ਨਗਰ ਕੋਸਲ ਨੇ ਖਰੀਦਿਆ ਕੂੜਾ ਕਰਕਟ ਇਕੱਠਾ ਕਰਨ ਲਈ ਤਿੱਨ ਮੋਬਾਇਲ ਵੈਨ

0
73

ਬੁਢਲਾਡਾ 10,ਫਰਵਰੀ (ਸਾਰਾ ਯਹਾ /ਅਮਨ ਮਹਿਤਾ): ਸਥਾਨਕ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਉਪਰਾਲੇ ਅਧੀਨ ਨਗਰ ਕੋਸਲ ਵੱਲੋਂ ਸ਼ਹਿਰ ਚ ਕੂੜਾ ਇੱਕਠਾ ਕਰਨ ਲਈ ਤਿੰਨ ਨਵੀਆਂ ਮੋਟਰ ਗੱਡੀਆ ਨੂੰ ਅੱਜ ਐਸ ਡੀ ਐਮ ਬੁਢਲਾਡਾ ਸਾਗਰ ਸੇਤੀਆਂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਸ੍ਰੀ ਸੇਤੀਆਂ ਨੇ ਦੱਸਿਆ ਕਿ ਸ਼ਹਿਰ ਨੂੰ ਸੁੰਦਰ ਅਤੇ ਸਾਫ ਸੁਥਰਾ ਬਣਾਉਣ ਲਈ ਨਗਰ ਕੋਸਲ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਨਵੀ ਮਸ਼ੀਨਰੀ (ਜੇ ਸੀ ਬੀ ਮਸ਼ੀਨ, ਦੋ ਟਰੈਕਟਰ, ਟਰਾਲੀਆ) ਖਰੀਦ ਕੇ ਲੋਕਾਂ ਦੀ ਸਹੂਲਤ ਲਈ ਮੁੲੱਇਆ ਕਰਵਾਇਆ ਗਈਆ ਹਨ। ਕਾਰਜਸਾਧਕ ਅਫਸਰ ਵਿਜੈ ਜਿੰਦਲ ਨੇ ਦੱਸਿਆ ਕਿ ਇਸ ਲੜੀ ਵਜੋਂ ਅੱਜ 25 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਮੋਬਾਇਲ ਵੈਨਾਂ(ਛੋਟੇ ਹਾਥੀ) ਜ਼ੋ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚੋ ਕੂੜਾ ਇੱਕਠਾ ਕਰਨਗੇ। ਜ਼ੋ ਸ਼ਹਿਰ ਲਈ ਇੱਕ ਲਾਭਦਾਇਕ ਸਾਬਿਤ ਹੋਵੇਗਾ। ਰੇਲਵੇ ਰੋਡ ਦੇ ਪਾਮ ਸਟਰੀਟ ਦਾ ਨਿਰਮਾਣ ਕਾਰਜ ਤੇਜੀ ਨਾਲ ਚੱਲ ਰਿਹਾ ਹੈ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਵਧਾਈ ਦਿੱਤੀ ਕਿ ਨਗਰ ਕੋਸਲ ਦੇ ੳੱੁਦਮ ਸਦਕਾ ਅਹਿਮਦਪੁਰ ਵਾਲੇ ਦਰਵਾਜੇ ਤੇ ਦੋ ਦੁਕਾਨਾਂ ਨੂੰ ਹਟਾ ਕੇ ਵਨ ਵੇਅ ਬਣਾਉਣ ਦੀ ਸਿਫਾਰਸ ਡਿਪਟੀ ਕਮਿਸ਼ਨਰ ਮਾਨਸਾ ਨੂੰ ਭੇਜੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਫੈਸਲੇ ਨਾਲ ਟਰੈਫਿਕ ਦੀ ਸਮੱਸਿਆ ਕਾਫੀ ਹੱਲ ਹੋ ਜਾਵੇਗੀ। ਇਸ ਮੌਕੇ ਤੇ ਧੀਰਜ ਕੁਮਾਰ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ।

NO COMMENTS