ਦੇਸ਼ ਅਤੇ ਖੇਤੀ ਵਿਰੋਧੀ ਤਿੰਨੋਂ ਆਰਡੀਨੈਂਸ ਰੱਦ ਕੀਤੇ ਜਾਣ – ਦਲਿਓ , ਬਿੰਦਰ

0
10

ਬੁਢਲਾਡਾ -16 ਸਤੰਬਰ (ਸਾਰਾ ਯਹਾ/ਅਮਨ ਮਹਿਤਾ ) – ਅੱਜ ਕਿਸਾਨ ਮਜ਼ਦੂਰ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ‘ਤੇ ਖੇਤੀ ਸਬੰਧੀ ਤਿੰਨੇ ਆਰਡੀਨੈਂਸ ਰੱਦ ਕਰਵਾਉਣ ਅਤੇ ਹੋਰ ਭੱਖਦੀਆਂ ਮੰਗਾਂ ਸਬੰਧੀ ਇੱਕ ਮੈਮੋਰੰਡਮ ਐਸ ਡੀ ਐਮ ਬੁਢਲਾਡਾ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੇਜਿਆ। ਇਸ ਮੌਕੇ ‘ਤੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਸਵਰਨਜੀਤ ਸਿੰਘ ਦਲਿਓ ਐਡਵੋਕੇਟ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਸਾਥੀ ਬਿੰਦਰ ਸਿੰਘ ਅਹਿਮਦਪੁਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਫੈਸਲੇ ਲੋਕ ਵਿਰੋਧੀ ਹਨ , ਆਮ ਲੋਕਾਂ ਦੇ ਦੁੱਖ ਦਰਦ ਅਤੇ ਸਮੱਸਿਆਵਾਂ ਇੰਨਾਂ ਸਰਕਾਰਾਂ ਦੇ ਏਜੰਡੇ ‘ਤੇ ਹੀ ਨਹੀਂ ਹਨ। ਕਰੋਨਾ ਦੀ ਆੜ ਵਿੱਚ ਲੋਕਾਂ ਦੀ ਅਵਾਜ਼ ਦੱਬੀ ਜਾ ਰਹੀ ਹੈ , ਜੋ ਕਿ ਸ਼ਰੇਆਮ ਜਮਹੂਰੀਅਤ ਦਾ ਘਾਣ ਹੈ। ਦੋਵਾਂ ਆਗੂਆਂ ਨੇ ਮੰਗ ਕੀਤੀ ਕਿ ਦੇਸ਼ ਅਤੇ ਖੇਤੀ ਵਿਰੋਧੀ ਤਿੰਨੋਂ ਆਰਡੀਨੈਂਸ ਰੱਦ ਕੀਤੇ ਜਾਣ , ਬਿਜਲੀ ਬਿੱਲ – 2020 ਵਾਪਸ ਲਿਆ ਜਾਵੇ ,ਮਨਰੇਗਾ ਅਧੀਨ ਕੰਮ ਸਾਲ ਵਿੱਚ ਦੋ ਸੌ ਦਿਨ ਦਿੱਤਾ ਜਾਵੇ ਅਤੇ ਮਨਰੇਗਾ ਮਜਦੂਰਾਂ ਦੀ ਦਿਹਾੜੀ ਛੇ ਸੌ ਰੁਪਏ ਕੀਤੀ ਜਾਵੇ , ਗੰਨੇ ਦੇ ਬਕਾਏ ਤੁਰੰਤ ਦਿੱਤੇ ਜਾਣ , ਕਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਹੱਕਾਂ ਹਕੂਕਾਂ ਲਈ ਸੰਘਰਸ਼ ਕਰ ਰਹੇ ਆਗੂਆਂ ਤੇ ਵਰਕਰਾਂ ‘ਤੇ ਦਰਜ ਸਮੁੱਚੇ ਕੇਸ ਰੱਦ ਕੀਤੇ ਜਾਣ , ਕੱਟੇ ਨੀਲੇ ਕਾਰਡ ਤੁਰੰਤ ਬਹਾਲ ਕੀਤੇ ਜਾਣ ਅਤੇ ਹਰ ਲੋੜਵੰਦ ਨੂੰ ਕਾਰਡ ਜਾਰੀ ਕੀਤੇ ਜਾਣ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਕਾਮਰੇਡ ਜਸਵੰਤ ਸਿੰਘ ਬੀਰੋਕੇ , ਹੈਪੀ ਸਿੰਘ ,ਹਰਦੀਪ ਸਿੰਘ ,ਚਰਨਾ ਸਿੰਘ ,ਸੁਖਵਿੰਦਰ ਸਿੰਘ ,ਬੋਘਾ ਸਿੰਘ , ਲਵਨੀਤ ਸਿੰਘ ਆਦਿ ਮੌਜੂਦ ਸਨ।

NO COMMENTS