ਮਾਨਸਾ(ਸਾਰਾ ਯਹਾਂ/ਮੁੱਖ ਸੰਪਾਦਕ ) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਵਿਸ਼ਿਆ ਤੇ ਕਰਵਾਏ ਗਏ ਭਾਸ਼ਣ ਮੁਕਾਬਿਲਆਂ ਵਿੱਚ ਸਮੂਹ ਭਾਗੀਦਾਰਾਂ ਨੇ ਅਜਾਦੀ ਦੇ ਪਰਵਾਨਿਆਂ ਅਤੇ ਉਹਨਾਂ ਵੱਲੋਂ ਪਾਏ ਯੋਗਦਾਨ ਦੀਆਂ ਗੱਲਾਂ ਕਰਦੇ ਹੋਏ ਮਾਹੋਲ ਨੂੰ ਭਾਵੁਕ ਕਰ ਦਿੱਤਾ।ਵੱਖ ਵੱਖ ਭਾਗੀਦਾਰਾਂ ਨੇ ਦੱਸਿਆ ਕਿ ਕਿਸ ਤਰਾਂ ਅਜਾਦੀ ਦੀ ਪ੍ਰਾਪਤੀ ਲਈ ਸਾਡੇ ਦੇਸ਼ ਵਾਸੀਆਂ ਨੇ ਆਪਣੀਆਂ ਕਰਬਾਨੀਆਂ ਦਿੱਤੀਆਂ ਅਤੇ ਆਪਣੇ ਪ੍ਰੀਵਾਰਾਂ ਨਾਲੋਂ ਦੇਸ਼ ਨੂੰ ਤਰਜੀਹ ਦਿੱਤੀ।ਦੇਸ਼ ਦੀ ਅਜਾਦੀ ਨੂੰ ਕਾਇਮ ਰੱਖਣ ਵਿੱਚ 1962,1971 ਅਤੇ ਕਾਰਿਗਲ ਯੁੱਧ ਦੋਰਾਨ ਨੋਜਵਾਨਾਂ ਵੱਲੋਂ ਕੀਤੀਆਂ ਸ਼ਹੀਦੀਆਂ ਨੂੰ ਯਾਦ ਕਰਦਿਆਂ ਉਹਨਾਂ ਕਿਹਾ ਕਿ ਸਾਨੂੰ ਦੇਸ਼ ਦੀ ਅਜਾਦੀ ਨੂੰ ਕਾਇਮ ਰੱਖਣ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਸਬ ਕਾ ਸਾਥ,ਸਬ ਕਾ ਵਿਕਾਸ,ਸਬ ਕਾ ਵਿਸ਼ਵਾਸ ਅਤੇ ਸਬ ਕਾ ਪਰਿਆਸ ਦੇ ਨਾਹਰੇ ਤੇ ਚਲਦੇ ਹੋਏ ਕੰਮ ਕਰਨਾ ਚਾਹੀਦਾ ਹੈ।ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਨਿਰਦੇਸ਼ਕ ਰਘਵੀਰ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਨੋਜਵਾਨਾਂ ਵਿੱਚ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਭਾਵਨਾ ਪ੍ਰਬਲ ਹੈ।ਉਹਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਦੀ ਵਰਤੋ ਸੁਚੱਜੇ ਢੰਗ ਨਾਲ ਕਰਨ ਤਾਂ ਜੋ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਜਾ ਸਕੇ।ਉਹਨਾਂ ਕਿਹਾ ਕਿ ਅਜਿਹੇ ਮੁਕਾਬਿਲਆਂ ਨਾਲ ਜਿਥੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ ਉਥੇ ਉਹਨਾਂ ਵਿੱਚ ਮੁਕਾਬਲੇ ਦੀ ਭਾਵਨਾ ਵੀ ਆਉਦੀ ਹੈ ਜੋ ਕਿ ਨੋਜਵਾਨਾਂ ਦੀ ਸ਼ਖਸ਼ੀਅਤ ਲਈ ਊਸਾਰੂ ਰੋਲ ਅਦਾ ਕਰਦੀ ਹੈ।ਇਹਨਾਂ ਮੁਕਾਬਿਲਆਂ ਵਿੱਚ ਸ਼੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਜਿਲ੍ਹਾ ਰੋਜਗਾਰ ਉੱਤਪਤੀ ਅਤੇ ਹੁਨੱਰ ਸਿਖਲਾਈ ਅਫਸਰ ਮਾਨਸਾ ਰਘਵੀਰ ਸਿੰਘ ਮਾਨ ਸਹਾਇਕ ਡਾਰਿਕੇਟਰ ਯੁਵਕ ਸੇਵਾਵਾਂ ਮਾਨਸਾ ਅਤੇ ਡਾ.ਬੂਟਾ ਸਿੰਘ ਪ੍ਰਿਸੀਪਲ ਡਾਈਟ ਅਹਿਮਦਪੁਰ ਨੇ ਜੱਜ ਦੀ ਭੂਮਿਕਾ ਨਿਭਾਈ।ਉਹਨਾਂ ਕਿਹਾ ਕਿ ਕਿਸੇ ਵੀ ਮੁਕਾਬਲੇ ਦੀ ਜੱਜਮੈਂਟ ਕਰਨਾ ਬਹੁਤ ਅੋਖਾ ਕੰਮ ਹੈ ਪਰ ਉਹਨਾਂ ਇਸ ਗੱਲ ਦੀ ਸਮੂਹ ਭਾਗੀਦਾਰਾਂ ਨੂੰ ਵਧਾਈ ਦਿੱਤੀ ਕਿ ਉਹਨਾਂ ਨੇ ਹਰ ਵਿਸ਼ੇ ਨੂੰ ਬੜੀ ਸੰਜੀਦਗੀ ਨਾਲ ਲਿਆ ਹੈ।ਸਮਾਂਵਾਧਕ ਦੀ ਜਿੰਮੇਵਾਰੀ ਗੁਰਪ੍ਰੀਤ ਸਿੰਘ ਨੰਦਗੜ ਨੇ ਨਿਭਾਈ।ਕਰਵਾਏ ਗਏ ਮੁਕਾਬਿਲਆਂ ਦੇ
ਨਤੀਜੇ ਬਾਰੇ ਬਾਰੇ ਜਾਣਕਾਰੀ ਦਿੰਦਿਆਂ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਗਗਨਦੀਪ ਕੌਰ ਚੱਕ ਭਾਈਕਾ ਨੇ ਪਹਿਲਾ ਸਥਾਨ ਹਾਸਲ ਕੀਤਾ।ਉਸ ਨੂੰ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਪੰਜ ਹਜਾਰ ਦੀ ਰਾਸ਼ੀ ਤੋ ਇਲਾਵਾ ਪ੍ਰਮਾਣ ਪੱਤਰ ਅਤੇ ਟਰਾਫੀ ਦੇਕੇ ਸਨਮਾਨਿਤ ਕੀਤਾ ਗਿਆ।ਨਵਜੀਤ ਸਿੰਘ ਪਿੰਡ ਰੱਲੀ ਦੂਸਰੇ ਅਤੇ ਨਵਜੋਤ ਕੌਰ ਤੀਸਰੇ ਸਥਾਨ ਤੇ ਰਹੇ ਅਤੇ ਉਹਨਾਂ ਨੂੰ ਕ੍ਰਮਵਾਰ ਦੋ ਹਜਾਰ ਅਤੇ ਇੱਕ ਹਜਾਰ ਨਗਦ ਅਤੇ ਪ੍ਰਮਾਣ ਪੱਤਰ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।ਡਾ. ਘੰਡ ਨੇ ਦੱਸਿਆ ਕਿ ਗਗਨਦੀਪ ਕੌਰ ਹੁੱਣ ਮਿੱਤੀ 21 ਦਸੰਬਰ 2021 ਨੂੰ ਰਾਜ ਪੱਧਰੀ ਮੁਕਾਬਲੇ ਵਿੱਚ ਮਾਨਸਾ ਜਿਲ੍ਹੇ ਦੀ ਪ੍ਰਤੀਨਿਧੱਤਾ ਕਰੇਗੀ।ਉਹਨਾਂ ਦੱਸਿਆ ਕਿ ਕੋਮੀ ਪੱਧਰ ਤੇ ਪਹਿਲਾ ਇਨਾਮ ਦੋ ਲੱਖ ਦੂਸਰਾ ਇਨਾਮ ਇੱਕ ਲੱਖ ਅਤੇ ਤੀਸਰਾ ਇਨਾਮ ਪੰਜਾਹ ਹਜਾਰ ਰੁਪਏ ਅਤੇ ਰਾਜ ਪੱਧਰ ਦੇ ਪਹਿਲੇ ਜੇਤੂ ਨੂੰ ਪੰਚੀ ਹਜਾਰ ਦੂਸਰੇ ਸਥਾਨ ਤੇ ਦਸ ਹਜਾਰ ਅਤੇ ਤੀਸਰੇ ਸਥਾਨ ਲਈ ਪੰਜ ਹਜਾਰ ਦਾ ਇਨਾਮ ਦਿੱਤਾ ਜਾਵੇਗਾ।ਇਸ ਮੋਕੇ ਹੋਰਨਾਂ ਤੋ ਇਲਾਵਾ ਹਰਦੀਪ ਸਿਧੂ ਸਟੇਟ ਮੀਡੀਆ ਕੋਆਰਡੀਨੇਟਰ ਸਿਖਿਆ ਵਿਭਾਗ ਪ੍ਰੋ.ਸਰਬਜੀਤ ਸਿੰਘ ਕ੍ਰਿਸ਼ਨਾ ਕਾਲ ਰੱਲੀ ਜਸਪਾਲ ਸਿੰਘ ਲੋਕ ਸਪੰਰਕ ਅਧਿਕਾਰੀ ਗੁਰੂਤੇਗ ਬਹਾਦਰ ਕਾਲਜ ਬੱਲੋ ਬਲਵੰਤ ਭੀਖੀ ਏ.ਐਸ.ਆਈ ਪੰਜਾਬ ਪੁਲੀਸ,ਮਨੋਜ ਕੁਮਾਰ ਮਾਨਸਾ ਅਤੇ ਸਮੂਹ ਵਲੰਟੀਅਰਜ ਨੇ ਸ਼ਮੂਲੀਅਤ ਕੀਤੀ।