*ਧਰਮ ਦੇ ਨਾਂ ਤੇ ਰਾਜਨੀਤੀ ਕਰਨ ਵਾਲੇ ਅਕਾਲੀ-ਕਾਂਗਰਸੀਆਂ ਨੂੰ ਲੋਕ ਮੂੰਹ ਨਹੀਂ ਲਗਾਉਣਗੇ-ਨੇਮ ਚੰਦ ਚੌਧਰੀ*

0
37

ਸਰਦੂਲਗੜ੍ਹ 28 ਅਪ੍ਰੈਲ 27ਅਪ੍ਰੈਲ (ਸਾਰਾ ਯਹਾਂ/ਬਲਜੀਤ ਪਾਲ): ਅਕਾਲੀਆਂ ਦੀ ਤਰਜ਼ ਤੇ ਕਾਂਗਰਸ ਵੀ ਧਰਮ ਦੇ ਨਾਂ ਉਪਰ ਸਿਆਸਤ ਕਰਕੇ ਸੂਬੇ ਦੇ ਲੋਕਾਂ ਨੂੰ ਭਰਮਾਉਣਾ ਚਹੁੰਦੀ ਹੈ ਪਰ ਸੂਬੇ ਦੇ ਵੋਟਰ ਅਕਾਲੀਆਂ ਵਾਂਗ ਕਾਂਗਰਸ ਨੂੰ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਚ ਮੂੰਹ ਨਹੀ ਲਗਾਉਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਰਦੂਲਗਡ਼੍ਹ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇਮ ਚੰਦ ਚੌਧਰੀ ਨੇ ਪੱਤਰਕਾਰਾਂ ਕੋਲ ਕੀਤਾ। ਉਨ੍ਹਾਂ ਕਿਹਾ ਕਿ ਗੁੱਟਕਾ ਸਾਹਿਬ ਦੀਆਂ ਝੂਠੀਆ ਸੌਹਾਂ ਖਾਕੇ ਸੱਤਾ ਹਥਿਆਉਣ ਵਾਲੀ ਕੈਪਟਨ ਸਰਕਾਰ ਨੇ ਸੱਤਾ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਭੁਲਾ ਦਿੱਤੇ। ਬਰਗਾੜੀ ਕਾਂਡ ਦਾ ਸੱਚ ਨੂੰ ਸਾਹਮਣੇ ਲਿਆਕੇ ਦੋਸ਼ੀਆ ਨੂੰ ਸਖਤ ਸਜਾ ਦੇਣ ਦੇ ਵਾਅਦੇ ਕਰਨ ਵਾਲੀ ਕੈਪਟਨ ਸਰਕਾਰ ਨੇ ਬਰਗਾੜੀ ਕਾਂਡ ਦੀ ਬਰੀਕੀ ਨਾਲ ਜਾਂਚ ਕਰਨ ਵਾਲੇ ਇਕ ਇਮਾਨਦਾਰ ਅਫ਼ਸਰ ਨੂੰ ਇੰਨਾ ਜ਼ਲੀਲ ਕੀਤਾ ਕਿ ਉਸ ਨੇ ਅੱਕ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਹੁਣ ਕਾਂਗਰਸ ਦੇ ਮੰਤਰੀ ਲੋਕਾਂ ਦੇ ਸੱਚੇ ਹਮਦਰਦ ਬਣਨ ਲਈ ਅਸਤੀਫੇ ਦੇਣ ਦੇ ਡਰਾਮੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਵਿਧਾਨ ਸਭਾ ਚੋਣਾਂ 2017 ਤੋਂ 6 ਮਹੀਨੇ ਪਹਿਲਾਂ ਕਾਂਗਰਸ ਦੇ ਖੰਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸ਼ਿੱਕੀ ਨੇ ਬੇਅਦਬੀ ਮਾਮਲੇ ਦੇ ਰੋਸ਼ ਵਜੋ ਵਿਧਾਨ ਸਭਾ ਚ ਅਸਤੀਫਾ ਦੇਕੇ ਚੋਣ ਪੱਤਾ ਖੇਡਿਆ ਸੀ ਤੇ ਹੁਣ ਫਿਰ ਤੋ ਕਾਂਗਰਸੀ ਮੰਤਰੀ ਉਸੇ ਤਰ੍ਹਾਂ ਆਪਣੇ ਅਸਤੀਫੇ ਦੇਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਵਟੋਰਨੀਆ ਚਹੁੰਦੇ ਹਨ। ਜੋ ਸੂਬੇ ਦੇ ਲੋਕ ਹਰਗੱਜ ਨਹੀ ਹੋਣ ਦੇਣਗੇ। ਅੱਜ ਸੂਬੇ ਦੇ ਸੂਝਬਾਨ ਲੋਕ ਅਕਾਲੀ-ਕਾਂਗਰਸੀਆ ਦੀਆਂ ਲੂੰਬੜ ਚਾਲਾਂ ਤੋਂ ਭਲੀਭਾਂਤ ਜਾਣੂ ਹੋ ਚੁੱਕੇ ਹਨ। ਧਰਮ ਦੇ ਨਾਂ ਤੇ ਰਾਜਨੀਤੀ ਕਰਨ ਵਾਲੀਆਂ ਇੰਨ੍ਹਾਂ ਪਾਰਟੀਆਂ ਨੂੰ ਸੂਬਾ ਵਾਸੀ 2022 ਦੀਆਂ ਚੋਣਾਂ ਚ ਬਾਹਰ ਦਾ ਰਾਸਤਾ ਵਿਖਾਉਣਗੇ।

NO COMMENTS