*ਦੋ ਰੋਜ਼ਾ ਜ਼ਿਲ੍ਹਾ ਪੱਧਰੀ ਯੁਵਾ ਦਿਵਸ ਦੌਰਾਨ ਲਾਏ ਗਏ ਖੂਨਦਾਨ ਕੈਂਪ ਵਿੱਚ 60 ਯੂਨਿਟ ਖੂਨ ਇੱਕਤਰ ਕੀਤਾ ਗਿਆ*

0
7

ਭੀਖੀ/ਮਾਨਸਾ, 16 ਮਾਰਚ  (ਸਾਰਾ ਯਹਾਂ/  ਬੀਰਬਲ ਧਾਲੀਵਾਲ) :
ਯੁਵਕ ਸੇਵਾਵਾਂ ਵਿਭਾਗ ਵੱਲੋਂ ਦੋ ਰੋਜਾ ਜਿਲ੍ਹਾ ਪੱਧਰੀ ਯੁਵਾ ਦਿਵਸ ਸਹਾਇਕ ਡਾਇਰਕੈਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ ਦੀ ਅਗਵਾਈ  ਹੇਠ ਸ਼ਿਵ ਸਕਤੀ ਗਰੁੱਪ ਆਫ ਕਾਲਜਿਜ਼ ਭੀਖੀ ਵਿਖੇ ਮਨਾਇਆ ਗਿਆ, ਜਿੱਥੇ ਵੱਖ ਵੱਖ ਯੂਥ ਕਲੱਬਾਂ ਤੋਂ ਇਲਾਵਾ ਐਨ.ਐਸ.ਐਸ. ਅਤੇ ਰੈੱਡ ਰਿਬਨ ਕਲੱਬਾਂ ਦੇ ਵਲੰਟੀਅਰਾਂ ਨੇ ਭਾਗ ਲਿਆ।
ਇਸ ਮੌਕੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਯੁਵਕ ਸੇਵਾਵਾਂ ਨਾਲ ਜੁੜੇ ਯੂਥ ਕਲੱਬਾਂ ਵੱਲੋਂ ਕੋਵਿਡ ਅਤੇ ਹੋਰ ਕੁਦਰਤੀ ਆਫ਼ਤਾਂ ਸਮੇ ਸ਼ਲਾਘਾਯੋਗ ਭੂਮਿਕਾ ਅਦਾ ਕੀਤੀ ਗਈ। ਉਨ੍ਹਾਂ ਯੂਥ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਆਪਣਾ ਯੋਗਦਾਨ ਪਾਉਣ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਚੇਅਰਮੈਨ, ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਯੁਵਕ ਗਤੀਵਿਧੀਆਂ ਨੂੰ ਹਮੇਸ਼ਾ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਯੁਵਾ ਦਿਵਸ ਤੋਂ ਬਾਅਦ ਰਾਜ ਪੱਧਰੀ ਯੁਵਾ ਦਿਵਸ ਵੀ ਮਨਾਇਆ ਜਾ ਰਿਹਾ ਹੈ ਅਤੇ ਲੰਮੇ ਸਮੇ ਤੋਂ ਬੰਦ ਰਾਜ ਪੱਧਰੀ ਯੂਥ ਅਵਾਰਡ ਵੀ ਜਲਦੀ ਦਿੱਤੇ ਜਾ ਰਹੇ ਹਨ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਰਘਵੀਰ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਵੱਲੋਂ ਹੁਣ ਤੱਕ ਯੂਥ ਕਲੱਬਾਂ ਦੇ ਸ਼ਹਿਯੋਗ ਨਾਲ 15 ਦੇ ਕਰੀਬ ਖੂਨਦਾਨ ਕੈਂਪ ਲਾਏ ਜਾ ਚੁੱਕੇ ਹਨ ਜਿਸ ਵਿੱਚ 700 ਦੇ ਕਰੀਬ ਖੁਨਦਾਨ ਸਰਕਾਰੀ ਬਲੱਡ ਬੈਂਕ ਮਾਨਸਾ ਅਤੇ ਬਠਿੰਡਾ ਨੂੰ ਦਿੱਤੇ ਗਏ ਹਨ। ਇਸ ਤੋ ਇਲਾਵਾ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਹਿੱਤ ਵੱਖ ਵੱਖ ਗਤੀਵਿਧੀਆਂ ਨੂੰ ਜਾਰੀ ਰੱਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪੱਧਰੀ ਯੁਵਾ ਦਿਵਸ ਮੌਕੇ ਲਗਾਏ ਗਏ ਖੂਨਦਾਨ ਕੈਂਪ ਵਿੱਚ 60 ਦੇ ਕਰੀਬ ਨੋਜਵਾਨਾਂ ਨੇ ਖੂਨਦਾਨ ਕੀਤਾ। ਇਸ ਮੋਕੇ ਕਰਵਾਏ ਗਏ ਪੇਟਿੰਗ ਮੁਕਾਬਲਿਆਂ ਵਿੱਚ ਅਰਸ਼ਦੀਪ ਕੌਰ ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਮਾਨਸਾ ਨੇ ਪਹਿਲਾ ਅਤੇ ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਦੀ ਹੀ ਬਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੇ ਕ੍ਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਐਸ.ਡੀ.ਕਾਲਜ (ਲੜਕੀਆਂ) ਦੀਆਂ ਲੜਕੀਆਂ ਜੋਯਤਿਕਾ ਅਤੇ ਮਨਜੀਤ ਕੌਰ ਨੂੰ ਹੌਂਸਲਾ ਅਫਜ਼ਾਈ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਮੋਕੇ ਕਰਵਾਏ ਗਏ ਲੇਖ ਮੁਕਾਬਿਲਆਂ ਵਿੱਚ ਖੁਸ਼ਪ੍ਰੀਤ ਕੌਰ ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਮਾਨਸਾ ਨੇ ਪਹਿਲਾ ਅਤੇ ਇਸੇ ਸੰਸਥਾਂ ਦੀ ਲੜਕੀ ਕਰਮਜੀਤ ਕੌਰ ਨੇ ਦੂਜਾ ਅਤੇ ਕਮਲਪ੍ਰੀਤ ਕੌਰ ਐਸ.ਡੀ.ਕਾਲਜ (ਲੜਕੀਆਂ)ਮਾਨਸਾ ਨੂੰ ਤੀਜਾ ਸਥਾਨ ਹਾਸਲ ਕੀਤਾ


ਉਨ੍ਹਾਂ ਦੱਸਿਆ ਕਿ ਸਲੋਗਨ ਲਿਖਣ ਦੇ ਮੁਕਾਬਲਿਆਂ ਵਿੱਚ ਐਨਲਾਈਟਡ ਕਾਲਜ ਦੀ ਅੰਸ਼ੁਲ ਨੇ ਪਹਿਲਾ, ਐਸ.ਡੀ.ਕਾਲਜ (ਲੜਕੀਆਂ) ਮਾਨਸਾ ਦੀ ਮੁਸਕਾਨ ਨੇ ਦੂਸਰਾ ਅਤੇ ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਮਾਨਸਾ ਦੀ ਤਮੰਨਾ ਬਾਵਾ ਨੇ ਤੀਜਾ ਅਤੇ ਸੁਖਮੇਲ ਕੌਰ ਰੋਇਲ ਗਰੁੱਪ ਆਫ ਕਾਲਜ ਬੋੜਾਵਾਲ ਨੂੰ ਹੋਸਲਾ ਅਫਜ਼ਾਈ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਸ਼ਿਵ ਸ਼ਕਤੀ ਗਰੁੱਪ ਆਫ ਕਾਲਿਜਜ਼ ਦੇ ਚੇਅਰਮੈਨ ਡਾ.ਸੋਮਨਾਥ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਕਾਲਜ ਦੀਆਂ ਸਰਗਰਮੀਆਂ ਬਾਰੇ ਮੁੱਖ ਮਹਿਮਾਨ ਨੂੰ ਜਾਣੂ ਕਰਵਾਇਆ। ਮੰਚ ਸੰਚਾਲਨ ਦੀ ਕਾਰਵਾਈ ਮੈਡਮ ਯੋਗਿਤਾ ਜੋਸ਼ੀ ਵੱਲੋਂ ਬਾਖੂਬੀ ਨਿਭਾਈ ਗਈ।
ਇਸ ਮੌਕੇ ਤੇਜਿੰਦਰ ਕੌਰ ਜ਼ਿਲ੍ਹਾ ਭਾਸ਼ਾ ਅਫਸਰ ਮਾਨਸਾ, ਸਰਬਜੀਤ ਸਿੰਘ ਜਿਲ੍ਹਾ ਯੂਥ ਅਫਸਰ ਨਹਿਰੂ ਯੁਵਾ ਕੇਂਦਰ ਮਾਨਸਾ, ਪਿ੍ਰਸੀਪਲ ਦਰਸ਼ਨ ਸਿੰਘ ਬਰੇਟਾ, ਡਾ.ਸੰਦੀਪ ਘੰਡ, ਹਰਪੀਤ ਸਿੰਘ ਮੂਸਾ ਮੈਡਮ ਸੁਰਿੰਦਰ ਕੌਰ ਫੱਤਾ ਮਾਲੋਕਾ ਸਮੂਹ ਪ੍ਰੋਗਰਾਮ ਅਫਸਰ ਐਨ.ਐਸ.ਐਸ. ਗੁਰਦੀਪ ਸਿੰਘ ਸਹਾਇਕ ਯੁਵਕ ਸੇਵਾਵਾਂ ਵਿਭਾਗ, ਗੁਰਪ੍ਰੀਤ ਸਿੰਘ ਖੋਜ ਅਫਸਰ, ਨਿਰਮਲ ਮੌਜੀਆ, ਰਜਿੰਦਰ ਵਰਮਾ, ਜੱਗਾ ਸਿੰਘ ਅਲੀਸ਼ੇਰ ਕਲਾਂ, ਅਮਨਦੀਪ ਸਿੰਘ ਹੀਰਕੇ ਸਮੂਹ ਸਟੇਟ ਯੂਥ ਅਵਾਰਡੀ, ਇੰਦਰਜੀਤ ਉਭਾ ਸਮਾਜ ਸੇਵੀ, ਹਰਦੀਪ ਸਿੱਧੂ ਜਿਲ੍ਹਾ ਪ੍ਰਧਾਨ ਸਿੱਖਿਆ ਵਿਕਾਸ ਮੰਚ ਮਾਨਸਾ ਯੂਥ ਆਗੂ ਸੁਰਿੰਦਰ ਗਰਗ ਭੀਖੀ, ਨੇਕੀ ਫਾਊਡੇਸ਼ਨ ਬੁਡਲਾਡਾ ਦੇ ਪ੍ਰਧਾਨ ਮਨਦੀਪ ਕੁਮਾਰ ਸ਼ਰਮਾ, ਸੁਖਜੀਤ ਸਿੰਘ ਬੀਰੋਕੇ, ਵੀਰ ਸਿੰਘ ਬੋੜਾਵਾਲ, ਡਾ ਹਰਦੇਵ ਸਿੰਘ ਕੋਰਵਾਲਾ ਅਤੇ ਗੁਰਪ੍ਰੀਤ ਸਿੰਘ ਭੰਮੇ ਨੇ ਵੀ ਸ਼ਮੂਲੀਅਤ ਕਰਦਿਆਂ ਹਰ ਕਿਸਮ ਦੇ ਸਹਿਯੋਗ ਦਾ ਭਰੋਸਾ ਦਿੱਤਾ।     

NO COMMENTS