*ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ 16 ਅਤੇ 17 ਨਵੰਬਰ ਨੂੰ ਮਸਤੂਆਣਾ ਸਾਹਿਬ ਵਿਖੇ ਹੋਵੇਗੀ:ਸੁੱਖੀ ਬਾਠ*

0
24

ਬੁਢਲਾਡਾ 9 ਜੂਨ (ਸਾਰਾ ਯਹਾਂ/ਅਮਨ ਮਹਿਤਾ) ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਉਹਨਾਂ ਵਿੱਚ ਸਾਹਿਤਕ ਕਲਾਵਾਂ ਪੈਦਾ ਕਰਨ ਲਈ ਚਲਾਏ ਜਾ ਰਹੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਨ ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਮਸਤੂਆਣਾ ਸਾਹਿਬ ਜ਼ਿਲ੍ਹਾ ਸੰਗਰੂਰ (ਪੰਜਾਬ) ਵਿਖੇ 16 ਅਤੇ 17 ਨਵੰਬਰ ਨੂੰ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦੇ ਯਤਨਾਂ ਸਦਕਾ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਲਹਿੰਦੇ ਪੰਜਾਬ ਦੇ ਉੱਘੇ ਸ਼ਾਇਰ ਬਾਬਾ ਨਜ਼ਮੀ ਵਿਸ਼ੇਸ ਤੌਰ ਤੇ ਸਮੂਲੀਅਤ ਕਰਨਗੇ, ਇਹ ਜਾਣਕਾਰੀ ਸੁੱਖੀ ਬਾਠ ਵੱਲੋਂ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਦਿੱਤੀ। ਉਨ੍ਹਾਂ ਕਿਹਾ ਕਿ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਉਸ ਦੀ ਟੀਮ ਸਦਕਾ ਪੰਜਾਬ ਵਿੱਚ ਹੁਣ ਤੱਕ ਬਾਲ ਲੇਖਕਾਂ ਦੀਆਂ 30 ਦੇ ਕਰੀਬ ਕਿਤਾਬਾਂ ਦੇ ਭਾਗ ਛਪ ਚੁੱਕੇ ਹਨ ਅਤੇ ਅਗਲੇ ਦਿਨਾਂ ਵਿੱਚ 100 ਦੇ ਕਰੀਬ ਹੋਰ ਕਿਤਾਬਾਂ ਦੇ ਭਾਗ ਛਪਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਆਉਣ ਵਾਲੇ ਸਮੇਂ ਚ ਰਾਜਸਥਾਨ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਰਾਜ ਅੰਦਰ ਵੀ ਬਾਲ ਲੇਖਕਾਂ ਦੀਆਂ ਪੁਸਤਕਾਂ ਛਪਣ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਕੈਨੇਡਾ, ਇਟਲੀ, ਆਸਟ੍ਰੇਲੀਆ ਇੰਗਲੈਂਡ ਅਤੇ ਪਾਕਿਸਤਾਨ ਵਿੱਚ ਵੀ ਜਲਦੀ ਹੀ ਕਿਤਾਬਾਂ ਛਾਪ ਰਹੇ ਹਾਂ। ਉਹਨਾਂ ਦੱਸਿਆ ਕਿ ਸੰਸਥਾ ਦਾ ਉਦੇਸ਼ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਲਿਖਣ ਕਲਾ ਵੱਲ ਤੋਰਨਾ ਹੈ।  ਇਸ ਤੋਂ ਬਾਅਦ ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦਾ ਪ੍ਰਾਸਪੈਕਟ ਵੀ ਜਾਰੀ ਕੀਤਾ ਗਿਆ। ਪ੍ਰਾਸਪੈਕਟ ਜਾਰੀ ਮੌਕੇ ਸੁੱਖੀ ਬਾਠ, ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਕਾਲੜਾ, ਅਜੀਤ ਉਪ ਦਫਤਰ ਪਟਿਆਲਾ ਦੇ ਇੰਚਾਰਜ ਸੁਖਵਿੰਦਰ ਸਿੰਘ ਫੁੱਲ ਅਤੇ ਪੰਜਾਬ ਭਵਨ ਸਬ ਆਫ਼ਿਸ ਜਲੰਧਰ ਦੇ ਮੁੱਖ ਸੰਚਾਲਿਕਾ ਪ੍ਰੀਤ ਹੀਰ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੰਸਥਾਂ ਵੱਲੋਂ ਸੁੱਖੀ ਬਾਠ ਦੇ ਪਿਤਾ ਸਵ. ਅਰਜਨ ਸਿੰਘ ਬਾਠ ਦੀ ਯਾਦ ਵਿੱਚ ਸ਼੍ਰੋਮਣੀ ਬਾਲ ਲੇਖਕਾਂ ਨੂੰ ਸ਼੍ਰੋਮਣੀ ਬਾਲ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਗੁਰਵਿੰਦਰ ਸਿੰਘ ਸਿੱਧੂ, ਜਗਜੀਤ ਸਿੰਘ ਨੌਹਰਾ, ਉੱਘੇ ਲੇਖਕਾ ਬਲਜੀਤ ਸ਼ਰਮਾ, ਮਾਨਸਾ ਦੇ ਮੁੱਖ ਸੰਪਾਦਕ ਰਮਨੀਤ ਕੌਰ ਚਾਨੀ, ਸੰਗਰੂਰ ਦੇ ਮੁੱਖ ਸੰਪਾਦਕ ਅਵਤਾਰ ਸਿੰਘ ਚੋਟੀਆਂ, ਬਲਰਾਜ ਸਿੰਘ ਬਠਿੰਡਾ, ਅਰਵਿੰਦਰ ਸਿੰਘ, ਜਸਵੀਰ ਕੌਰ ਵਿਰਦੀ, Wਪਿੰਦਰ ਕੌਰ, ਗੁਰਦਾਸ ਕੌਰ, ਨਰਿੰਦਰ ਕੌਰ ਆਦਿ ਹਾਜ਼ਰ ਸਨ।

NO COMMENTS