*ਦੇਸ਼ ਦੀ ਤਰੱਕੀ ਲਈ ਪੇਂਡੂ ਵਿਕਾਸ ਨੂੰ ਪਹਿਲ ਦੇਣੀ ਜ਼ਰੂਰੀ-ਵਿਧਾਇਕ ਬੁੱਧ ਰਾਮ*

0
4

ਮਾਨਸਾ, 23 ਅਪ੍ਰੈਲ  (ਸਾਰਾ ਯਹਾਂ/  ਮੁੱਖ ਸੰਪਾਦਕ) :     ਕਿਸੇ ਦੇਸ਼ ਦਾ ਵਿਕਾਸ ਕਰਨਾ ਹੈ ਤਾਂ ਪੇਂਡੂ ਵਿਕਾਸ ਨੂੰ ਪਹਿਲ ਦੇਣੀ ਚਾਹੀਦੀ ਹੈ, ਕਿਉਂਕਿ ਪੇਂਡੂ ਵਿਕਾਸ ਉੱਨਤੀ ਦਾ ਧੁਰਾ ਹੁੰਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਕਰਮਚਾਰੀਆਂ ਨਾਲ ਕੀਤੀ ਇੱਕ ਮੀਟਿੰਗ ਦੌਰਾਨ ਕੀਤਾ     ਇਸ ਦੌਰਾਨ ਉਨ੍ਹਾਂ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡਾਂ ਵਿੱਚ ਵੱਖ ਵੱਖ ਸਕੀਮਾਂ ਅਧੀਨ ਜਾਰੀ ਹੋਏ ਫੰਡਾਂ ਨਾਲ ਚੱਲ ਰਹੇ ਪੇਂਡੂ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਬਲਾਕ ਬੁਢਲਾਡਾ ਦੇ ਸਾਰੇ ਪੰਚਾਇਤ ਸਕੱਤਰਾਂ , ਗਰਾਮ ਸੇਵਕਾਂ ਅਤੇ ਮਗਨਰੇਗਾ ਸਕੱਤਰਾਂ ਨਾਲ ਇਸ ਸਾਂਝੀ ਮੀਟਿੰਗ ਵਿੱਚ ਕੰਮ ਕਰਨ ਦੌਰਾਨ ਆ ਰਹੀਆਂ ਸਮੱਸਿਆਵਾਂ ਬਾਰੇ ਵਿਧਾਇਕ ਨੂੰ ਜਾਣੂ ਕਰਵਾਇਆ।         ਵਿਧਾਇਕ ਸ੍ਰੀ ਬੁੱਧ ਰਾਮ ਨੇ ਕਿਹਾ ਕਿ ਇਸ ਹਲਕੇ ਦੇ ਪਿੰਡਾਂ ਨੂੰ ਜੋ ਗਰਾਂਟਾਂ ਜਾਰੀ ਹੋਈਆਂ ਹਨ, ਉਨ੍ਹਾਂ ਗਰਾਂਟਾਂ ਨੂੰ ਸਹੀ ਕੰਮ ਲਈ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਗਰਾਂਟਾਂ ਦੀ ਵਰਤੋਂ ਵਿਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।      ਪੰਚਾਇਤ ਸਕੱਤਰਾਂ ਨੇ ਦੱਸਿਆ ਕਿ ਬਲਾਕ ਵਿੱਚ ਵੱਖ ਵੱਖ ਸਕੀਮਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਸਾਰਾ ਅਮਲਾ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਅਤੇ ਬਲਾਕ ਬੁਢਲਾਡਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਣ ਨੂੰ ਪਹਿਲ ਦਿੱਤੀ ਜਾ ਰਹੀ ਹੈ।      ਇਸ ਮੌਕੇ ਆਮ ਆਦਮੀ ਪਾਰਟੀ ਦੇ ਸੋਹਣ ਸਿੰਘ ਕਲੀਪੁਰ , ਚੇਅਰਮੈਨ ,ਸੈਂਟਰਲ ਕੋਆਪਰੇਟਿਵ ਬੈਂਕ ਜਿਲ੍ਹਾ ਮਾਨਸਾ , ਸਤੀਸ਼ ਸਿੰਗਲਾ ਸੂਬਾ ਸਕੱਤਰ (ਵਪਾਰ ਵਿੰਗ) , ਗੁਰਦਰਸ਼ਨ ਸਿੰਘ ਮੰਢਾਲੀ ਤੋਂ ਇਲਾਵਾ ਪੰਚਾਇਤ ਸਕੱਤਰ ਯੂਨੀਅਨ ਜ਼ਿਲਾ ਮਾਨਸਾ ਦੇ ਪ੍ਰਧਾਨ ਬਲਜਿੰਦਰ ਸਿੰਘ , ਬਲਾਕ ਪ੍ਰਧਾਨ ਜਗਤਾਰ ਸਿੰਘ , ਸੂਬਾ ਨੁਮਾਇੰਦਾ ਦੀਪਕ ਬਾਂਸਲ , ਰਛਪਾਲ ਸਿੰਘ , ਧੀਰਜ ਕੁਮਾਰ , ਅਸ਼ਵਨੀ ਕੁਮਾਰ ,ਟੈਕਸ ਕੁਲੈਕਟਰ ਅਜੈਬ ਸਿੰਘ , ਨਰੇਗਾ ਪਰੋਜੈਕਟ ਅਫਸਰ ਰਾਜਪਾਲ ਕੌਰ , ਨਿਖਿਲ ਲਾਕੜਾ ਜੇ.ਈ. , ਸੁਖਵਿੰਦਰ ਸਿੰਘ ਜੇ.ਈ. , ਉਮੇਸ਼ ਕੁਮਾਰ ਜੇ.ਈ.ਆਦਿਕ ਹਾਜ਼ਰ ਸਨ।

NO COMMENTS