*ਦੇਸ਼ ਨੂੰ ਡਾ. ਅੰਬੇਡਕਰ ਦੀ ਦੇਣ ਕਦੇ ਨਹੀ ਭੁਲਾਈ ਜਾ ਸਕਦੀ : ਕਟਾਰੀਆ*

0
30

ਬੁਢਲਾਡਾ, 29 ਜੁਲਾਈ(ਸਾਰਾ ਯਹਾਂ/ਅਮਨ ਮੇਹਤਾ )  ਦੇਸ਼ ਦੇ ਹੁਣ ਤੱਕ ਦੇ ਸਭ ਤੋ ਵੱਧ ਪੜੇ ਲਿਖੇ ਵਿਦਵਾਨ, ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਲਿਖ ਕੇ ਭਾਰਤ ਨੂੰ ਜੋ ਮਹਾਨ ਦੇਣ ਦਿੱਤੀ ਹੈ ਉਸਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਡਾ. ਅੰਬੇਡਕਰ ਕਿਸੇ ਇੱਕ ਵਰਗ ਜਾਂ ਸਮਾਜ ਦੇ ਨਹੀ ਸਗੋ ਸਮੁੱਚੇ ਸਮਾਜ ਦੇ ਰਹਿਬਰ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਸਾਹਿਬ ਡਾ: ਬੀ. ਆਰ. ਅੰਬੇਡਕਰ ਨੋਜਵਾਨ ਸਭਾ ਦੇ ਪ੍ਧਾਨ ਅਤੇ ਬਸਪਾ ਮੈਂਬਰ ਸੋਨੂੰ ਸਿੰਘ ਕਟਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਡਾ. ਅੰਬੇਡਕਰ ਨੇ ਦੁਨੀਆ ਦੇ ਸਾਰੇ ਸੰਵਿਧਾਨਾਂ ਦਾ ਡੂੰਘਾ ਅਧਿਐਨ ਕਰਕੇ ਦੋ ਸਾਲ ਗਿਆਰਾ ਮਹੀਨੇ ਅਠਾਰਾਂ ਦਿਨ ਵਿੱਚ ਦੇਸ਼ ਦੇ ਸੰਵਿਧਾਨ ਦਾ ਨਿਰਮਾਣ ਕੀਤਾ ਸੀ  ,ਜਿਸ ਨੂੰ ਦੁਨੀਆ ਦੀ  ਸਭ ਤੋ ਮਹਾਨ ਲਿਖਤ ਮੰਨਿਆ ਜਾਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈ ਹਰ ਰੋਜ਼ ਸਭ ਤੋ ਪਹਿਲਾ ਉੱਠ ਕੇ ਬਾਬਾ ਸਾਹਿਬ ਅੰਬੇਡਕਰ ਦੇ ਚਿੱਤਰ ਨੂੰ ਫੁੱਲਾਂ ਦੀ ਮਾਲਾ ਪਹਿਨਾ ਕੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ। ਡਾ. ਅੰਬੇਡਕਰ ਨੇ ਸੰਵਿਧਾਨ ਅਨੁਸਾਰ ਸਭਨਾਂ ਨੂੰ ਬਰਾਬਰੀ ਅਤੇ ਵੋਟ ਦਾ ਅਧਿਕਾਰ ਸਾਰਿਆਂ ਲਈ ਅੱਠ ਘੰਟੇ ਕੰਮ ਕਰਨ ਦਾ ਅਧਿਕਾਰ ਅਤੇ ਔਰਤਾਂ ਨੂੰ ਪ੍ਸੂਤਾ ਛੁੱਟੀ ਆਦਿ ਸਮੇਤ ਹੋਰ ਅਨੇਕਾਂ ਸਹੂਲਤਾਂ ਦਿਵਾਈਆਂ ਹਨ। ਸਮੁੱਚਾ ਦੇਸ਼ ਸਦਾ ਇਸ ਲਈ ਉਹਨਾਂ ਦਾ ਰਿਣੀ ਰਹੇਗਾ ਅਤੇ ਉਨ੍ਹਾਂ ਨੂੰ ਰਹਿੰਦੇ ਸਮੇ ਤੱਕ ਯਾਦ ਰੱਖਿਆ ਜਾਵੇਗਾ। ਬਸਪਾ ਮੈਂਬਰ ਸੋਨੂੰ ਸਿੰਘ ਕਟਾਰੀਆ ਨੇ ਸਮੁੱਚੇ ਸਮਾਜ ਵਿੱਚ ਸਮਾਜਿਕ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਕੀਤੀ ਅਤੇ ਆਪਸ ਵਿੱਚ ਫੁੱਟ ਪਾਉਣ ਵਾਲੀਆਂ ਤਾਕਤਾਂ ਤੋ ਸੁਚੇਤ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ।

NO COMMENTS