ਦੂਰਦਰਸ਼ਨ ‘ਤੇ ਆਨਲਾਈਨ ਸਿੱਖਿਆ, ਮਨੋਰੰਜਨ ਅਤੇ ਭਾਵਪੂਰਤ ਸਨੇਹੇ ਮਾਪਿਆਂ ਨੂੰ ਦੇ ਰਹੇ ਨੇ ਤਸੱਲੀ

0
28

ਮਾਨਸਾ27 ਸਤੰਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) : ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਤੇ ਹੁਣ ਐਤਵਾਰ ਦੇ ਪ੍ਰੋਗਰਾਮ ਦੌਰਾਨ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲ੍ਹੋਂ ਸਿੱਖਿਆਦਾਇਕ ਅਤੇ ਸਭਿਆਚਾਰ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨ੍ਹਿਆਂ ਜਾ ਰਿਹਾ ਹੈ,ਮਾਪੇ ਖੁਸ਼ ਹਨ, ਕਿ ਬੱਚੇ ਘਰ ਬੈਠੇ ਆਨਲਾਈਨ ਸਿੱਖਿਆ ਦੇ ਨਾਲ ਨਾਲ ਸਾਰਥਿਕ ਪ੍ਰੋਗਰਾਮਾਂ ਦੌਰਾਨ ਮਨੋਰੰਜਨ ਵੀ ਕਰ ਰਹੇ ਹਨ।
ਪ੍ਰਾਇਮਰੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਐਤਵਾਰ ਦੇ ਇਸ ਨੰਨੇ ਉਸਤਾਦਾਂ ਦੇ ਪ੍ਰੋਗਰਾਮ ਚ ਬੱਚਿਆਂ ਅਤੇ ਮਾਪਿਆਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ।ਉਹ ਇਸ ਗੱਲੋਂ ਵੀ ਤਸੱਲੀ ਮਹਿਸੂਸ ਕਰਦੇ ਹਨ ਕਿ ਬੱਚੇ ਹੋਰਨਾਂ ਚੈੱਨਲਾਂ ਦੇ ਗੈਰ ਮਿਆਰੀ ਪ੍ਰੋਗਰਾਮ ਦੇਖਣ ਦੀ ਥਾਂ ਲਗਾਤਾਰ ਦੂਰਦਰਸ਼ਨ ਦੇ ਸਿੱਖਿਆਦਾਇਕ ਪ੍ਰੋਗਰਾਮਾਂ ਨਾਲ ਜੁੜ ਰਹੇ ਹਨ।


ਅੱਜ ਪੇਸ਼ ਕੀਤੇ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਸੇਢਾ ਸਿੰਘ ਵਾਲਾ ( ਫਰੀਦਕੋਟ ) ਦੀਆਂ ਨੰਨੀਆਂ ਬੱਚੀਆਂ ਨੇ ਧਾਰਮਿਕ ਸ਼ਬਦ ਗਾਇਨ ਰਾਹੀਂ ਅੱਜ ਦੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ ਗਈ | ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ( ਬਰਨਾਲਾ ) , ਲਾਲੂ ਘੁੰਮਣ ( ਤਰਨਤਾਰਨ ) , ਜਸੜਾ ( ਸ਼੍ਰੀ ਫਤਿਹਗੜ ਸਾਹਿਬ ) ਦੇ ਬੱਚਿਆਂ ਨੇ ਲੋਕਗੀਤਾ ਦੀ ਧੁੰਨ ਨੇ ਟੀ.ਵੀ. ਅੱਗੇ ਬੈਠੇ ਬੱਚਿਆਂ ਦੇ ਮਾਪਿਆੰ ਨੂੰ ਪੰਜਾਬੀ ਸੱਭਿਆਚਾਰ ਦੇ ਰੰਗ ਚ ਰੰਗ ਦਿੱਤਾ , ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਕਲਾਂ ( ਬਰਨਾਲਾ ) ਦੇ ਆਰਟ ਐੱਡ ਕਰਾਫਟ ਦੇ ਮਾਧਿਅਮ ਰਾਹੀਂ ਬੱਚਿਆਂ ਨੇ ਵਾਧੂ ਪਏ ਸਮਾਨ ਦੀ ਮੁੜ ਵਰਤੋਂ ਬਾਰੇ ਦੱਸਿਆ , ਰਾਏਪੁਰ ( ਸੰਗਰੂਰ ) ਦੇ ਬੱਚਿਆਂ ਨੇ ਕਵੀਸ਼ਰੀ ਰਾਹੀ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ । ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰ ( ਜਲੰਧਰ ) , ਖੂਈ ਖੇੜਾ ( ਫਾਜਿਲਕਾ ) ਦੇ ਬੱਚਿਆ ਵੱਲੋਂ ਭਾਸ਼ਣ , ਮੌਜੋਵਾਲ ( ਰੋਪੜ ) ਸਕੂਲ ਵੱਲੋਂ ਕਵਿਤਾ , ਨੱਥੂਪੁਰ ਟੋਡਾ ( ਤਰਨਤਾਰਨ ) ਦੇ ਬੱਚਿਆ ਵੱਲੋ ਸੋਲੋ ਡਾੰਸ ਪੇਸ਼ ਕੀਤਾ ਗਿਆ , ਨੰਦਗੜ ( ਮਾਨਸਾ ) ਦੇ ਬੱਚਿਆਂ ਵੱਲੋ ਕੋਰਿਓਗਰਾਫੀ ਸਮਾਓ ( ਮਾਨਸਾ ) ਤੇ ਝੰਸ ( ਹੁਸ਼ਿਆਰਪੁਰ ) ਦੇ ਬੱਚਿਆਂ ਵੱਲੋ ਭੰਗੜਾ ਪੇਸ਼ ਕਰਕੇ ਸਮੁੱਚੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ। ਪ੍ਰੋਗਰਾਮ ਦਾ ਸੰਚਾਲਨ ਨੀਸ਼ਾ ਰਾਣੀ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਬਸਤੀ (ਸੰਗਰੂਰ ) ਨੇ ਬਾਖੂਬੀ ਨਿਭਾਈ ।

NO COMMENTS