ਦੁਸੀਹਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ

0
161

ਬੁਢਲਾਡਾ 26 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ):  ਪਿਛਲੇ 9 ਦਿਨਾਂ ਤੋਂ ਖੇਡੀ ਜਾ ਰਹੀ ਰਾਮਲੀਲਾ ਦੀ ਸਮਾਪਤੀ ਤੋਂ ਬਾਅਦ ਅੱਜ ਸ੍ਰੀ ਰਾਮ ਚੰਦਰ ਜੀ ਦੇ ਹੱਥੋਂ ਮੋਤ ਦੇ ਦ੍ਰਿਸ਼ਾ ਨਾਲ ਸ਼ਾਮ ਵੇਲੇ ਰਾਵਣ ਦੇ ਪੁਤਲਿਆਂ ਨੂੰ ਅਗਨ ਭੇਟ ਕਰ ਕੇ ਦੁਸ਼ਹਿਰੇ ਦੇ ਇਸ ਮੁੱਖ ਪ੍ਰੋਗਰਾਮ ਨੂੰ ਸਮਾਪਤ ਕੀਤਾ ਗਿਆ। ਇਸ ਮੌਕੇ ਡੀਐਸਪੀ ਬੁਢਲਾਡਾ ਬਲਜਿੰਦਰ ਸਿੰਘ ਪੰਨੂ ਅਤੇ ਐਸਐਚਓ ਸਿਟੀ ਗੁਰਲਾਲ ਸਿੰਘ ਸਮੇਤ ਸਮੂਹ ਪੁਲੀਸ ਫੋਰਸ ਹਾਜਰ ਸੀ। ਇਸ ਮੌਕੇ ਸ਼੍ਰੀ ਰਾਮ ਅਤੇ ਰਾਵਣ ਵਿਚਾਰ ਯੁੱਧ ਦੇ ਮੁਕਾਬਲੇ ਹੋਏ ਅਤੇ ਨੇਕੀ ਦੀ ਬਦੀ ਉੱਤੇ ਜਿੱਤ ਹੋਈ ਜਿਸ ਤੋਂ ਬਾਅਦ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ ਗਿਆ। ਇਸ ਮੌਕੇ ਰਾਕੇਸ਼ ਜੈਨ, ਹਰਸ਼ਵਰਧਨ ਸ਼ਰਮਾ, ਰਾਜਿਦਰ ਕੁਮਾਰ, ਸ਼ਾਮ ਲਾਲ ਧਲੇਵਾ,  ਕ੍ਰਿਸ਼ਨ ਕੁਮਾਰ ਠੇਕੇਦਾਰ,ਭਲਿਦਰ ਵਾਲਿਆ, ਰਾਜੂ ਵਰਮਾ, ਗਿਆਨ ਚਦ, ਪ੍ਰਭਜੋਤ ਕੋਹਲੀ, ਕੇਵਲ ਗਰਗ, ਰਾਜੂ ਬਾਬਾ, ਕਾਕਾ ਭਗਤ, ਹਨੀ ਗੋੜ ਆਦਿ ਹਾਜਰ ਸਨ।

NO COMMENTS