*ਧਰਨੇ ਦਿੱਲੀ ਧਰਨੇ ਚੋਂ ਵਾਪਸ ਪਰਤੇ ਕਿਸਾਨ ਦੀ ਇਲਾਜ ਦੌਰਾਨ ਮੌਤ*

0
80

ਮਾਨਸਾ 19,ਅਪਰੈਲ (ਸਾਰਾ ਯਹਾਂ /ਬੀਰਬਲ ਧਾਲੀਵਾਲ) : ਮਾਨਸਾ ਜ਼ਿਲ੍ਹੇ ਦੇ ਪਿੰਡ ਗਾਗੋਵਾਲ ਦਾ ਸੁਖਰਾਜ ਸਿੰਘ ਪੁੱਤਰ ਕਰਤਾਰ ਸਿੰਘ ਰਮਦਾਸੀਆ ਸਿੱਖ ਜੋ ਦਿੱਲੀ ਵਿਖੇ ਕਿਸਾਨ ਅੰਦੋਲਨ ਲਈ ਕਰ ਰਹੇ ਕਿਸਾਨਾਂ ਨਾਲ ਧਰਨੇ ਵਿੱਚ  ਗਿਆ ਹੋਇਆ ਸੀ। ਪੰਜ ਕੁ ਦਿਨ ਪਹਿਲਾਂ ਧਰਨੇ ਚੋਂ ਵਾਪਸ ਪਿੰਡ ਆਇਆ ਸੀ ਤਾਂ ਆਉਂਦੇ ਦੀ ਹਾਲਤ ਵਿਗੜ ਗਈ ਜਿਸ ਨੂੰ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਸੀ !ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਉਸ ਦੀ ਪਤਨੀ  ਕੁਲਵੰਤ ਕੌਰ ਨੇ ਦੱਸਿਆ ਕਿ ਮੇਰਾ ਪਤੀ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਦਾ ਮੈਂਬਰ ਹੈ! ਅਤੇ ਹਰ ਧਰਨੇ ਮੁਜ਼ਾਹਰਿਆਂ ਵਿਚ ਉਨ੍ਹਾਂ ਦੇ ਨਾਲ ਜਾਂਦਾ ਸੀ! ਜਦੋਂ ਤੋਂ ਦਿੱਲੀ ਸੰਘਰਸ਼ ਚੱਲਿਆ  ਉਦੋਂ ਤੋਂ ਸੰਘਰਸ਼ ਵਿਚ ਵੀ ਸ਼ਮੂਲੀਅਤ ਕਰ ਰਿਹਾ ਹੈ।ਅਤੇ ਕੁਝ ਦਿਨ ਪਹਿਲਾਂ ਹੀ ਦਿੱਲੀ ਧਰਨੇ ਤੋਂ ਵਾਪਸ ਆਇਆ ਸੀ ਜਿਸ ਦੀ ਹਾਲਤ ਵਿਗੜਨ ਤੇ ਅਸੀਂ ਉਸ ਨੂੰ ਬਠਿੰਡਾ ਲੈ

ਗਏ ਜਿੱਥੇ ਪੰਜ ਦਿਨਾਂ ਦੇ ਇਲਾਜ ਤੋਂ ਬਾਅਦ ਮੌਤ  ਹੋ ਗਈ।ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡਾ ਸਾਰਾ ਕਰਜ਼ ਮੁਆਫ਼ ਕੀਤਾ ਜਾਵੇ ਅਤੇ ਵਿੱਤੀ ਮਦਦ ਕੀਤੀ ਜਾਵੇ! ਇਸ ਮੌਕੇ ਕਾਦੀਆਂ ਗਰੁੱਪ ਦੇ ਪਿੰਡ ਪ੍ਰਧਾਨ  ਨਿਰਮਲ ਸਿੰਘ ਨੇ ਕਿਹਾ ਕਿ ਇਸ ਕਿਸਾਨ ਵੀਰ ਦਾ ਸਾਰਾ ਕਰਜ਼ ਮੁਆਫ਼ ਕੀਤਾ ਜਾਵੇ !ਅਤੇ ਇਸ ਦੀ ਪਤਨੀ ਦੀ ਵਿੱਤੀ ਮਦਦ ਕੀਤੀ ਜਾਵੇ ਕਿਉਂਕਿ ਉਸ  ਉਸ ਵੀਰ ਦੇ ਕਿਸਾਨ ਧਰਨੇ ਦੌਰਾਨ ਸ਼ਹੀਦ ਹੋ ਜਾਣ ਨਾਲ ਹੁਣ ਉਸ ਦਾ ਸਹਾਰਾ ਕੋਈ ਨਹੀਂ ਰਿਹਾ। ਉਸ ਨੂੰ ਪੂਰੀ ਜ਼ਿੰਦਗੀ ਇਕੱਲਿਆਂ ਹੀ ਕੱਟਣੀ ਪਵੇਗੀ ਇਸ ਲਈ ਪੰਜਾਬ ਸਰਕਾਰ ਜਿੱਥੇ ਉਸ ਦਾ ਕਰਜ਼ਾ ਮੁਆਫ ਕਰੇ ਤਾਂ ਉਸ ਨੂੰ ਵਿੱਤੀ ਮੱਦਦ  ਵੀ ਕੀਤੀ ਜਾਵੇ।  

NO COMMENTS