*ਦੇਸ਼ ‘ਚ ਮਹਿੰਗਾਈ ਨੇ ਤੋੜਿਆ ਸਾਲਾਂ ਦਾ ਰਿਕਾਰਡ, ਨਵੰਬਰ ‘ਚ 14.23 ਫੀਸਦੀ ’ਤੇ ਪਹੁੰਚੀ*

0
13

ਨਵੀਂ ਦਿੱਲੀ 14,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜ ਰਾਜਾਂ ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਦੇਸ਼ ’ਚ ਨਵੰਬਰ ਮਹੀਨੇ ਦੌਰਾਨ ਥੋਕ ਮੁੱਲ ਆਧਾਰਤ ਮਹਿੰਗਾਈ ਦਰ ਵਧ ਕੇ 14.23 ਫੀਸਦੀ ’ਤੇ ਪਹੁੰਚ ਗਈ। ਇਹ ਦਰ ਅਕਤੂਬਰ ‘ਚ 12.54 ਫੀਸਦੀ ਸੀ। ਥੋਕ ਮਹਿੰਗਾਈ ਦਾ ਇਹ ਅੰਕੜਾ 12 ਸਾਲਾਂ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। ਥੋਕ ਮਹਿੰਗਾਈ ਵਿੱਚ ਵਾਧਾ ਈਂਧਣ ਤੇ ਬਿਜਲੀ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਦਰਜ ਕੀਤਾ ਗਿਆ ਹੈ।

ਨਿਊਜ਼ ਏਜੰਸੀ ਰਾਈਟਰਜ਼ ਮੁਤਾਬਕ ਥੋਕ ਮਹਿੰਗਾਈ ਦਾ ਇਹ ਅੰਕੜਾ 12 ਸਾਲਾਂ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। ਥੋਕ ਮਹਿੰਗਾਈ ਵਿੱਚ ਵਾਧਾ ਈਂਧਨ ਤੇ ਬਿਜਲੀ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਦਰਜ ਕੀਤਾ ਗਿਆ ਹੈ। ਮੰਗਲਵਾਰ ਨੂੰ ਜਾਰੀ ਥੋਕ ਮੁੱਲ ਸੂਚਕ ਅੰਕ (WPI) ਦੇ ਅੰਕੜਿਆਂ ਮੁਤਾਬਕ ਖਾਣ-ਪੀਣ ਵਾਲੀਆਂ ਵਸਤਾਂ ਦੀ ਥੋਕ ਮਹਿੰਗਾਈ ਦਰ 3.06 ਫੀਸਦੀ ਤੋਂ ਵਧ ਕੇ 6.70 ਫੀਸਦੀ ਹੋ ਗਈ ਹੈ।

ਇਸ ਤੋਂ ਇਲਾਵਾ ਈਂਧਨ ਤੇ ਬਿਜਲੀ ਦੀ ਥੋਕ ਮਹਿੰਗਾਈ ਦਰ 37.18 ਫੀਸਦੀ ਤੋਂ ਵਧ ਕੇ 39.81 ਫੀਸਦੀ ਹੋ ਗਈ ਹੈ। ਅੰਡੇ ਤੇ ਮੀਟ ਦੀ ਥੋਕ ਮਹਿੰਗਾਈ ਦਰ 1.98 ਫੀਸਦੀ ਤੋਂ ਵਧ ਕੇ 9.66 ਫੀਸਦੀ ਹੋ ਗਈ ਹੈ। ਆਲੂਆਂ ਦੀ ਥੋਕ ਮਹਿੰਗਾਈ ਦਰ -51.32 ਫੀਸਦੀ ਤੋਂ ਵਧ ਕੇ 49.54 ਫੀਸਦੀ ਤੇ ਸਬਜ਼ੀਆਂ ਦੀ ਮਹਿੰਗਾਈ -18.49 ਫੀਸਦੀ ਤੋਂ ਵਧ ਕੇ 3.91 ਫੀਸਦੀ ਹੋ ਗਈ ਹੈ।

ਇਸ ਤੋਂ ਇਲਾਵਾ ਦੁੱਧ ਦੀ ਮਹਿੰਗਾਈ ਦਰ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਇਹ 1.68 ਫੀਸਦੀ ਤੋਂ ਵਧ ਕੇ 1.81 ਫੀਸਦੀ ਹੋ ਗਿਆ ਹੈ। ਨਿਰਮਿਤ ਉਤਪਾਦਾਂ ਦੀਆਂ ਕੀਮਤਾਂ ਹੇਠਾਂ ਆਈਆਂ ਹਨ। ਇਸ ਦੀ ਥੋਕ ਮਹਿੰਗਾਈ ਦਰ 12.04 ਫੀਸਦੀ ਤੋਂ ਘੱਟ ਕੇ 11.92 ਫੀਸਦੀ ‘ਤੇ ਆ ਗਈ ਹੈ। ਖਾਣ ਵਾਲੇ ਤੇਲ ਦੀ ਮਹਿੰਗਾਈ ਤੋਂ ਵੀ ਰਾਹਤ ਮਿਲੀ ਹੈ। ਇਹ 32.57 ਫੀਸਦੀ ਤੋਂ ਘਟ ਕੇ 23.16 ਫੀਸਦੀ ‘ਤੇ ਆ ਗਿਆ। ਪਿਆਜ਼ ਦੀ ਥੋਕ ਮਹਿੰਗਾਈ ਦਰ -30.14 ਫੀਸਦੀ ਤੋਂ ਘਟ ਕੇ -25.01 ਫੀਸਦੀ ਰਹਿ ਗਈ

NO COMMENTS