ਦੇਸ ਦੀ ਏਕਤਾ, ਅਖੰਡਤਾਂ ਅਤੇ ਅਮਨ ਸ਼ਾਂਤੀ ਲਈ ਕੀਮਤੀ ਜਾਨਾਂ ਕੁਰਬਾਨ ਕਰਨ ਵਾਲੇ ਵੱਖ ਵੱਖ ਫੋਰਸਾਂ ਦੇ ਸ਼ਹੀਦਾਂ ਨੂੰ

0
21

ਮਿਤੀ 21-10-2024(ਸਾਰਾ ਯਹਾਂ/ਮੁੱਖ ਸੰਪਾਦਕ)

ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਦੇਸ਼ ਦੀ ਏਕਤਾ, ਅਖੰਡਤਾਂ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਦੇਸ਼ ਦੇ ਜਿੰਨਾ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਾਂ ਦੇ ਬਹਾਦਰ ਸੂਰਬੀਰਾਂ ਨੇ ਬੜੀ ਤਨਦੇਹੀ ਨਾਲ ਆਪਣੀ ਡਿਊਟੀ ਦੌਰਾਨ ਜਾਨ ਦੀ ਪਰਵਾਹ ਕੀਤੇ ਬਿਨ੍ਹਾ ਦੇਸ਼ ਵਿਰੋਧੀ ਤਾਕਤਾਂ ਨਾਲ ਲੋਹਾ ਲੈਦੇ ਹੋਏ ਆਪਣੀਆਂ ਸਹੀਦੀਆਂ ਪਾਈਆ ਹਨ।ਉਹਨਾਂ ਮਹਾਨ ਸਹੀਦਾਂ ਦੀ ਯਾਦ ਵਿੱਚ ਅੱਜ ਮਿਤੀ 21-10-2024 ਨੂੰ ਪੁਲਿਸ ਲਾਇਨ ਮਾਨਸਾ ਵਿਖੇ ਸਥਾਪਿਤ ਸਹੀਦੀ ਸਮਾਰਕ ਵਿਖੇ ਜਿਲ੍ਹਾ ਪੱਧਰ ਤੇ ਪੁਲਿਸ ਸਿਮਰਤੀ ਦਿਵਸ ਮਨਾਇਆ ਗਿਆ। ਇਸ ਸਮਾਰੋਹ ਵਿੱਚ ਜਿਲ੍ਹਾ ਮਾਨਸਾ ਤੇ 27 ਸਹੀਦਾਂ ਦੇ ਵਾਰਸ, ਪਰਿਵਾਰਿਕ ਮੈਂਬਰ ਹਾਜਰ ਆਏ।ਸਮਾਰ ੋਹ ਦੇ ਸੁਰੂ ਵਿੱਚ ਸੋਗ/ਪ੍ਰੈਡ ਦੌਰਾਨ ਸ੍ਰੀ ਜਸਵਿੰਦਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ(ਡੀ) ਮਾਨਸਾ ਦੀ ਕਮਾਂਡ ਵਿੱਚ ਸੁਭਾ 8 ਵਜੇ ਪੁਲਿਸ ਕਰਮਚਾਰੀਆ ਵੱਲੋ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ। ਫਿਰ ਸ੍ਰੀ ਜਸਕੀਰਤ ਸਿੰਘ ਅਹੀਰ ਕਪਤਾਨ ਪੁਲਿਸ (ਸ) ਮਾਨਸਾ ਵੱਲੋ ਮਿਤੀ 1-9-2023 ਤੋ 31-8-2024 ਤੱਕ ਪਿਛਲੇ ਇੱਕ ਸਾਲ ਦੌਰਾਨ ਦੇਸ਼ ਲਈ ਕੁਰਬਾਨ ਹੋਣ ਵਾਲੇ 213 ਵੱਖ ਵੱਖ ਫੋਰਸਾਂ( ਸੈਨਿਕ,ਪੁਲਿਸ ਫੋਰਸ, ਪੈਰਾ ਮਿਲਟਰੀ ਫੋਰਸ ਆਦਿ) ਦੇ ਅਧਿਕਾਰੀਆਂ/ਜਵਾਨਾਂ ਦੇ ਨਾਮ ਪੜ੍ਹ ਕੇ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸਹੀਦਾਂ ਨੂੰ ਯਾਦ ਕੀਤਾ। ਇਸਤੋ ਉਪਰੰਤ ਸੀਨੀਅਰ ਕਪਤਾਨ ਪੁਲਿਸ ਮਾਨਸਾ, ਸਹੀਦਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਇਸ ਮੋਕੇ ਹਾਜ਼ਰ ਸੀਨੀਅਰ ਅਫਸਰਾਨ,ਮੋਹਤਬਾਰ ਸਖਸ਼ੀਅਤਾਂ ਅਤੇ ਮਾਨਸਾ ਪੁਲਿਸ ਦੇ ਅਧਿਕਾਰੀਆ/ਕਰਮਚਾਰੀਆ ਨੇ ਸਰਧਾ ਦੇ ਫੁੱਲ ਭੇਂਟ ਕਰਕੇ ਸ਼ਹੀਦਾਂ ਨੂੰ ਸਰਧਾਜ਼ਲੀਆ ਭੇਟ ਕੀਤੀਆ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਇਸ ਸ਼ੋਕ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਸੰਖੇਪ ਵਿੱਚ ਜਾਣੂ ਕਰਵਾਇਆ ਗਿਆ ਕਿ ਸਾਲ-1959 ਨੂੰ ਇਸੇ ਦਿਨ ਚੀਨੀ ਫੌਜਾਂ ਨੇ ਲੱਦਾਖ ਦੇ ਏਰੀਆ ਹੌਟ ਸਪਰਿੰਗ ਨੇੜੇ ਘਾਤ ਲਗਾਕੇ ਭਾਰਤੀ ਸੈਨਾ ਦੀ ਟੁਕੜੀ ਨੂ ੰ ਸ਼ਹੀਦ ਕਰ ਦਿੱਤਾ ਸੀ, ਜਿਸ ਕਰਕੇ ਉਸ ਦਿਨ ਤੋ ਹੀ ਸ਼ਹੀਦਾਂ ਦੀ ਯਾਦ ਵਿੱਚ ਇਹ ਦਿਨ ਹਰ ਸਾਲ ਮਨਾਇਆ ਜਾਦਾ ਹੈ। ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਅਸੀ ਸ਼ਹੀਦ ਹੋਏ ਕਰਮਚਾਰੀਆ ਦੇ ਪਿੱਛੇ ਰਹਿ ਗਏ ਉਹਨਾਂ ਦੇ ਵਾਰਸ਼ਾ/ਪਰਿਵਾਰਾ ਨੂੰ ਮਿਲਕੇ ਉਹਨਾਂ ਦੀਆ ਦੁੱਖ ਤਕਲੀਫਾਂ ਸੁਣੀਏ, ਉਹਨਾਂ ਦੀਆ ਯੋਗ ਮੰਗਾਂ ਦੀ ਪੂਰਤੀ ਕਰੀਏ ਅਤੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਤੇ ਹੌਸ਼ਲਾਂ ਦੇਈਏ ਅਤੇ ਸ਼ਹੀਦਾਂ ਦੇ ਪਾਏ ਪੂਰਨਿਆ ਤੇ ਚੱਲੀਏ।

ਅੱਜ ਦੇ ਸਮਾਰੋਹ ਮੋਕੇ ਜਿਲਾ ਮਾਨਸਾ ਦੇ ਸ਼ਹੀਦਾਂ ਦੇ ਵਾਰਸ਼ਾਂ ਦਾ ਮਾਨ ਸਤਿਕਾਰ ਕੀਤਾ ਗਿਆ। ਇਸ ਤੋ ਉਪਰੰਤ ਸ੍ਰੀ ਹਰੀ ਸਿੰਘ ਗਰੇਵਾਲ ਜਿਲ੍ਹਾ ਅਤੇ ਸੈਸਨ ਜੱਜ ਸਾਹਿਬ ਮਾਨਸਾ, ਸ੍ਰੀ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮਾਨਸਾ,ਸ੍ਰੀ ਗੁਰਮੋਹਨ ਸਿੰਘ ਐਡੀਸ਼ਨਲ ਸੈਸਨ ਜੱਜ ਸਾਹਿਬ ਮਾਨਸਾ,ਸ੍ਰੀਮਤੀ ਗੁਰਜੀਤ ਕੋਰ ਢਿੱਲੋ ਸੀ.ਜੀ.ਐਮ ਸਾਹਿਬ ਮਾਨਸਾ ਅਤੇ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਸ਼ਹੀਦਾਂ ਦੇ ਹਾਜਰ ਆਏ ਪਰਿਵਾਰਿਕ ਮੈਂਬਰਾਂ ਨੂੰ ਆਪਣੇ ਪਾਸ ਬਿਠਾ ਕੇ ਉਹਨਾਂ ਦੀਆ ਦੁੱਖ ਤਕਲੀਫਾਂ, ਮੰਗਾਂ ਆਦਿ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਮੋਕੇ ਤੇ ਹੀ ਬਣਦਾ ਯੋਗ ਹੱਲ ਕੀਤਾ ਗਿਆ।

NO COMMENTS