*ਧਰਨੇ ਦੇ 89 ਵੇਂ ਦਿਨ ਵੀ ਸੀਵਰੇਜ਼ ਸਮੱਸਿਆ ਦੇ ਹੱਲ ਦੀ ਉਡੀਕ ਕਰਦੇ ਰਹੇ ਧਰਨਾਕਾਰੀ*

0
31


ਮਾਨਸਾ 24 ਜਨਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੀਵਰੇਜ਼ ਸਮੱਸਿਆ ਦੇ ਹੱਲ ਲਈ ਸੇਵਾ ਸਿੰਘ ਠੀਕਰੀਵਾਲਾ ਚੌਕ ਵਿੱਚ ਚੱਲ ਰਿਹਾ ਧਰਨਾ ਅੱਜ 89ਵੇਂ ਦਿਨ ਵੀ ਧਾਰਮਿਕ , ਸਮਾਜਿਕ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਜਾਰੀ ਰਿਹਾ। ਧਰਨੇ ਦੀ ਅਗਵਾਈ ਵਾਇਸ ਪ੍ਰਧਾਨ ਰਾਮਪਾਲ ਸਿੰਘ ਬੱਪੀਆਣਾ ਅਮ੍ਰਿਤ ਪਾਲ ਗੋਗਾ ਹੰਸਾ ਸਿੰਘ ਅਤੇ ਸਰਪੰਚ ਅਜੀਤ ਸਿੰਘ ਵੱਲੋਂ ਕੀਤੀ ਗਈ। ਸਮੂਹ ਜਥੇਬੰਦੀਆਂ ਵੱਲੋਂ ਪਿਛਲੇ ਦਿਨੀਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਸ਼ਾਲ ਕਰਨ ਅਤੇ ਇਸ ਗੰਭੀਰ ਸਮੱਸਿਆ ਦਾ ਸਾਰਥਕ ਹੱਲ ਕਰਵਾਉਣ ਲਈ ਨਿੱਜਤਾ ਤੋਂ ਉੱਪਰ ਉੱਠ ਜਾਬਤੇ ਵਿੱਚ ਰਹਿੰਦਿਆਂ ਸਾਂਝੇ ਸੰਘਰਸ ਦੀ ਗੂੰਜ ਨੂੰ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਦੇ ਫ਼ੈਸਲੇ ਮੁਤਾਬਕ ਘਰ ਪਹੁੰਚਾ ਕੇ 26 ਜਨਵਰੀ ਨੂੰ ਬਾਰਾਂ ਹੱਟਾਂ ਚੌਂਕ ਤੋਂ ਲੱਗੇ ਧਰਨੇ ਸੇਵਾ ਸਿੰਘ ਠੀਕਰੀਵਾਲਾ ਚੌਂਕ ਬੱਸ ਅੱਡਾ ਮਾਨਸਾ ਤੱਕ ਕੀਤੇ ਜਾਣ ਵਾਲੇ ਸ਼ਾਂਤਮਈ ਮਾਰਚ ਨੂੰ ਹੋਰ ਵਿਸ਼ਾਲ ਕਰਨ ਲਈ ਤਨਦੇਹੀ ਨਾਲ ਉਪਰਾਲੇ ਜਾਰੀ ਹਨ। ਧਰਨੇ ‘ਚ ਹਾਜ਼ਰ ਆਗੂਆਂ ਨੇ ਕਿਹਾ ਕਿ ਇੱਕ ਪਾਸੇ 26 ਜਨਵਰੀ ਨੂੰ ਸਮੁੱਚੇ ਦੇਸ਼ ਵਿੱਚ ਗਣਤੰਤਰ ਦਿਵਸ਼ ਦੇ ਜਸ਼ਨ ਮਨਾਏ ਜਾ ਰਹੇ ਹੋਣਗੇ ਅਤੇ ਦੂਸਰੇ ਪਾਸੇ ਸ਼ਹਿਰ ਦੀਆਂ ਗਲੀਆਂ ਨਾਲੀਆਂ ਅਤੇ ਬਜ਼ਾਰਾਂ ਵਿੱਚ ਫੈਲੇ ਬੇਲਗਾਮ ਗੰਦੇ ਪਾਣੀ ਤੋਂ ਪੀੜ੍ਹਤ ਸ਼ਹਿਰੀ ਨਰਕ ਭਰੀ ਜਿੰਦਗੀ ਭੋਗ ਰਹੇ ਸ਼ਹਿਰੀ ਸੀਵਰੇਜ਼ ਸਮੱਸਿਆ ਦੇ ਸਤਾਏ ਪੱਕੇ ਹੱਲ ਲਈ ਸੜਕਾਂ ‘ਤੇ ਰੋਸ਼ ਮਾਰਚ ਕਰ ਰਹੇ ਹੋਣਗੇ।
ਅੱਜ ਧਰਨੇ ਵਾਲੀ ਜਗ੍ਹਾ ਠੀਕਰੀਵਾਲਾ ਚੌਂਕ ਵਿਖੇ ਤਿਆਰੀ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਸਮੂਹ ਜਥੇਬੰਦੀਆਂ ਦੇ ਫ਼ੈਸਲੇ ਮੁਤਾਬਕ ਬਾਰਾਂ ਹੱਟਾਂ ਚੌਂਕ ਤੋਂ ਸੇਵਾ ਸਿੰਘ ਠੀਕਰੀਵਾਲਾ ਚੌਕ ਬੱਸ ਅੱਡਾ ਮਾਨਸਾ ਤੱਕ ਕੀਤੇ ਜਾਣ ਵਾਲੇ ਮਾਰਚ ਦੀ ਵਿਉਂਤਬੰਦੀ ਸਬੰਧੀ ਗਉਸਾਲਾ ਭਵਨ ਵਿਖੇ ਸਾਂਝੀਆਂ ਜਥੇਬੰਦੀਆਂ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਹੋਈ ਕਾਰਵਾਈ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਵੱਖ ਵੱਖ ਵਾਰਡਾਂ ਵਿੱਚ ਨੁੱਕੜ ਮੀਟਿੰਗਾਂ ਕਰਨ ਅਤੇ ਪ੍ਰੀਵਾਰਾਂ ਦੀ ਵੀ ਸ਼ਮੂਲੀਅਤ ਕਰਵਾਉਣ ਦੇ ਉਪਰਾਲੇ ਕਰਨ ਅਤੇ ਸ਼ਾਮਲ ਆਗੂਆਂ ਨੇ ਸਮੂਹ ਜਥੇਬੰਦੀਆਂ ਅਤੇ ਸ਼ਹਿਰੀ ਨਿਵਾਸੀਆਂ ਨੂੰ ਸ਼ਾਂਤਮਈ ਰੋਸ ਮਾਰਚ ਵਿੱਚ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲਾਂ ਵੀ ਆਗੂਆਂ ਵੱਲੋਂ ਕੀਤੀਆਂ ਗਈਆਂ।
ਇਸ ਸਮੇਂ ਕ੍ਰਿਸ਼ਨ ਚੌਹਾਨ, ਡਾ. ਧੰਨਾ ਮੱਲ ਗੋਇਲ, ਭਗਵੰਤ ਸਿੰਘ ਸਮਾਓ, ਮੇਜ਼ਰ ਸਿੰਘ ਦੂਲੋਵਾਲ, ਪ੍ਰਦੀਪ ਗੁਰੂ , ਅਭੀ ਮੌੜ , ਮੱਖਣ ਲਾਲ, ਜਰਨੈਲ ਸਿੰਘ, ਰਤਨ ਕੁਮਾਰ ਭੋਲਾ, ਬੂਟਾ ਸਿੰਘ, ਗੁਰਦੇਵ ਸਿੰਘ ਦਲੇਲ ਵਾਲਾ, ਮਨਜੀਤ ਸਿੰਘ ਮੀਹਾਂ, ਸੁਖਦੇਵ ਸਿੰਘ, ਦਰਸ਼ਨ ਸਿੰਘ, ਕੁਲਵੰਤ ਸਿੰਘ, ਜਸਬੀਰ ਕੌਰ, ਸਸੀ ਭੂਸ਼ਨ, ਮੰਗੂ ਸਿੰਘ, ਕੀਰਤਨ ਰਾਮ ਆਦਿ ਸਾਥੀਆਂ ਨੇ ਵੀ ਆਪਣੇ ਵਿਚਾਰ ਵੀ ਸਾਂਝੇ ਕੀਤੇ ਅਤੇ ਮਾਰਚ ਨੂੰ ਸਫਲ ਬਣਾਉਣ ਲਈ ਤਨਦੇਹੀ ਨਾਲ ਕੰਮ ਕਰਨ ਦਾ ਅਹਿਦ ਵੀ ਕੀਤਾ ।

NO COMMENTS