ਦੇਸ਼ ‘ਚ ਫਿਊਲ ਖਪਤ ‘ਚ ਆਈ ਗਿਰਾਵਟ, ਇੰਡਸਟਰੀਅਲ ਗਤੀਵਿਧੀਆਂ ‘ਚ ਗਿਰਾਵਟ ਨਾਲ ਵਧਿਆ ਫਿਕਰ

0
43

ਨਵੀਂ ਦਿੱਲੀ 15 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ):: ਭਾਰਤ ਵਿੱਚ ਫਿਊਲ ਦੀ ਮੰਗ ‘ਚ ਜੁਲਾਈ ਮਹੀਨੇ ਵਿੱਚ ਗਿਰਾਵਟ ਆਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਜੁਲਾਈ ਮਹੀਨੇ ਵਿੱਚ ਦੇਸ਼ ਵਿੱਚ ਤੇਲ ਦੀ ਮੰਗ ਵਿੱਚ 11.7 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਜੁਲਾਈ ‘ਚ ਫਿਊਲ ਦੀ ਖਪਤ 15.67 ਮਿਲੀਅਨ ਟਨ ਰਹਿ ਗਈ ਹੈ। ਇਹ ਪਿਛਲੇ ਸਾਲ ਦੀ ਮਿਆਦ ‘ਚ 17.75 ਮਿਲੀਅਨ ਟਨ ਦੀ ਖਪਤ ਨਾਲੋਂ 11.7 ਪ੍ਰਤੀਸ਼ਤ ਘੱਟ ਹੈ।

ਤਾਲਾਬੰਦੀ ‘ਚ ਢਿੱਲ ਦੇਣ ਤੋਂ ਬਾਅਦ ਮਈ ਅਤੇ ਜੂਨ ‘ਚ ਫਿਊਲ ਖਪਤ ‘ਚ ਸੁਧਾਰ ਹੋਇਆ। ਪਿਛਲੇ ਮਹੀਨੇ ਦੇ ਮੁਕਾਬਲੇ ਜੁਲਾਈ ਵਿੱਚ ਫਿਊਲ ਦੀ ਖਪਤ ਵਿੱਚ 3.5 ਪ੍ਰਤੀਸ਼ਤ ਦੀ ਕਮੀ ਆਈ ਹੈ। ਦੇਸ਼ ਨੇ ਜੂਨ 2020 ‘ਚ 16.24 ਮਿਲੀਅਨ ਟਨ ਫਿਊਲ ਦੀ ਖਪਤ ਕੀਤੀ।

NO COMMENTS