*ਧਰਮ ਦੀ ਰਾਜਨੀਤੀ ‘ਚ ਕਸੂਤੇ ਫਸੇ ਚਰਨਜੀਤ ਚੰਨੀ, ਆਹ ਕੰਮ ਨਾ ਕਰਨਾ ਪੈ ਗਿਆ ਮਹਿੰਗਾ, ਜਲੰਧਰ ‘ਚ ਕੀ ਹੋਵੇਗਾ ਬਾਈਕਾਟ?*

0
85

27 ਮਈ (ਸਾਰਾ ਯਹਾਂ/ਬਿਊਰੋ ਨਿਊਜ਼)ਦਰਅਸਲ ਚਰਨਜੀਤ ਸਿੰਘ ਚੰਨੀ ਚੋਣ ਪ੍ਰਚਾਰ ਦੌਰਾਨ ਜਲੰਧਰ ਵਿੱਚ ਇਕ ਸਮਾਗਮ ‘ਚ ਸ਼ਾਮਲ ਹੋਣ ਲਈ ਜਾਂਦੇ ਹਨ। ਇਸ ਦੌਰਾਨ ਉਹਨਾਂ ਦਾ ਸਵਾਗਤ ਕਰਨ ਦੇ ਲਈ ਕੁਝ ਮਹਿਲਾਵਾਂ ਖੜੀਆਂ ਹੁੰਦੀਆਂ ਹਨ। ਜਿਹਨਾਂ ਨੇ ਹੱਥ ਵਿੱਚ ਇੱਕ ਥਾਲੀ ਤੇ

ਲੋਕ ਸਭਾ ਚੋਣਾਂ 2024 ਨੂੰ ਲੈ ਕੇ ਹੁਣ ਸਤਵਾਂ ਤੇ ਆਖਰੀ ਗੇੜ ਬਚਿਆ ਹੈ। ਪੰਜਾਬ ਵਿੱਚ 1 ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ। ਪਰ ਉਸ ਤੋਂ ਪਹਿਲਾਂ ਲੋਕ ਸਭਾ ਹਲਕਾ ਜਲੰਧਰ ਵਿੱਚ ਧਰਮ ਦੀ ਰਾਜਨੀਤੀ ਹੋਣ ਲੱਗ ਪਈ ਹੈ। ਅਤੇ ਇਸ ਦੀ ਲਪੇਟ ਵਿੱਚ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਆ ਗਏ ਹਨ।

ਦਰਅਸਲ ਚਰਨਜੀਤ ਸਿੰਘ ਚੰਨੀ ਚੋਣ ਪ੍ਰਚਾਰ ਦੌਰਾਨ ਜਲੰਧਰ ਵਿੱਚ ਇਕ ਸਮਾਗਮ ‘ਚ ਸ਼ਾਮਲ ਹੋਣ ਲਈ ਜਾਂਦੇ ਹਨ। ਇਸ ਦੌਰਾਨ ਉਹਨਾਂ ਦਾ ਸਵਾਗਤ ਕਰਨ ਦੇ ਲਈ ਕੁਝ ਮਹਿਲਾਵਾਂ ਖੜੀਆਂ ਹੁੰਦੀਆਂ ਹਨ। ਜਿਹਨਾਂ ਨੇ ਹੱਥ ਵਿੱਚ ਇੱਕ ਥਾਲੀ ਤੇ ਹੋਰ ਸਮਾਨ ਫੜਿਆ ਹੁੰਦਾ। 

ਚਰਨਜੀਤ ਸਿੰਘ  ਚੰਨੀ ਜਿਵੇਂ ਹੀ ਇਸ ਸਮਾਗਮ ‘ਚ ਪਹੁੰਚੇ ਹਨ ਤਾਂ ਉੱਥੇ ਮੌਜੁਦ ਮਹਿਲਾਵਾਂ ਚੰਨੀ ਦੇ ਮੱਥੇ ‘ਤੇ ਤਿਲਕ ਲਗਾਉਣ ਲੱਗਦੀਆਂ ਹਨ, ਪਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕੁੱਝ ਬੋਲ ਕੇ ਤਿਲਕ ਲਗਾਉਣ ਤੋਂ ਮਨ੍ਹਾ ਕਰ ਦਿੰਦੇ ਹਨ। ਫਿਰ ਮਹਿਲਾਵਾਂ ਚੰਨੀ ਦਾ ਮੂੰਹ ਮਿੱਠਾ ਕਰਵਾ ਦਿੰਦੀਆਂ ਹਨ।ਇਸ ਦੀ ਵੀਡੀਓ ਵੀ ਕਾਫ਼ੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਲੋਕ ਇਸ ਨੂੰ ਧਰਮ ਨਾਲ ਜੋੜ ਕੇ ਦੇਖ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਲੰਧਰ ਦੇ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਕਿਉਂ ਨਹੀਂ ਪੁੱਛਿਆ ਕਿ ਉਹਨਾਂ ਨੇ ਤਿਲਕ ਲਗਾਉਣ ਤੋਂ ਮਨ੍ਹਾ ਕਿਉਂ ਕੀਤਾ।

ਇਸੇ ਤਰ੍ਹਾਂ ਵੀਡੀਓ ਵਾਇਰਲ ਜੋ ਹੋ ਰਹੀ ਹੈ। ਉਸ ਵਿੱਚ ਕਿਹਾ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਦਾ ਜਲੰਧਰ ਚੋਣਾਂ ਵਿੱਚ ਬਾਈਕਾਟ ਕੀਤਾ ਜਾਵੇ।ਹਿੁੰਦੂ ਧਰਮ ਵਿੱਚ ਤਿਲਕ ਦੀ ਇੱਕ ਵਿਸ਼ੇਸ਼ ਮਹੱਤਤਾ ਹੈ। ਸ਼ੁਭ ਕੰਮ ਕਰਨ ਦੇ ਲਈ ਮੱਥੇ ‘ਤੇ ਤਿਲਕ ਲਗਾਇਆ ਜਾਂਦਾ ਹੈ। ਕੋਈ ਵੀ ਧਾਰਮਿਕ ਜਾਂ ਘਰ ਵਿੱਚ ਸਮਾਜਿਕ ਕੰਮ ਹੋਵੇ। ਉਸ ਦੀ ਸ਼ੁਰੂਆਤ ਤਿਲਕ ਲਗਾਉਣ ਤੋਂ ਹੁੰਦੀ ਹੈ। ਇਸੇ ਲਈ ਜਦੋਂ ਚਰਨਜੀਤ ਸਿੰਘ ਚੰਨੀ ਨੇ ਮਨ੍ਹਾ ਕੀਤਾ ਤਾਂ ਉਹਨਾਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। 

NO COMMENTS