ਦੇਸ਼ ਦੇ ਸੱਤ ਰਾਜਾਂ ‘ਚ ਫੈਲਿਆ ਬਰਡ ਫਲੂ, ਆਂਡੇ ਚਿਕਨ ਬਾਰੇ ਵਰਤੋ ਇਹ ਸਾਵਧਾਨੀ

0
78

ਚੰਡੀਗੜ੍ਹ 10,ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਦੇਸ਼ ਦੇ ਕਈ ਰਾਜਾਂ ਵਿੱਚ ਬਰਡ ਫਲੂ ਦਾ ਪ੍ਰਕੋਪ ਵਧ ਰਿਹਾ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਬਰਡ ਫਲੂ ਜਾਂ ਏਵੀਅਨ ਫਲੂ ਦੇ ਫੈਲਣ ਦੀ ਪੁਸ਼ਟੀ ਹੋਣ ਨਾਲ ਪ੍ਰਭਾਵਿਤ ਰਾਜਾਂ ਦੀ ਕੁੱਲ ਸੰਖਿਆ 7 ਹੋ ਗਈ ਹੈ। ਦੇਸ਼ ਵਿਚ ਹੁਣ ਤਕ 1200 ਪੰਛੀ ਮਰ ਚੁੱਕੇ ਹਨ। ਕੇਂਦਰ ਨੇ ਕਿਹਾ ਕਿ ਬਰਡ ਫਲੂ ਦੀ ਪੁਸ਼ਟੀ ਦਿੱਲੀ, ਚੰਡੀਗੜ੍ਹ ਤੇ ਮਹਾਰਾਸ਼ਟਰ ਵਿੱਚ ਅਜੇ ਤਕ ਨਹੀਂ ਹੋਈ। ਇਨ੍ਹਾਂ ਥਾਵਾਂ ਤੋਂ ਲਏ ਗਏ ਨਮੂਨੇ ਜਾਂਚ ਲਈ ਭੇਜੇ ਗਏ ਹਨ।

ਉੱਤਰ ਪ੍ਰਦੇਸ਼ ਤੋਂ ਇਲਾਵਾ, ਹੋਰ ਛੇ ਰਾਜਾਂ ਜਿਥੇ ਬਰਡ ਫਲੂ ਦੀ ਪੁਸ਼ਟੀ ਹੋਈ ਹੈ, ਵਿੱਚ ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਗੁਜਰਾਤ ਸ਼ਾਮਲ ਹਨ। ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ ਤੱਕ ਸੱਤ ਰਾਜਾਂ ਵਿੱਚ ਬਿਮਾਰੀ ਦੀ ਪੁਸ਼ਟੀ ਹੋ ਚੁੱਕੀ ਹੈ। ਵਿਭਾਗ ਨੇ ਪ੍ਰਭਾਵਿਤ ਰਾਜਾਂ ਨੂੰ ਬਿਮਾਰੀ ਦੇ ਹੋਰ ਫੈਲਣ ਤੋਂ ਰੋਕਣ ਲਈ ਸਲਾਹ-ਮਸ਼ਵਰੇ ਜਾਰੀ ਕੀਤੇ ਹਨ।

ਦੁਕਾਨ ਤੋਂ ਚਿਕਨ ਖਰੀਦਣ ਤੋਂ ਬਾਅਦ, ਉਸ ਨੂੰ ਧੋਂਦੇ ਸਮੇਂ ਹੱਥਾਂ ‘ਤੇ ਦਸਤਾਨੇ ਅਤੇ ਮੂੰਹ ਤੇ ਮਾਸਕ ਜ਼ਰੂਰ ਪਾਓ। ਕੱਚਾ ਮਾਸ ਜਾਂ ਅੰਡੇ ਕਿਸੇ ਵੀ ਮਨੁੱਖ ਨੂੰ ਸੰਕਰਮਿਤ ਕਰ ਸਕਦੇ ਹਨ।  ਤੁਹਾਨੂੰ ਇੱਕ ਦੂਸ਼ਿਤ ਜਗ੍ਹਾ ਦੁਆਰਾ ਵੀ ਵਾਇਰਸ ਤੁਹਾਡੇ ਸੰਪਰਕ ਵਿੱਚ ਆ ਸਕਦਾ ਹੈ। ਇਸ ਲਈ ਪੋਲਟਰੀ ਫਾਰਮਾਂ ਜਾਂ ਦੁਕਾਨਾਂ ‘ਤੇ ਕਿਸੇ ਵੀ ਚੀਜ਼ ਜਾਂ ਜਗ੍ਹਾ ਨੂੰ ਛੂਹਣ ਤੋਂ ਬੱਚੋ। ਕੁਝ ਵੀ ਛੂਹਣ ਤੋਂ ਤੁਰੰਤ ਬਾਅਦ ਹੱਥਾਂ ਨੂੰ ਸੇਨੇਟਾਈਜ਼ ਕਰੋ।

ਚਿਕਨ ਨੂੰ ਲਗਭਗ 100 ਡਿਗਰੀ ਸੈਲਸੀਅਸ ਤਾਪਮਾਨ ‘ਤੇ ਪਕਾਉ।ਕੱਚੇ ਮਾਸ ਜਾਂ ਅੰਡੇ ਖਾਣ ਦੀ ਗਲਤੀ ਨਾ ਕਰੋ।ਸਿਹਤ ਮਾਹਰਾਂ ਦੇ ਅਨੁਸਾਰ, ਵਾਇਰਸ ਗਰਮੀ ਪ੍ਰਤੀ ਸੰਵੇਦਨਸ਼ੀਲ ਹੈ ਤੇ ਖਾਣਾ ਪਕਾਉਣ ਦੇ ਤਾਪਮਾਨ ਵਿੱਚ ਨਸ਼ਟ ਹੋ ਜਾਂਦਾ ਹੈ। ਕੱਚੇ ਮੀਟ ਜਾਂ ਅੰਡੇ ਨੂੰ ਖਾਣ ਦੀਆਂ ਦੂਜੀਆਂ ਚੀਜ਼ਾਂ ਤੋਂ ਵੱਖ ਰੱਖਣਾ ਚਾਹੀਦਾ ਹੈ।

ਪੋਲਟਰੀ ਫਾਰਮਾਂ ਵਿਚ ਕੰਮ ਕਰਨ ਵਾਲੇ ਲੋਕਾਂ ਤੋਂ ਦੂਰ ਰਹੋ ਅਤੇ ਪ੍ਰਭਾਵਿਤ ਖੇਤਰਾਂ ਵਿ$ਚ ਜਾਣ ਤੋਂ ਬੱਚੋਲਸਿਹਤ ਸੰਭਾਲ ਕਰਮਚਾਰੀਆਂ ਦੇ ਨੇੜੇ ਨਾ ਜਾਓਲਘਰ ਦੇ ਕਿਸੇ ਵੀ ਸੰਕਰਮਿਤ ਵਿਅਕਤੀ ਤੋਂ ਕੁਝ ਦੂਰੀ ਰੱਖੋ। ਖੁੱਲੇ ਹਵਾ ਬਾਜ਼ਾਰ ਵਿਚ ਜਾਣ ਤੋਂ ਪਰਹੇਜ਼ ਕਰੋ ਅਤੇ ਸਫਾਈ-ਹੈਂਡਵਾੱਸ਼ ਵਰਗੀਆਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖੋ।

ਅਕਸਰ ਤੁਸੀਂ ਹਾਫ ਬਾਅਈਲਡ ਜਾਂ ਅੱਧੇ ਤਲੇ ਅੰਡੇ ਨੂੰ ਖਾਂਦੇ ਵੇਖਿਆ ਹੋਵੇਗਾ। ਬਰਡ ਫਲੂ ਤੋਂ ਬਚਣ ਲਈ ਇਸ ਆਦਤ ਨੂੰ ਤੁਰੰਤ ਬਦਲ ਦਿਓ। ਅੱਧ ਪੱਕਿਆ ਚਿਕਨ ਜਾਂ ਅੰਡੇ ਖਾਣਾ ਤੁਹਾਨੂੰ ਬਿਮਾਰ ਬਣਾ ਸਕਦਾ ਹੈ।

ਚਿਕਨ ਦੀ ਦੁਕਾਨ ਜਾਂ ਚਿਕਨ ਫਾਰਮ ਤੋਂ ਮੀਟ ਖਰੀਦਣ ਤੋਂ ਪਰਹੇਜ਼ ਕਰੋ।ਜੋ ਬਿਮਾਰ ਜਾਂ ਕਮਜ਼ੋਰ ਦਿਸਦੇ ਹਨ, ਉਹ ਬਿਲਕੁਲ ਨਾ ਖਰੀਦੋ। ਇਹ ਪੰਛੀ H5N1 ਵਾਇਰਸ ਨਾਲ ਵੀ ਸੰਕਰਮਿਤ ਹੋ ਸਕਦਾ ਹੈ।ਚਿਕਨ ਖਰੀਦਣ ਵੇਲੇ ਪੂਰੀ ਸਾਵਧਾਨੀ ਵਰਤੋ।

ਬਰਡ ਫਲੂ ਦੇ ਲੱਛਣ ਆਮ ਤੌਰ ਤੇ ਹੋਣ ਵਾਲੇ ਫਲੂ ਨਾਲ ਮਿਲਦੇ ਜੁਲਦੇ ਹਨ।ਜੇ ਤੁਹਾਨੂੰ H5N1 ਦੀ ਚਪੇਟ ਵਿੱਚ ਆਉਣ ਤੋਂ ਬਾਅਦ ਤੁਹਾਨੂੰ ਖੰਘ, ਦਸਤ, ਸਾਹ ਦੀਆਂ ਸਮੱਸਿਆਵਾਂ, ਬੁਖਾਰ, ਸਿਰ ਦਰਦ, ਮਾਸਪੇਸ਼ੀ ਵਿਚ ਦਰਦ, ਬੇਚੈਨੀ, ਨੱਕ ਵਗਣਾ ਜਾਂ ਗਲੇ ਵਿਚ ਦਰਦ ਹੋ ਸਕਦਾ ਹੈ।

NO COMMENTS