ਮਾਨਸਾ, 22 ਫ਼ਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਜ਼ਿਲ੍ਹਾ ਮਾਨਸਾ ਵਿਖੇ ਆਸ਼ਾ ਵਰਕਰਾਂ ਨੇ ਆਪਣੀਆਂ ਕੁਝ ਮੰਗਾਂ ਨੂੰ ਰੱਖਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਮਾਨਸਾ ਵਿਖੇ ਧਰਨਾ ਲਗਾਇਆ ਹੋਇਆ ਸੀ। ਜਿਸਦੇ ਚਲਦਿਆਂ ਡਾਕਟਰ ਰਣਜੀਤ ਸਿੰਘ ਰਾਏਪੁਰੀ ਸਿਵਲ ਸਰਜਨ ਮਾਨਸਾ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਕੁਝ ਮੰਗਾਂ ਦਾ ਹੱਲ ਮੌਕੇ ਤੇ ਕਰਾ ਕੇ ਧਰਨਾ ਚੁਕਵਾਇਆ ਅਤੇ ਕੁਝ ਮੰਗਾਂ ਵਾਸਤੇ ਸਮਾਂ ਲੈ ਲਿਆ ਇਸ ਸਬੰਧੀ ਆਸ਼ਾ ਵਰਕਰ ਯੂਨੀਅਨ ਵੱਲੋਂ ਪੰਜਾਬ ਸਰਕਾਰ, ਸਿਹਤ ਵਿਭਾਗ ਅਤੇ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਦੇ ਹੱਕ ਵਿੱਚ ਜਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਅਤੇ ਡਾਕਟਰ ਰਣਜੀਤ ਸਿੰਘ ਰਾਏ ਦਾ ਬਹੁਤ ਧੰਨਵਾਦ ਕੀਤਾ।