ਧੁੰਦ ਦੇ ਨਾਲ ਠੰਡ ਦਾ ਅਸਰ ਵਧਿਆ, ਬਰਫਬਾਰੀ ਤੇ ਮੀਂਹ ਦੀ ਸੰਭਾਵਨਾ

0
35

ਨਵੀਂ ਦਿੱਲੀ 26 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕਸ਼ਮੀਰ ਘਾਟੀ ‘ਚ ਜ਼ਿਆਦਾਤਰ ਸਥਾਨਾਂ ‘ਤੇ ਸ਼ੁੱਕਰਵਾਰ ਘੱਟੋ ਘਟ ਤਾਪਮਾਨ ‘ਚ ਗਿਰਾਵਟ ਨਾਲ ਠੰਡ ਦਾ ਪ੍ਰਕੋਪ ਵਧ ਗਿਆ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਤੋਂ ਅਗਲੇ ਕੁਝ ਦਿਨਾਂ ਤਕ ਹਲਕੀ ਬਾਰਸ਼ ਤੇ ਬਰਫਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 1 2ਦਸੰਬਰ ਨੂੰ ਬਰਫਬਾਰੀ ਤੋਂ ਬਾਅਦ ਤੋਂ ਹੀ ਸਮੁੱਚੇ ਕਸ਼ਮੀਰ ‘ਚ ਮੌਸਮ ਖੁਸ਼ਕ ਬਣਿਆ ਹੋਇਆ ਹੈ ਤੇ ਠੰਡ ਤੇਜ਼ ਹੈ। ਕਈ ਥਾਵਾਂ ‘ਤੇ ਰਾਤ ਵੇਲੇ ਤਾਪਮਾਨ ਸਿਫਰ ਤੋਂ ਵੀ ਹੇਠਾਂ ਬਣਿਆ ਹੋਇਆ ਹੈ।

ਦਿੱਲੀ ‘ਚ ਤਾਪਮਾਨ 5 ਡਿਗਰੀ ਤੋਂ ਘੱਟ

ਠੰਡ ਤੇ ਕੋਰੇ ਦੇ ਵਿਚ ਰਾਸ਼ਟਰੀ ਰਾਜਦਾਨੀ ‘ਚ ਲਗਾਤਾਰ ਤੀਜੇ ਦਿਨ ਸ਼ੁੱਕਰਵਾਰ ਘੱਟੋ ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ। ਸਫਦਰਜੰਗ ਵੇਧਸ਼ਾਲਾ ‘ਚ ਤਾਪਮਾਨ ਆਮ ਤੋਂ ਤਿੰਨ ਡਿਗਰੀ ਘੱਟ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਫਦਰਜੰਗ ‘ਚ ਮੱਧਮ ਧੁੰਦ ਪੈਣ ਨਾਲ ਵਿਜ਼ੀਬਿਲਿਟੀ 201 ਮੀਟਰ ਰਹੀ।

29 ਦਸੰਬਰ ਤੋਂ ਸੀਤ ਲਹਿਰ

ਪੱਛਮੀ ਗੜਬੜੀ ਕਾਰਨ ਹਿਮਾਲਿਆ ਦੇ ਉਚਾਈ ਵਾਲੇ ਇਲਾਕਿਆਂ ‘ਚ ਪਹੁੰਚਣ ਕਾਰਨ ਐਤਵਾਰ ਤੇ ਸੋਮਵਾਰ ਤਾਪਮਾਨ ਵਧਣ ਦਾ ਅੰਦਾਜ਼ਾ ਹੈ। ਇਸ ਦੌਰਾਨ ਹਲਕੀ ਧੁੰਦ ਵੀ ਪੈ ਸਕਦੀ ਹੈ। 29 ਦਸੰਬਰ ਤੋਂ ਇਕ ਵਾਰ ਫਿਰ ਸ਼ੀਤ ਲਹਿਰ ਚੱਲੇਗੀ।

ਮੈਦਾਨੀ ਇਲਾਕਿਆਂ ‘ਚ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਤੇ ਆਮ ਨਾਲੋਂ 4.5 ਡਿਗਰੀ ਸੈਲਸੀਅਸ ਘੱਟ ਰਹਿੰਦਾ ਹੈ ਤਾਂ ਮੌਸਮ ਵਿਭਾਗ ਸੀਤ ਲਹਿਰ ਦਾ ਐਲਾਨ ਕਰ ਦਿੰਦਾ ਹੈ। ਇਸ ਦਰਮਿਆਨ, ਦਿੱਲੀ ‘ਚ ਲਗਤਾਰ ਤਿੰਨ ਦਿਨ ਤਕ ਹਵਾ ਗੁਣਵੱਤਾ ਗੰਭੀਰ ਸ਼੍ਰੇਣੀ ‘ਚ ਰਹਿਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਥੋੜਾ ਸੁਧਾਰ ਹੋਇਆ।

NO COMMENTS