ਦੇਸ਼ ਵਿਆਪੀ ਲੌਕਡਾਊਨ ਦੀ ਵਧੀ ਮਿਆਦ, 31 ਮਈ ਤੱਕ ਜਾਰੀ ਲੌਕਡਾਊਨ

0
131

ਨਵੀਂ ਦਿੱਲੀ: ਦੇਸ਼ ਵਿਆਪੀ ਲੌਕਡਾਊਨ ਦੀ ਮਿਆਦ 31 ਮਈ ਤੱਕ ਵੱਧਾਈ ਜਾ ਚੁੱਕੀ ਹੈ।ਜਿਸ ਦੇ ਤਹਿਤ ਲੌਕਡਾਊਨ 4.0 ਫੇਜ਼ 18 ਮਈ ਤੋਂ ਲਾਗੂ ਹੋ ਜਾਵੇਗਾ। ਇਸ ਦੌਰਾਨ ਬਹੁਤ ਸਾਰੀਆਂ ਚੀਜ਼ਾਂ ‘ਚ ਛੋਟਾਂ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਪਰ ਇਸ ਸੰਬਧੀ ਵਧੇਰੇ ਵਿਸਥਾਰ ‘ਚ ਜਾਣਕਾਰੀ ਦੇਰ ਰਾਤ ਤੱਕ ਪ੍ਰਾਪਤ ਹੋਵੇਗੀ।

ਲੌਕਡਾਊਨ ਦੇ ਚੌਥੇ ਫੇਜ਼ ਬਾਰੇ ਕੇਂਦਰੀ ਕੈਬਨਿਟ ਸਕੱਤਰ ਅੱਜ ਰਾਤ ਨੌਂ ਵਜੇ ਸਾਰੇ ਰਾਜਾਂ ਦੇ ਮੁੱਖ ਸਕੱਤਰ ਅਤੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕੌਨਫਰੈਂਸ ਰਾਹੀਂ ਗੱਲਬਾਤ ਕਰਨਗੇ। ਜਿਸ ਦੌਰਾਨ ਲੌਕਡਾਊਨ ਚਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਕੇਂਦਰੀ ਕੈਬਨਿਟ ਸਕੱਤਰ ਦੇਸ਼ਭਰ ਦੇ ਸਾਰੇ ਅਫਸਰਾਂ ਨਾਲ ਗੱਲਬਾਤ ਕਰਕੇ ਲੌਕਡਾਊਨ 4.0 ਨੂੰ ਅਮਲ ‘ਚ ਲੈ ਕਿ ਆਉਣਗੇ।ਫਿਲਹਾਲ ਪੰਜਾਬ, ਮਹਾਰਾਸ਼ਟਰ ਅਤੇ ਤਾਮਿਲਨਾਡੂ ਨੇ ਲੌਕਡਾਊਨ ਨੂੰ 31 ਮਈ ਤੱਕ ਪਹਿਲਾਂ ਹੀ ਵਧਾ ਦਿੱਤਾ ਸੀ। ਲੌਕਡਾਊਨ ਦਾ ਪਹਿਲ ਫੇਜ਼ 25 ਮਾਰਚ ਤੋਂ 14 ਅਪ੍ਰੈਲ ਤੱਕ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਦੂਜੇ ਫੇਜ਼ ਲਈ ਲੌਕਡਾਊਨ ਨੂੰ 15 ਅਪ੍ਰੈਲ ਤੋਂ ਵਧਾ ਕੇ 3 ਮਈ ਕਰ ਦਿੱਤਾ ਗਿਆ।ਲੌਕਡਾਊਨ ਦੇ ਤੀਜੇ ਫੇਜ਼ ਲਈ 4 ਮਈ ਤੋਂ 17 ਮਈ ਤੱਕ ਦਾ ਸਮਾਂ ਤੈਅ ਕੀਤਾ ਗਿਆ। ਅੱਜ ਤੀਜੇ ਫੇਜ਼ ਦਾ ਮੀਆਦ ਦਾ ਅੰਤ ਹੋ ਗਿਆ ਹੈ। ਪੰਜਾਬ ‘ਚ ਕਰਫਿਊ ਕੱਲ੍ਹ ਤੋਂ ਹੱਟ ਜਾਵੇਗਾ ਅਤੇ ਲੌਕਡਾਊਨ ਦਾ ਚੌਥਾ ਫੇਜ਼ ਸ਼ੁਰੂ ਹੋ ਜਾਵੇਗਾ

NO COMMENTS