*ਧੋਖਾਧੜੀ ਦੇ ਮੁਕੱਦਮੇ ਵਿੱਚ 5 ਸਾਲ ਤੋਂ ਪੀ.ਓ. ਚੱਲ ਰਹੇ 2 ਮੁਲਜਿਮ ਮਾਨਸਾ ਪੁਲੀਸ ਵੱਲੋਂ ਕਾਬੂ*

0
98

ਮਾਨਸਾ, 24—08—2021 (ਸਾਰਾ ਯਹਾਂ ਬੀਰਬਲ ਧਾਲੀਵਾਲ ): ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ
ਨੋਟ ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ.ਓਜ. (ਮੁਜਰਮ—ਇਸਤਿਹਾਰੀਆ) ਨੂੰ
ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ
ਹੇਠ ਲਿਖੇ ਦੋ ਪੀ.ਓਜ. ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ:—
ਮੁਜਰਮ ਇਸ਼ਤਿਹਾਰੀ ਕਰਮ ਸਿੰਘ ਪੁੱਤਰ ਮਲਕੀਤ ਸਿੰਘ ਅਤ ੇ ਨਾਜੀਆ ਪਤਨੀ ਕਰਮ
ਸਿੰਘ ਵਾਸੀਅਨ ਵਾਰਡ ਨੰਬਰ 2 ਪਟਿਆਲਾ ਜਿਹਨਾਂ ਦੇ ਵਿਰੁੱਧ ਮੁਕੱਦਮਾ ਨੰਬਰ 71 ਮਿਤੀ
06—09—2014 ਅ/ਧ 420,120—ਬੀ. ਹਿੰ:ਦੰ: ਥਾਣਾ ਝੁਨੀਰ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ
ਮੁਲਜਿਮ ਮੁਕੱਦਮਾ ਵਿੱਚ ਹਾਲੇ ਤੱਕ ਗ੍ਰਿਫਤਾਰ ਨਹੀ ਹੋੲ ੇ ਸਨ। ਜਿਸ ਕਰਕੇ ਮਾਨਯੋਗ ਅਦਾਲਤ
ਐਸ.ਡੀ.ਜੇ.ਐਮ. ਸਰਦੂਲਗੜ ਵੱਲੋਂ ਇਹਨਾਂ ਨੂੰ ਮਿਤੀ 03—11—2015 ਤੋਂ ਪੀ.ਓ. ਅ/ਧ 82—83 ਜਾਬਤਾ
ਫੌਜਦਾਰੀ ਕਰਾਰ ਦਿੱਤਾ ਗਿਆ ਸੀ। ਇਹ ਮੁਲਜਿਮ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਆਪਣਾ ਟਿਕਾਣਾ
ਬਦਲ—ਬਦਲ ਕੇ ਰਹਿ ਹਹੇ ਸਨ। ਐਸ.ਆਈ. ਜਸਵੰਤ ਸਿੰਘ ਇੰਚਾਰਜ ਪੀ.ਓ. ਸਟਾਫ ਮਾਨਸਾ ਸਮੇਤ
ਪੁਲਿਸ ਪਾਰਟੀ ਵੱਲੋਂ ਇਹਨਾਂ ਦਾ ਟਿਕਾਣਾ ਟਰੇਸ ਕਰਕੇ ਇਹਨਾਂ ਨੂੰ ਐਲਪਾਈਨ ਕਾਲੋਨੀ ਖਰੜ ਤੋਂ ਕਾਬੂ
ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਮੁੱਖ ਅਫਸਰ ਥਾਣਾ ਝੁਨੀਰ ਦੇ ਹਵਾਲੇ ਕੀਤਾ ਗਿਆ ਹੈ।

NO COMMENTS