*ਦੂਸ਼ਿਤ ਵਾਤਾਵਰਣ ਪੰਛੀਆਂ ਦੀਆਂ ਪ੍ਰਜਾਤੀਆਂ ਖ਼ਤਮ ਹੋਣ ਦਾ ਵੱਡਾ ਕਾਰਨ… ਸੰਜੀਵ ਪਿੰਕਾ*

0
43

(ਸਾਰਾ ਯਹਾਂ/ਜੋਨੀ ਜਿੰਦਲ )  : ਅੱਜ ਮਾਨਸਾ ਸ਼ਹਿਰ ਵਿੱਚ ਅਪੈਕਸ ਕਲੱਬ ਮਾਨਸਾ ਵਲੋਂ ਪੰਛੀਆਂ ਨੂੰ ਬਚਾਉਣ ਲਈ ਰੁੱਖਾਂ ਤੇ ਆਲਣੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ।ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਸਰਕਾਰੀ ਸਕੈਡੰਰੀ ਸਕੂਲ ਲੜਕੇ ਮਾਨਸਾ ਵਿਖੇ ਲੱਗੇ ਹੋਏ ਰੁੱਖਾਂ ਤੇ ਇਹ ਆਲਣੇ ਲਗਾਏ ਗਏ ਹਨ ਤਾਂ ਕਿ ਪੰਛੀ ਇਹਨਾਂ ਦਾ ਆਸਰਾ ਲੈ ਸਕਣ।ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਵਾਤਾਵਰਣ ਦੂਸ਼ਿਤ ਹੋਣ ਕਾਰਣ ਜਿੱਥੇ ਲੋਕ ਕੈਂਸਰ ਵਰਗੀਆਂ ਵਰਗੀਆਂ ਬੀਮਾਰੀਆਂ ਨਾਲ ਪੀੜਤ ਹੋ ਰਹੇ ਹਨ ਉਸ ਦੇ ਨਾਲ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਖ਼ਤਮ ਹੋ ਗਈਆਂ ਹਨ ਪਹਿਲਾਂ ਚਿੜੀਆਂ ਅਤੇ ਕਾਂ ਵਗੈਰਾ ਵੱਡੀ ਗਿਣਤੀ ਵਿੱਚ ਆਮ ਤੌਰ ਤੇ ਦੇਖੇ ਜਾਂਦੇ ਸਨ ਪਰ ਅੱਜਕਲ੍ਹ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾ ਅਤੇ ਉਨ੍ਹਾਂ ਦੀ ਸੰਭਾਲ ਕਰਕੇ ਵਾਤਾਵਰਣ ਨੂੰ ਬਚਾਉਣ ਲਈ ਸਹਿਯੋਗ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸੇ ਵੀ ਮਿ੍ਤਕ ਦੇ ਸੰਸਕਾਰ ਸਮੇਂ ਗੈਸ ਨਾਲ ਸੰਸਕਾਰ ਕਰਨ ਵਾਲੀ ਚਿਤਾ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਕਿ ਰੁੱਖਾਂ ਦੀ ਕਟਾਈ ਘੱਟ ਸਕੇ ਅਤੇ ਪੰਛੀਆਂ ਨੂੰ ਬਚਾਉਣ ਲਈ ਘਰਾਂ ਦੀਆਂ ਛੱਤਾਂ ਜਾਂ ਸਾਂਝੀਆਂ ਥਾਵਾਂ ਤੇ ਪਾਣੀ ਅਤੇ ਦਾਨਾਂ ਆਦਿ ਰੱਖਣਾ ਚਾਹੀਦਾ ਹੈ ਅਤੇ ਆਲਣੇ ਰੱਖਣੇ ਚਾਹੀਦੇ ਹਨ।ਮਾਨਸਾ ਵਿਖੇ ਤਾਇਨਾਤ ਸੁਰੱਖਿਆ ਬਲ ਦੇ ਇੰਚਾਰਜ ਸਤੀਸ਼ ਕੁਮਾਰ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਕਲੱਬ ਦੇ ਸਰਪ੍ਰਸਤ ਸੁਰੇਸ਼ ਜਿੰਦਲ ਨੇ ਦੱਸਿਆ ਕਿ ਕਲੱਬ ਵੱਲੋਂ ਸਮਾਜ ਸੇਵਾ ਦੇ ਕੰਮ ਲਗਾਤਾਰ ਕੀਤੇ ਜਾਂਦੇ ਰਹਿਣਗੇ ਉਨ੍ਹਾਂ ਬਲਜੀਤ ਕੜਵਲ ਦਾ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ।ਇਸ ਮੌਕੇ ਨਰਿੰਦਰ ਜੋਗਾ, ਭੁਪੇਸ਼ ਜਿੰਦਲ, ਮਾਸਟਰ ਸਤੀਸ਼ ਗਰਗ, ਸੁਰੇਸ਼ ਜਿੰਦਲ, ਬਲਜੀਤ ਕੜਵਲ,ਸੰਜੀਵ ਪਿੰਕਾ,ਕਮਲ ਗਰਗ, ਅਰਮਾਨ,ਬਵੀ ਗਰਗ ਹਾਜ਼ਰ ਸਨ।

NO COMMENTS