*ਦੇਸ਼ ਲਈ ਕੁਰਬਾਨ ਹੋਣ ਵਾਲੇ ਪੁੰਛ ਸੈਕਟਰ ਦੇ ਪੰਜ ਸ਼ਹੀਦ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ*

0
16

 ਮਾਨਸਾ 24 ਅਪ੍ਰੈਲ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਜੰਮੂ ਕਸ਼ਮੀਰ ਵਿੱਚ ਫੌਜੀ ਜਵਾਨਾਂ ਤੇ ਅੱਤਵਾਦੀਆਂ ਦੇ ਹਮਲੇ ਦੌਰਾਨ ਸ਼ਹੀਦ ਹੋਏ ਪੰਜਾਬੀ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਿਤ ਕਰਨ ਲਈ ਜਿਲੇ ਦੀ ਸੰਸਥਾ ਆਲ ਇੰਡੀਆ ਐਂਟੀ ਟੈਰੋਰਿਸਟ ਐਂਡ ਸ਼ੋਸ਼ਲ ਵੈਲ਼ਫੇਅਰ ਐਸੋਸੀਏਸ਼ਨ ਪੰਜਾਬ ਦੇ ਔਹਦੇਦਾਰਾਂ ਅਤੇ ਸ਼ਹਿਰ ਦੇ ਹੋਰ ਸਮਾਜ ਸੇਵੀਆਂ ਵੱਲੋਂ ਸਥਾਨਕ ਸ਼ਹਿਰ ਦੇ ਪੁਰਾਣੀ ਅਨਾਜ ਮੰਡੀ (ਨੇੜੇ ਲਕਸ਼ਮੀ ਨਾਰਾਇਣ ਮੰਦਿਰ ਮਾਨਸਾ) ਚ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ।      

ਇਸ ਮੌਕੇ ਸ਼ਹਿਰ ਦੇ ਸਮਾਜ ਸੇਵੀਆਂ, ਜਿਲੇ ਦੇ ਸਰਕਾਰੀ ਅਫਸਰਾਂ,ਰਾਜਨੀਤਿਕ ਪਾਰਟੀਆਂ ਦੇ ਔਹਦੇਦਾਰਾਂ ਅਤੇ ਜਿਲਾ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਵੱਡੀ ਗਿਣਤੀ ਚ ਪੁਹੰਚ ਕੇ ਫੌਜੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਉਹਨਾਂ ਵੀਰਵਾਰ ਨੂੰ ਪੁੰਛ ਸੈਕਟਰ ਚ ਸ਼ਹੀਦ ਹੋਏ ਪੰਜ ਫੌਜੀ ਜਵਾਨਾਂ ਦੀ ਫੋਟੋਆਂ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ। ਇਸ ਮੌਕੇ ਦੇਸ਼ ਭਗਤੀ ਦੇ ਗੀਤ ਤੇ ਨਾਰੇਆਂ ਨਾਲ ਆਕਾਸ਼ ਗੁੰਜਾ ਦਿੱਤਾ। ਇਸ ਮੌਕੇ ਤੇ ਦੇਸ਼ ਭਗਤੀ ਦੇ ਗੀਤ ਜੋ ਸ਼ਹੀਦ ਹੁਏ ਹੈ, ਉਨਕੀ ਜਰਾ ਯਾਦ ਕਰੋ ਕੁਰਬਾਨੀ ਜਿਹੇ ਗੀਤਾਂ ਨਾਲ ਇਹਨਾਂ ਫੌਜੀ ਵੀਰਾਂ ਨੂੰ ਨਮਨ ਕੀਤਾ ਗਿਆ। ਸਮਾਗਮ ਦੌਰਾਨ ਪੁਹੰਚੇ ਸਮਾਜ ਸੇਵੀਆਂ ਕਿਹਾ ਕਿ ਇਹ ਅੱਤਵਾਦੀਆਂ ਦਾ ਇਹ ਘਾਤ ਲਗਾ ਕੇ ਸਾਡੇ ਫੌਜੀ ਵੀਰਾਂ ਤੇ ਵਾਰ ਕਰਨਾ ਇੱਕ ਕਾਇਰਤਾ ਵਾਲਾ ਕਾਰਾ ਹੈ,ਅਸੀਂ ਸ਼ਹੀਦ ਫੌਜੀ ਵੀਰ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਉਹਨਾਂ ਕਿਹਾ ਕਿ ਸਾਨੂੰ ਸ਼ਹੀਦ ਫੌਜੀ ਜਵਾਨਾਂ ਦੀ ਸ਼ਹਾਦਤ ਤੇ ਪੂਰਾ ਮਾਣ ਹੈ, ਇਹਨਾਂ ਫੌਜੀ ਵੀਰਾਂ ਦੇ ਮਾਪਿਆਂ ਨੂੰ ਦਿਲੋਂ ਪ੍ਰਣਾਮ ਕਰਦੇ ਹਾਂ, ਜਿਹਨਾਂ ਦੇ ਪੁੱਤਾਂ ਨੇ ਆਪਣੀਆਂ ਜਾਨਾਂ ਵਾਰ ਕੇ ਦੇਸ਼ ਪ੍ਰਤੀ ਅਪਨਾ ਫਰਜ ਅਦਾ ਕੀਤਾ ਹੈ।               

ਇਸ ਮੌਕੇ ਤੇ ਜਿਲਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਸ਼੍ਰੀ ਬੀਰਬਲ ਸਿੰਘ, ਥਾਣਾ ਸਿਟੀ ਇੱਕ ਦੇ ਥਾਣੇਦਾਰ ਦਲਜੀਤ ਸਿੰਘ ਅਤੇ ਆਲ ਇੰਡੀਆ ਐਂਟੀ ਟੈਰੋਰਿਸਟ ਐਂਡ ਸ਼ੋਸ਼ਲ ਵੈਲ਼ਫੇਅਰ ਐਸੋਸੀਏਸ਼ਨ ਪੰਜਾਬ ਦੇ ਔਹਦੇਦਾਰਾਂ ਐਡਵੋਕੇਟ ਅਮਨ ਗਰਗ ਲੀਗਲ ਐਡਵਾਈਜ਼ਰ,ਰਾਜ ਕੁਮਾਰ  ਜਿੰਦਲ, ਮਾਥੁਰ ਗੋਇਲ, ਰਾਕੇਸ਼ ਬਿੱਟੂ, ਨਵਦੀਪ ਕੁਮਾਰ,ਨਾਨਕ ਸਿੰਘ ਖੁਰਮੀ,ਦੀਪਕ ਕੁਮਾਰ, ਮੀਨਾ ਕੁਮਾਰ, ਰੌਕੀ,ਅਮਨ ਸਿੰਗਲਾ,ਹੈਪੀ ਕੁਮਾਰ,ਨਰੇਸ਼ ਕੁਮਾਰ ਗੋਇਲ, ਰਾਜ ਕੁਮਾਰ ਜਿੰਦਲ, ਮਿੱਠੂ ਰਾਮ ਮੂਸਾ, ਮਾਥੁਰ ਗੋਇਲ ,ਸਮਾਜ ਸੇਵੀ ਤਰਲੋਚਨ ਸਿੰਘ ਖੁਰਮੀ, ਦੀਪਕ ਜਿੰਦਲ,ਅਸ਼ਵਨੀ ਚੌਧਰੀ,ਰਵੀ ਚੌਧਰੀ,ਵਿਨੋਦ ਚੌਧਰੀ,ਰਾਕੇਸ਼ ਬਿੱਟੂ,ਗਗਨਦੀਪ,ਨਵਦੀਪ ਕੁਮਾਰ,ਮਿੰਨਾ,ਨਰੇਸ਼ ਕੁਮਾਰ,ਰਾਜ ਕੁਮਾਰ ਤੇ ਹੋਰ ਸ਼ਹਿਰ ਨਿਵਾਸੀ ਮੌਜੂਦ ਸਨ। 

NO COMMENTS