ਦੜੇ ਸੱਟੇ ਦਾ ਧੰਦਾ ਕਰਨ ਵਾਲਿਆ ਖਿਲਾਫ ਪੁਲਿਸ ਹੋਈ ਸਖਤ

0
146

ਬੁਢਲਾਡਾ, 20,,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਸਥਾਨਕ  ਪੁਲਿਸ ਸ਼ਹਿਰ ਚ ਦੜ੍ਹਾਂ ਸੱਟੇ ਦਾ ਧੰਦਾ ਕਰਨ ਵਾਲੇ ਜਿਨ੍ਹਾਂ ਖਿਲਾਫ ਜੂੰਆ ਐਕਟ ਅਧੀਨ ਬਹੁਗਿਣਤੀ ਮੁਕੱਦਮੇ ਦਰਜ ਹਨ ਦੇ ਖਿਲਾਫ ਕਾਰਵਾਈ ਕਰਨ ਲਈ ਸਖਤ ਕਦਮ ਚੁੱਕਣ ਦਾ ਸਮਾਚਾਰ ਪ੍ਰਾਪਤ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸਿਟੀ ਪੁਲਿਸ ਨੇ ਗੈਬਲੰਿਗ ਐਕਟ ਅਧੀਨ ਦਰਜ ਮੁਕੱਦਮਿਆਂ ਦੇ ਆਧਾਰ ਤੇ ਦੜ੍ਹਾਂ ਸੱਟਾ ਦਾ ਕਾਰੋਬਾਰ ਕਰਨ ਵਾਲਿਆ ਦੇ ਬੈਂਕ ਅਤੇ ਜਾਇਦਾਦ ਖੰਘਾਲਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਵੱਖ ਵੱਖ ਬੈਕਾਂ ਨੂੰ ਇੱਕ ਪੱਤਰ ਜਾਰੀ ਕਰਕੇ ਇਨ੍ਹਾਂ ਲੋਕਾਂ ਦੀ ਖਾਤਿਆਂ ਦੀ ਡਿਟੇਲ ਮੰਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਪੁਸ਼ਟੀ ਪੁਲਿਸ ਸੂਤਰਾ ਤੋਂ ਹੋ ਚੱੁਕੀ ਹੈ। 

NO COMMENTS