*ਧੁੰਦ ਦੇ ਮੌਸਮ ਦੌਰਾਨ ਸੜਕੀਂ ਦੁਰਘਟਨਾਵਾਂ ਨੂੰ ਰੋਕਣ ਵਿੱਚ ਮਾਨਸਾ ਪੁਲਿਸ ਦੀ ਪਹਿਲ ਕਦਮੀ!ਟਰੱਕਾਂ, ਟਰਾਲੀਆਂ, ਰੇਹੜੀਆਂ ਤੇ 1500 ਤੋਂ ਵੱਧ ਰਿਫਲੈਕਟਰ ਲਗਾਏ*

0
31

ਮਾਨਸਾ 06,ਦਸੰਬਰ(ਸਾਰਾ ਯਹਾਂ/ਬਲਜੀਤ ਸ਼ਰਮਾ/ਮੁੱਖ ਸੰਪਾਦਕ ) :ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ
ਧੁੰਦ ਦੇ ਮੌਸਮ ਨੂੰ ਮੱਦੇ—ਨਜ਼ਰ ਰੱਖਦੇ ਹੋਏ ਸੜਕੀ ਦੁਰ—ਘਟਨਾਵਾਂ ਨੂ ੰ ਰੋਕਣ ਦੀ ਪਹਿਲਕਦਮੀ ਕਰਦਿਆਂ
ਅੱਜ ਸ਼ਹਿਰ ਮਾਨਸਾ ਵਿਖੇ ਰੋਟਰੀ ਕਲੱਬ ਗਰੇਟਰ ਮਾਨਸਾ ਦੇ ਪ੍ਰਧਾਨ ਵਿਨੋਦ ਗੋਇਲ, ਡਾ. ਸ ਼ੇਰਜੰਗ ਸਿੰਘ
ਸਿੱਧੂ, ਸ੍ਰੀ ਨਰਿੰਦਰ ਜੋਗਾ ਅਤੇ ਆਰਾ ਐਸੋਸੀਏਸ਼ਨ ਮਾਨਸਾ ਦੇ ਸ੍ਰੀ ਰਾਕੇਸ਼ ਦਾਨੇਵਾਲੀਆ ਆਦਿ
ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਟਰੈਫਿਕ ਪੁਲਿਸ ਮਾਨਸਾ ਵੱਲੋਂ ਟਰੱਕਾਂ, ਕੈਂਟਰਾ, ਰਿਕਸ਼ੇ,
ਰੇਹੜੀਆ ਅਤੇ ਟਰੈਕਟਰ—ਟਰਾਲੀਆ ਆਦਿ ਵਹੀਕਲਜ ਪਰ 1500 ਰਿਫਲੈਕਰ ਲਗਾ ਕੇ ਮੁਹਿੰਮ ਦੀ
ਸੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਜਿਲਾ ਅੰਦਰ ਸਮਾਜ ਸੇਵੀ ਸੰਸਥਾਵਾਂ ਦੇ
ਸਹਿਯੋਗ ਨਾਲ ਇੱਕ ਹਫਤੇ ਦੇ ਅੰਦਰ ਅੰਦਰ 10,000 ਤੋਂ ਵੱਧ ਰਿਫਲੈਕਰ ਲਗਾਏ ਜਾ ਰਹੇ ਹਨ।
ਡਾ. ਗਰਗ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਟਰੈਫਿਕ ਨਿਯਮਾਂ ਦੀ ਪਾਲਣਾ
ਕੀਤੀ ਜਾਵੇ। ਇਸ ਮੌਸਮ ਦੌਰਾਨ ਵਹੀਕਲ ਮਾਲਕਾਂ ਵੱਲੋਂ ਆਪਣ ਆਪਣੇ ਵਹੀਕਲਾਂ ਦੇ ਅੱਗੇ—ਪਿੱਛੇ
ਲਾਈਟਾਂ ਲਗਵਾਈਆ ਜਾਣ ਜੋ ਸੜਕ ਪਰ ਚੱਲਦੇ ਸਮੇਂ ਧੁੰਦ ਦੌਰਾਨ ਚਾਲੂ ਰੱਖੀਆ ਜਾਣ। ਖਾਸ ਕਰਕੇ
ਚਾਰ ਪਹੀਆ ਵਾਹਨਾਂ ਪਰ ਫੌਗ ਲਾਈਟਾਂ ਲੱਗੀਆ ਹੋਣੀਆ ਚਾਹੀਦੀਆ ਹਨ। ਵਹੀਕਲਾਂ ਨੂੰ ਘੱਟ ਸਪੀਡ
ਵਿੱਚ ਆਪਣੀ ਸਾਈਡ ਤੇ ਹੀ ਚਲਾਇਆ ਜਾਵੇ। ਰਾਤ ਸਮੇਂ ਡਿੱਪਰ ਦੀ ਵਰਤੋਂ ਕੀਤੀ ਜਾਵੇ। ਵਹੀਕਲਜ
ਨੂੰ ਸੜਕ ਪਰ ਖੜਾ ਕਰਨ ਦੀ ਬਜਾਏ ਪਾਰਕਿੰਗ ਵਾਲੀ ਜਗ੍ਹਾਂ ਖੜਾ ਕੀਤਾ ਜਾਵੇ। ਜੇਕਰ ਕੋਈ ਵਹੀਕਲ
ਅਚਾਨਕ ਖਰਾਬ ਜਾਂ ਪੈਚਰ ਹੋ ਗਿਆ ਹੈ ਤਾਂ ਉਸਨੂੰ ਤੁਰੰਤ ਸੜਕ ਤੋਂ ਹਟਾਇਆ ਜਾਵੇ ਅਤੇ ਖਾਲੀ ਜਗ੍ਹਾਂ
ਵਿੱਚ ਲਿਜਾ ਕੇ ਰਿਪੇਅਰ ਆਦਿ ਕੀਤਾ ਜਾਵੇ। ਮਾਨਸਾ ਪੁਲਿਸ ਪਬਲਿਕ ਦੀ ਰਖਵਾਲੀ ਲਈ ਦਿਨ/ਰਾਤ
ਡਿਊਟੀ ਪਰ ਤਾਇਨਾਤ ਹੈ, ਇਸ ਲਈ ਧ ੁੰਦ ਦੇ ਮੌਸਮ ਦੌਰਾਨ ਟਰੈਫਿਕ ਨੂੰ ਨਿਰਵਿੱਘਨ ਚਾਲੂ ਰੱਖਣ ਅਤੇ
ਕੀਮਤੀ ਜਾਨਾਂ ਨੂੰ ਬਚਾਉਣ ਵਿੱਚ ਮਾਨਸਾ ਪੁਲਿਸ ਨੂੰ ਪੂਰਨ ਸਹਿਯ ੋਗ ਦਿੱਤਾ ਜਾਵੇ।ਇਸ ਮੌਕ ੇ ਸ੍ਰੀ ਸੰਜੀਵ
ਗੋਇਲ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਅਤੇ ਟਰੈਫਿਕ ਪੁਲਿਸ ਮਾਨਸਾ ਦੇ ਸ:ਥ: ਸੁਰੇਸ਼ ਕੁਮਾਰ
ਸਿੰਘ ਸਮੇਤ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ।

NO COMMENTS