*ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨਾਂ ਖ਼ਿਲਾਫ਼ ਲਿਆਂਦੇ ਬੇਭਰੋਸਗੀ ਮਤੇ ਨੂੰ ਨਹੀਂ ਪਸੰਦ ਕਰ ਰਹੇ ਸ਼ਹਿਰ ਵਾਸੀ*

0
415

ਮਾਨਸਾ 21 ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ) ਨਗਰ ਕੌਂਸਲ ਮਾਨਸਾ ਦਾ ਇਹ ਇਤਿਹਾਸ ਰਿਹਾ ਹੈ ਕਿ ਜਦੋਂ ਵੀ ਕੋਈ ਨਵਾਂ ਪ੍ਰਧਾਨ ਬਣਦਾ ਹੈ।ਤਾਂ ਜਿੱਤੇ ਹੋਏ ਐਮ ਸੀ ਉਸ ਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਹਨ ।ਹਰ ਵਾਰ ਹੀ ਅਜਿਹਾ ਹੁੰਦਾ ਹੈ ਕਿ ਕਿਸੇ ਵੀ ਪ੍ਰਧਾਨ ਨੂੰ ਪੂਰੇ ਪੰਜ ਸਾਲ ਕੰਮ ਨਹੀਂ ਕਰਨ ਦਿੱਤਾ ਜਾਂਦਾ। ਬਹੁਤ ਸਾਰੇ ਸ਼ਹਿਰ ਵਾਸੀਆਂ ਦਾ ਕਹਿਣਾ ਹੁੰਦਾ ਹੈ ਕਿ ਇਹ ਜਿੱਤੇ ਹੋਏ ਐੱਮ ਸੀ ਪ੍ਰਧਾਨ ਨੂੰ ਕਈ ਵਾਰ ਬਲੈਕਮੇਲ ਕਰਦੇ ਹਨ।ਇਸ ਲਈ ਉਹ ਆਪਣੇ ਕੰਮ ਵੱਲ ਧਿਆਨ ਨਹੀਂ ਦੇ ਸਕਦਾ ਅਤੇ ਪੂਰਾ ਸਮਾਂ ਆਪਣੀ ਕੁਰਸੀ ਬਚਾਉਣ ਵਿੱਚ ਹੀ ਲੱਗਾ ਰਹਿੰਦਾ ਹੈ ।ਲੰਘੇ ਸਮੇਂ ਦੌਰਾਨ ਮਾਨਸਾ ਦੇ ਪ੍ਰਧਾਨ ਮਨਦੀਪ ਗੋਰਾ ਨੇ ਬਹੁਤ ਵਧੀਆ ਕੰਮ ਕੀਤਾ ਜਿਸ ਚ ਸੈਂਟਰਲ ਪਾਰਕ ਬਣਵਾਇਆ ਉੱਥੇ ਬਹੁਤ ਸਾਰੇ ਕੰਮ ਕੀਤੇ ਪਰ ਉਨ੍ਹਾਂ ਨਾਲ ਜੁੜੇ ਐੱਮ ਸੀ ਦੀ ਉਨ੍ਹਾਂ ਨੂੰ ਸਮੇਂ ਸਮੇਂ ਤੇ ਪ੍ਰੇਸ਼ਾਨ ਕਰਦੇ ਰਹੇ ।ਅਤੇ ਕੁਰਸੀ ਤੋਂ ਲਾਹੁਣ ਲਈ ਹਰ ਤਰ੍ਹਾਂ ਦੇ ਹੀਲੇ ਵਸੀਲੇ ਵਰਤਦੇ ਰਹੇ ਬਹੁਤ ਸਾਰੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇ ਕਰ ਜਿੱਤੇ ਹੋਏ ਐਮ ਸੀ ਨੇ ਇਕ ਚੁਣੇ ਹੋਏ ਪ੍ਰਧਾਨ ਨੂੰ ਕੁਰਸੀ ਤੋਂ ਲਾਹੁਣ ਦਾ ਹੱਕ ਹੈ ਤਾਂ ਫਿਰ ਵੋਟਰਾਂ ਨੂੰ ਵੀ ਇਹ ਹੱਕ ਦਿੱਤਾ ਜਾਵੇ ਕਿ ਉਹ ਆਪਣੇ ਜਿੱਤੇ ਹੋਏ ਐੱਮ ਸੀ ਨੂੰ ਜਦੋਂ ਚਾਹੁਣ ਉਸ ਦੇ ਅਹੁਦੇ ਤੋਂ ਹਟਾ ਸਕਦੇ ਹਨ। ਕਿ ਸਾਨੂੰ ਇਸ ਐਮ ਸੀ ਦਾ ਕੰਮ ਪਸੰਦ ਨਹੀਂ ਹੈ। ਮਾਨਸਾ ਨਗਰ ਕੌਂਸਲ ਦੀ ਪ੍ਰਧਾਨ ਜਸਬੀਰ ਕੌਰ ਨੂੰ ਬਣਿਆ ਉਹ ਜ਼ਿਆਦਾਮਾਂ ਨਹੀਂ ਹੋਇਆ ਇੰਨੇ ਘੱਟ ਸਮੇਂ ਵਿੱਚ ਕਿਸੇ ਦੀ ਦੀ ਕਾਰਗੁਜ਼ਾਰੀ ਨੂੰ ਮਾਪਿਆ ਨਹੀਂ ਜਾ ਸਕਦਾ। ਕਿਉਂਕਿ ਪੈਸਾ ਸਰਕਾਰ ਵੱਲੋਂ ਆਉਂਦਾ ਹੈ ਅਤੇ ਪ੍ਰਧਾਨ ਸਿਰ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ। ਜਿਨ੍ਹਾਂ ਨੂੰ ਹੱਲ ਕਰਨ ਲਈ ਕੁਝ ਸਮਾਂ ਹੁੰਦਾ ਹੈ ਵੋਟਰ ਵੀ ਰਾਜਨੇਤਾ ਨੂੰ ਪੰਜ ਸਾਲਾ ਸਮਾਂ ਕੰਮ ਅਤੇ ਕਾਰਗੁਜ਼ਾਰੀ ਲਈ ਦਿੰਦਾ ਹੈ ।ਪਰ ਮਾਨਸਾ ਦੇਦਿਤੇ ਹੋਏ ਮਾਨਸਾ ਦੇ ਜਿੱਤੇ ਹੋਏ ਐੱਮ ਸੀ ਆਪਣੇ ਪ੍ਰਧਾਨ ਨੂੰ ਕੁਝ ਮਹੀਨਿਆਂ ਵਿੱਚ ਸੀ ਅਹੁਦੇ ਤੋਂ ਹਟਾਉਣਾ ਸ਼ੁਰੂ ਕਰ ਦਿੰਦੇ ਹਨ ਕਿ ਸਾਨੂੰ ਇਨ੍ਹਾਂ ਦੀ ਕਾਰਗੁਜ਼ਾਰੀ ਪਸੰਦ ਨਹੀਂ ਇਸੇ ਤਰ੍ਹਾਂ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਅਤੇ ਦੋ ਮੀਤ ਪ੍ਰਧਾਨਾਂ ਖ਼ਿਲਾਫ਼ ਕੁਝ ਐਮਸੀ ਸਾਹਿਬਾਨਾਂ ਵੱਲੋਂ ਜੋ ਬੇਭਰੋਸਗੀ ਦਾ ਮਤਾ ਲਿਆਂਦਾ ਹੈ ਉਸ ਨੂੰ ਸ਼ਹਿਰ ਵਾਸੀ ਪਸੰਦ ਨਹੀਂ ਕਰ ਰਹੇ । ਕਿਉਂਕਿ ਸਰਕਾਰ ਦਾ ਜ਼ਿਆਦਾ ਸਮਾਂ ਨਹੀਂ ਰਹਿੰਦਾ ਬਹੁਤ ਜਲਦ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਇਸ ਲਈ ਇਸ ਮਹੀਨੇ ਬਹੁਤ ਜ਼ਰੂਰੀ ਹਨ ਜਿਨ੍ਹਾਂ ਵਿੱਚ ਸਰਕਾਰ ਵੱਲੋਂ ਫੰਡ ਵੀ ਆਵੇਗਾ ਤੇ ਸ਼ਹਿਰ ਦਾ ਵਿਕਾਸ ਵੀ ਹੋਣਾ ਹੈ। ਜੇਕਰ ਪ੍ਰਧਾਨ ਨੂੰ ਕੁਰਸੀ ਤੋਂ ਹਟਾਇਆ ਜਾਂਦਾ ਹੈ ਤਾਂ ਉਸ ਦੀ ਥਾਂ ਨਵਾਂ ਪ੍ਰਧਾਨ ਲਾਉਣ ਲਈ ਕਈ ਮਹੀਨਿਆ ਇਸੇ ਉਧੇੜ ਬੁਣ ਵਿੱਚ ਬੰਦ ਜਾਣੇ ਹਨ। ਅਤੇ ਸ਼ਹਿਰ ਦਾ ਵਿਕਾਸ ਰੁਕ ਜਾਵੇਗਾ ਬਹੁਤ ਸਾਰੇ ਸਹਿਰ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਾਰੇ ਜਿੱਤੇ ਹੋਏ ਐਮ ਸੀ ਵੋਟਰਾਂ ਦੀ ਕਦਰ ਕਰਦੇ ਹੋਏ ਜਿਥੇ ਆਪਣੇ ਵਾਰਡਾ ਦਾ ਵਿਕਾਸ ਕਰਾਉਣ ਉੱਥੇ ਹੀ ਚੁਣੇ ਗਏ ਪ੍ਰਧਾਨ ਅਤੇ ਮੀਤ ਪ੍ਰਧਾਨ ਅਤੇ ਕੁਝ ਸਮਾਂ ਦੇਣਾ ਚਾਹੀਦਾ ਹੈ। ਤਾਂ ਜੋ ਉਹ ਆਪਣੀ ਕਾਰ ਗੁਜ਼ਾਰੀ ਵਿਖਾ ਸਕਣ ਅਤੇ ਸ਼ਹਿਰ ਦਾ ਵਿਕਾਸ ਕਰਨ ਹੁਣ ਮੁੱਦੇ ਇਹ ਹੋਣੇ ਚਾਹੀਦੇ ਹਨ ਕਿ ਸ਼ਹਿਰ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਸਾਫ ਸਫਾਈ ਅਤੇ ਸ਼ਹਿਰ ਵਾਸੀਆਂ ਨੂੰ ਸ਼ੁੱਧ ਪਾਣੀ ਤੋ ਇਲਾਵਾ ਵਾਰਡ ਵਾਸੀਆਂ ਨਾਲ ਜੋ ਵੀ ਵਾਅਦੇ ਕੀਤੇ ਹਨ ਜਿਹੜੇ ਵਾਅਦੇ ਕਰਕੇ ਐਮ ਸੀ ਜਿੱਤੇ ਹਨ ।ਉਹ ਸਾਰੇ ਵਾਅਦੇ ਪੂਰੇ ਕਰਵਾਉਣ ਦਾ ਸਮਾਂ ਸੀ ਪਰ ਹੁਣ ਕੁਝ ਐਮ ਸੀ ਪ੍ਰਧਾਨ ਨੂੰ ਅਹੁਦੇ ਤੋਂ ਲਾਹੁਣ ਲਈ ਲੱਗੇ ਹੋਏ ਹਨ ਜੇਕਰ ਆਉਂਦੇ ਦਿਨਾਂ ਵਿਚ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨਾਂ ਨੂੰ ਅਹੁਦੇ ਤੋਂ ਹਟਾਇਆ ਜਾਂਦਾ ਹੈ। ਤਾਂ ਇਸ ਨਾਲ ਦੁਬਾਰਾ ਫਿਰ ਸ਼ਹਿਰ ਦੇ ਵਿਕਾਸ ਤੇ ਵਿਕਾਸ ਕਾਰਜ ਰੁਕ ਜਾਣਗੇ ਅਤੇ ਸ਼ਹਿਰ ਵਾਸੀਆਂ ਦਾ ਬਹੁਤ ਨੁਕਸਾਨ ਹੋਵੇਗਾ ।ਇਸ ਲਈ ਸਾਰੇ ਜਿੱਤੇ ਐਮ ਸੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਰਾਜਨੀਤੀ ਅਤੇ ਗੇਮ ਖੇਡਣ ਦੀ ਬਜਾਏ ਪ੍ਰਧਾਨ ਅਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਦਾ ਸਾਥ ਦੇ ਕੇ ਸ਼ਹਿਰ ਦਾ ਵਿਕਾਸ ਕਰਵਾਉਣ ਕਿਉਂਕਿ ਜੇਕਰ ਇਸ ਸਮੇਂ ਰਾਜਨੀਤੀ ਦੀ ਖੇਡ ਖੇਡੀ ਗਈ ਤਾਂ ਸ਼ਹਿਰ ਦਾ ਵਿਕਾਸ ਨਹੀਂ ਹੋਵੇਗਾ ਤੇ ਚੱਲਦੇ ਕੰਮ ਰੁਕ ਜਾਣਗੇ।

NO COMMENTS