ਨਕੱਈ ਨੇ ਤੇਜ ਬਾਰਿਸ਼ ਨਾਲ ਪ੍ਰਭਾਵਿਤ ਹੋਈਆਂ ਫਸਲਾਂ ਦਾ ਲਿਆ ਜਾਇਜਾ

0
46

ਮਾਨਸਾ 24 ਜੁਲਾਈ  (ਸਾਰਾ ਯਹਾ, ਬਲਜੀਤ ਸ਼ਰਮਾ) — ਤੇਜ ਬਾਰਿਸ਼ ਨਾਲ ਹਲਕਾ ਮਾਨਸਾ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਪਹੁੰਚੇ ਨੁਕਸਾਨ ਦੀ ਸਾਰ ਲੈਣ ਲਈ ਪੰਜਾਬ ਸਰਕਾਰ ਦਾ ਕੋਈ ਆਗੂੂ ਜਾਂ ਅਧਿਕਾਰੀ ਨਾ ਪਹੁੰਚਣ ਕਾਰਨ ਕਿਸਾਨਾਂ ਨਾਲ ਕੈਪਟਨ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਨਕੱਈ ਨੇ ਤੇਜ ਬਾਰਿਸ਼ ਨਾਲ ਖਰਾਬ ਹੋਈਆਂ ਫਸਲਾਂ ਦਾ ਜਾਇਜਾ ਲੈਣ ਲਈ ਹਲਕੇ ਦੇ ਪਿੰਡ ਰੱਲਾ, ਬੁਰਜ ਢਿੱਲਵਾਂ, ਤਾਮਕੋਟ ਆਦਿ ਪਿੰਡਾਂ ਦਾ ਜਾਇਜਾ ਲੈਂਦਿਆਂ ਜਿੱਥੇ ਕਿਸਾਨਾਂ ਦੀਆਂ ਦੁੱਖ-ਤਕਲੀਫਾਂ ਸੁਣੀਆਂ। ਉੱਥੇ ਹੀ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜੇ ਪੰਜਾਬ ਸਰਕਾਰ ਨੇ ਯੋਗ ਮੁਆਵਜੇ ਨਾ ਦਿੱਤੇ ਤਾਂ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੰਘਰਸ਼ ਆਰੰਭਿਆ ਜਾਵੇਗਾ। ਨਕੱਈ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪਾਣੀ ਦੀ ਮਾਰ ਹੇਠ ਆਏ ਰਕਬਿਆਂ ਦੀ ਗਿਰਦਾਵਰੀ ਕਰਵਾਕੇ ਇਨ੍ਹਾਂ ਕਿਸਾਨਾਂ ਨੂੰ ਬਣਦੇ ਮੁਆਵਜੇ ਦਿੱਤੇ ਜਾਣ ਅਤੇ ਜੋ ਗਰੀਬ ਪਰਿਵਾਰਾਂ ਦੇ ਘਰਾਂ ਦਾ ਨੁਕਸਾਨ ਇਸ ਤੇਜ ਬਾਰਿਸ਼ ਨਾਲ ਹੋਇਆ ਹੈ। ਉਨ੍ਹਾਂ ਦੀ ਵੀ ਸਾਰ ਲਈ ਜਾਵੇ। ਇਸ ਮੌਕੇ ਨਿੱਕਾ ਸਿੰਘ ਬੁਰਜ ਢਿੱਲਵਾਂ, ਭਰਪੂਰ ਸਿੰਘ ਅਤਲਾ, ਮਾ: ਸੁਖਦੇਵ ਸਿੰਘ ਜੋਗਾ, ਗੋਲਡੀ ਗਾਂਧੀ, ਰੂਬਲ ਭੀਖੀ, ਬੱਬੀ ਰੋਮਾਣਾ, ਸੁਖਪਾਲ ਸਿੰਘ ਬਾਬਾ, ਨਿਰਮਲ ਸਿੰਘ ਰੱਲਾ, ਕਾਲਾ ਸਿੰਘ ਮੈਂਬਰ ਰੱਲਾ, ਬੂਟਾ ਸਿੰਘ ਆਦਿ ਹਾਜਰ ਸਨ।
ਫੋਟੋ: ਤੇਜ ਬਾਰਿਸ਼ ਨਾਲ ਪ੍ਰਭਾਵਿਤ ਹੋਏ ਖੇਤਰ ਵਿੱਚ ਕਿਸਾਨਾਂ ਨਾਲ ਗੱਲਬਾਤ ਦੌਰਾਨ ਜਗਦੀਪ ਸਿੰਘ ਨਕੱਈ।

NO COMMENTS