ ਕਰੋ ਤਾਂ ਜੋ ਭਾਈ ਗੁਰਦਾਸ ਦੋ ਜੋ ਇਤਿਹਾਸਕ ਡੇਰਾ ਹੈ ਉਸ ਨੂੰ ਵੀ ਸੁਰੱਖਿਅਤ ਕੀਤਾ ਜਾਵੇ। ਕਿਨੇ ਸ਼ਰਧਾਲੂ ਇਸ ਗੰਦਗੀ ਦੇ ਕਾਰਨ ਹੀ ਭਾਈ ਗੁਰਦਾਸ ਦੇ ਡੇਰੇ ਤੇ ਨਹੀਂ ਜਾਂਦੇ। ਜਦੋਂ ਵੀ ਵੋਟਾਂ ਹੁੰਦੀਆਂ ਹਨ ਵੋਟਾਂ ਦੇ ਦੌਰਾਨ ਸ਼ਹਿਰ ਵਾਸੀਆਂ ਨੂੰ ਲਾਰਾ ਲਾਇਆ ਜਾਂਦਾ ਹੈ ਕਿ ਤੁਹਾਡੇ ਲਈ ਸੀ ਪੂਰਾ ਪ੍ਰਬੰਧ ਕਰਾਂਗੇ ਤੁਹਾਡੇ ਲਈ ਪਾਣੀ ਦਾ ਪ੍ਰਬੰਧ ਸੀਵਰੇਜ ਦਾ ਪ੍ਰਬੰਧ ਵਾਟਰ ਸਪਲਾਈ ਦਾ ਪ੍ਰਬੰਧ ਤੇ ਗੰਦੇ ਪਾਣੀ ਦਾ ਨਿਕਾਸ ਕਰਵਾਵਾਂਗੇ ਕੂੜੇ ਵਾਲੇ ਢੇਰਾਂ ਦੀ ਜਗ੍ਹਾ ਤੇ ਇੱਥੇ ਸੋਹਣੀ ਪਾਰਕ ਹੋਵੇਗੀ। ਪਰ ਹੁੰਦਾ ਕੁਝ ਨੀ। ਬਾਰਾਂ ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੈ ਪਰ ਪਤਾ ਨ੍ਹੀਂ  ਇਨ੍ਹਾਂ ਰੂਡ਼ੀਆਂ ਦੀ ਕਦੋਂ ਸੁਣੀ ਜਾਵੇਗੀ।

NO COMMENTS