ਧਨਤੇਰਸ ‘ਤੋ ਮਾਰਕੀਟ ਰੇਟ ਨਾਲੋਂ ਸਸਤਾ ਸੋਨਾ ਖਰੀਦਣ ਦਾ ਮੌਕਾ, ਆਰਬੀਆਈ ਨੇ ਤੈਅ ਕੀਤੀਆਂ ਕੀਮਤਾਂ

0
79

ਨਵੀਂ ਦਿੱਲੀ,07 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਧਨਤੇਰਸ ਅਤੇ ਦੀਵਾਲੀ ਦੇ ਸਮੇਂ ਸੋਨਾ ਖਰੀਦਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਭਾਰਤ ਦੇ ਹਰ ਪਰਿਵਾਰ ‘ਚ ਤਿਉਹਾਰ ਦੇ ਮੌਸਮ ਦੌਰਾਨ ਸੋਨਾ ਖਰੀਦਣ ਦੀ ਪਰੰਪਰਾ ਹੈ। ਬਹੁਤੇ ਲੋਕ ਨਿਵੇਸ਼ ਦੇ ਮਾਮਲੇ ਵਿੱਚ ਸੋਨਾ ਖਰੀਦਦੇ ਹਨ। ਇਸ ਦੌਰਾਨ ਸਵਰਨ ਗੋਲਡ ਬਾਂਡ ਸਕੀਮ (Sovereign Gold Bond Scheme) ਦੀ ਅੱਠਵੀਂ ਸੀਰੀਜ਼ 9 ਨਵੰਬਰ ਨੂੰ ਸਬਸਕ੍ਰਿਰਸ਼ਨ ਲਈ ਖੁੱਲ੍ਹੇਗੀ। ਇਸ ਬਾਂਡ ‘ਤੇ 13 ਨਵੰਬਰ ਤੱਕ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਬਾਂਡ ਲਈ ਸੋਨੇ ਦੀ ਕੀਮਤ 5,177 ਰੁਪਏ ਪ੍ਰਤੀ ਗ੍ਰਾਮ ਰੱਖੀ ਗਈ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

ਆਰਬੀਆਈ ਨੇ ਬਿਆਨ ਵਿੱਚ ਕਿਹਾ, “999 ਕੁਆਲਟੀ ਦੇ ਸੋਨੇ ਦੀ ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਵਲੋਂ ਪ੍ਰਕਾਸ਼ਤ ਬੰਦ ਕੀਮਤ ਦੇ ਸਧਾਰਣ ਔਸਤ ਦੇ ਅਧਾਰ ‘ਤੇ ਬਾਂਡ ਦਾ ਨੋਮਿਨਲ ਮੁੱਲ 5,177 ਰੁਪਏ ਪ੍ਰਤੀ ਗ੍ਰਾਮ ਨਿਰਧਾਰਤ ਕੀਤਾ ਗਿਆ ਹੈ।”

ਕੇਂਦਰੀ ਬੈਂਕ ਨੇ ਕਿਹਾ ਹੈ ਕਿ ਸਰਕਾਰ ਨੇ ਇਸ ਬਾਂਡ ਲਈ ਆਨਲਾਈਨ ਅਪਲਾਈ ਕਰਨ ਵਾਲੇ ਅਤੇ ਡਿਜੀਟਲ ਤਰੀਕਿਆਂ ਰਾਹੀਂ ਅਦਾਇਗੀ ਕਰਨ ਵਾਲਿਆਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ।

ਇਸ ਬਾਂਡ ਸਬੰਧੀ ਜ਼ਰੂਰੀ ਗੱਲਾਂ ਜਾਣੋ:

ਭਾਰਤ ਸਰਕਾਰ ਵਲੋਂ ਭਾਰਤੀ ਰਿਜ਼ਰਵ ਬੈਂਕ ਸਵਰਨ ਗੋਲਡ ਬਾਂਡ ਸਕੀਮ ਜਾਰੀ ਕਰਦਾ ਹੈ। ਦੇਸ਼ ਵਿੱਚ ਵਸਦੇ ਭਾਰਤੀ ਨਾਗਰਿਕ, ਹਿੰਦੂ ਅਣਵੰਡੇ ਪਰਿਵਾਰ, ਟਰੱਸਟ, ਯੂਨੀਵਰਸਿਟੀ ਅਤੇ ਚੈਰੀਟੇਬਲ ਸੰਸਥਾਵਾਂ ਇਸ ਬਾਂਡ ਨੂੰ ਖਰੀਦ ਸਕਦੇ ਹਨ। ਇਸ ਯੋਜਨਾ ਦੇ ਤਹਿਤ ਤੁਸੀਂ ਘੱਟੋ ਘੱਟ ਇੱਕ ਗ੍ਰਾਮ ਸੋਨਾ ਖਰੀਦ ਸਕਦੇ ਹੋ।

ਇਸ ਯੋਜਨਾ ਦੇ ਤਹਿਤ ਇੱਕ ਵਿਅਕਤੀ ਇੱਕ ਵਿੱਤੀ ਸਾਲ ਵਿੱਚ ਵੱਧ ਤੋਂ ਵੱਧ ਚਾਰ ਕਿਲੋਗ੍ਰਾਮ ਤੱਕ ਦੇ ਸੋਨੇ ਦੇ ਬਾਂਡ ਖਰੀਦ ਸਕਦਾ ਹੈ। ਉਧਰ ਟਰੱਸਟ ਦੀ ਸੀਮਾ 20 ਕਿੱਲੋ ਹੈ। ਤੁਸੀਂ ਬੈਂਕਾਂ (ਛੋਟੇ ਵਿੱਤ ਬੈਂਕ ਅਤੇ ਭੁਗਤਾਨ ਬੈਂਕ ਨੂੰ ਛੱਡ ਕੇ), ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ, ਅਨੁਸੂਚਿਤ ਡਾਕਘਰ ਅਤੇ ਮਾਨਤਾ ਪ੍ਰਾਪਤ ਸਟਾਕ ਐਕਸਚੇਜ਼ ਤੋਂ ਸੋਨੇ ਦੇ ਬਾਂਡ ਖਰੀਦ ਸਕਦੇ ਹੋ।

ਸਰਕਾਰ ਨੇ ਭੌਤਿਕ ਸੋਨੇ ਦੀ ਮੰਗ ਨੂੰ ਘਟਾਉਣ ਦੇ ਟੀਚੇ ਨਾਲ ਨਵੰਬਰ 2015 ਵਿੱਚ ਸਵਰਨ ਗੋਲਡ ਬਾਂਡ ਯੋਜਨਾ ਸ਼ੁਰੂ ਕੀਤੀ ਸੀ।

NO COMMENTS