*ਦੋਸਤ ਦੇ ਪਿਤਾ ਦੇ ਭੋਗ ਤੋਂ ਵਾਪਿਸ ਆ ਰਹੇ ਨੌਜਵਾਨਾਂ ਦੀ ਕਾਰ ਦਰੱਖਤ ਨਾਲ ਟਕਰਾਈ, 1 ਦੀ ਮੌਤ, 3 ਜਖਮੀ*

0
284

ਬੁਢਲਾਡਾ 4 ਦਸੰਬਰ  (ਸਾਰਾ ਯਹਾਂ/ਮਹਿਤਾ ਅਮਨ) ਦੋਸਤ ਦੇ ਪਿਤਾ ਦੇ ਭੋਗ ਤੋਂ ਵਾਪਿਸ ਆ ਰਹੇ 4 ਨੌਜਵਾਨਾਂ ਦੀ ਕਾਰ ਦੇ ਦਰੱਖਤ ਨਾਲ ਟਕਰਾਉਣ ਤੇ 1 ਦੀ ਮੌਤ ਅਤੇ 3 ਦੇ ਜਖਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਰੱਤਾ ਖੇੜਾ ਤੋਂ ਭੋਗ ਦੀ ਰਸਮ ਚ ਹਿੱਸਾ ਲੈਣ ਉਪਰੰਤ 4 ਦੋਸਤ ਕਾਰ ਵਿੱਚ ਦੋਦੜਾ ਤੋਂ ਬੱਛੋਆਣਾ ਵਿਚਕਾਰ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਦਰੱਖਤ ਨਾਲ ਟਕਰਾ ਗਈ। ਜਿਸ ਵਿੱਚ ਹਰਕੀਰਤ ਸਿੰਘ (20) ਪਿੰਡ ਟਾਹਲੀਆਂ, ਅਮ੍ਰਿਤਪਾਲ ਸਿੰਘ (18) ਪਿੰਡ ਅੱਕਾਵਾਲੀ, ਅਮਰਿੰਦਰ ਸਿੰਘ (18) ਬੁਢਲਾਡਾ, ਨਵਜੋਤ ਸਿੰਘ (18) ਪਿੰਡ ਭੰਮੇ ਕਲਾ ਨੂੰ ਜਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਬੁਢਲਾਡਾ ਚ ਦਾਖਲ ਕਰਵਾਇਆ ਗਿਆ। ਜਿੱਥੇ ਹਰਕੀਰਤ ਸਿੰਘ ਟਾਹਲੀਆਂ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ। ਮੌਕੇ ਤੇ ਘਟਨਾ ਦਾ ਜਾਇਜਾਂ ਲੈਣ ਲਈ ਪੁਲਿਸ ਦੇ ਅਧਿਕਾਰੀ ਪਹੁੰਚੇ ਅਤੇ ਹਸਪਤਾਲ ਵਿੱਚ ਜਖਮੀਆਂ ਦੇ ਬਿਆਨ ਲਏ ਗਏ। 

NO COMMENTS