*ਦੁਸਹਿਰੇ ਵਾਲੇ ਦਿਨ ਪੰਜਾਬ ਦੇ ਇਸ ਪਿੰਡ ‘ਚ ਕੀਤੀ ਜਾਂਦੀ ਰਾਵਣ ਦੀ ਪੂਜਾ , ਚੜ੍ਹਦੀ ਸ਼ਰਾਬ , ਨਹੀਂ ਜਲਾਇਆ ਜਾਂਦਾ ਪੁਤਲਾ*

0
118

(ਸਾਰਾ ਯਹਾਂ/ਬਿਊਰੋ ਨਿਊਜ਼ ):  ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਅੱਜ ਪੂਰੇ ਦੇਸ਼ ‘ਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿੱਥੇ ਕਈ ਥਾਵਾਂ ‘ਤੇ ਸ਼ਾਮ ਨੂੰ ਸੂਰਜ ਢਲਦਿਆਂ ਹੀ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਜਾਵੇਗਾ ,ਓਥੇ ਹੀ ਪੰਜਾਬ ਦਾ ਇੱਕ ਅਜਿਹਾ ਪਿੰਡ ਵੀ ਹੈ, ਜਿੱਥੇ ਦੁਸਹਿਰੇ ਵਾਲੇ ਦਿਨ ਰਾਵਣ ਨਹੀਂ ਸਾੜਿਆ ਜਾਂਦਾ, ਸਗੋਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਹ ਪਿੰਡ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਕਸਬੇ ਵਿੱਚ ਹੈ। ਇਸ ਪਿੰਡ ਦੇ ਲੋਕ ਰਾਵਣ ਨੂੰ ਹੀਰੋ ਮੰਨਦੇ ਹਨ। ਇਸ ਪਿੰਡ ਵਿੱਚ ਰਾਵਣ ਦੀ ਪੂਜਾ ਦੀ ਪਰੰਪਰਾ ਲਗਭਗ 189 ਸਾਲ ਪਹਿਲਾਂ ਤੋਂ ਸ਼ੁਰੂ ਹੋਈ ਸੀ, ਜੋ ਅੱਜ ਵੀ ਜਾਰੀ ਹੈ। ਇਹ ਪਿੰਡ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਕਸਬੇ ਵਿੱਚ ਸਥਿਤ ਹੈ। ਇਸ ਪਿੰਡ ਵਿੱਚ ਰਾਵਣ ਦੀ ਪੂਜਾ ਦੀ ਪਰੰਪਰਾ ਲਗਭਗ 189 ਸਾਲ ਪਹਿਲਾਂ ਤੋਂ ਸ਼ੁਰੂ ਹੋਈ ਸੀ। ਇਹ ਪਿੰਡ ਰਾਵਣ ਨੂੰ ਹੀਰੋ ਮੰਨਦਾ ਹੈ। ਇੱਥੇ ਦੁਸਹਿਰੇ ਵਾਲੇ ਦਿਨ ਰਾਵਣ ਨੂੰ ਨਹੀਂ ਸਾੜਿਆ ਜਾਂਦਾ ਸਗੋਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਦੁਸਹਿਰੇ ਵਾਲੇ ਦਿਨ ਰਾਵਣ ਦੀ ਪੂਜਾ ਸ਼ਰਾਬ ਦੀ ਬੋਤਲ ਅਤੇ ਬੱਕਰੇ ਦੇ ਖੂਨ ਨਾਲ ਕੀਤੀ ਜਾਂਦੀ ਹੈ।ਰਾਵਣ ਦੀ ਪੂਜਾ ਦੀ ਆਸਥਾ ਪੁੱਤਰ ਦੇ ਜਨਮ ਨਾਲ ਜੁੜੀ ਹੋਈ ਹੈ। ਲੋਕ ਇੱਥੇ ਪੁੱਤਰ ਦੀ ਦਾਤ ਪ੍ਰਾਪਤ ਕਰਨ ਲਈ ਸੁੱਖਣਾ ਸੁੱਖਣ ਆਉਂਦੇ ਹਨ ਅਤੇ ਸੁੱਖਣਾ ਪੂਰੀ ਹੋਣ ‘ਤੇ ਦੁਸਹਿਰੇ ਵਾਲੇ ਦਿਨ ਇੱਥੇ ਸ਼ਰਾਬ ਦੀ ਬੋਤਲ ਚੜ੍ਹਾਉਂਦੇ ਹਨ।  ਦੇਰ ਸ਼ਾਮ ਨੂੰ ਇਹ ਪਰੰਪਰਾ ਪੂਰੀ ਕੀਤੀ ਜਾਂਦੀ ਹੈ। ਇਸ ਦੌਰਾਨ ਦੂਬੇ ਪਰਿਵਾਰ ਦੇ ਵੰਸ਼ਜਾਂ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਪਰੰਪਰਾ 1835 ਤੋਂ ਚਲੀ ਆ ਰਹੀ ਹੈ, ਕਿਉਂਕਿ ਉਸ ਸਮੇਂ ਉਨ੍ਹਾਂ ਦੇ ਪੂਰਵਜਾਂ ਨੇ ਇਸ ਮੰਦਰ ਦਾ ਨਿਰਮਾਣ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਮੰਦਰ ‘ਚ ਰਾਵਣ ਨੂੰ ਮੀਟ ਅਤੇ ਸ਼ਰਾਬ ਦਾ ਭੋਗ ਲਗਾਇਆ ਜਾਂਦਾ ਹੈ ਤੇ ਉਸ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਰਾਵਣ ਇੱਕ ਮਹਾਨ ਮਨੁੱਖ ਸੀ। ਪਿੰਡ ਵਿੱਚ ਰਾਵਣ ਦੀ ਪੂਜਾ ਕਰਨ ਦੀ ਰੀਤ ਦੂਬੇ ਪਰਿਵਾਰ ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਲੰਕਾਪਤੀ ਰਾਵਣ ਦੀ ਕਪਾਹ ਆਦਿ ਨਾਲ ਮੂਰਤੀ ਬਣਾ ਕੇ ਪੂਜਾ ਕੀਤੀ ਗਈ। ਕੁਝ ਸਾਲ ਬੀਤ ਜਾਣ ਤੋਂ ਬਾਅਦ ਇੱਥੇ ਸੀਮਿੰਟ ਦਾ ਰਾਵਣ ਦਾ ਪੁਤਲਾ ਪੱਕਾ ਹੀ ਲਗਾਇਆ ਗਿਆ। ਹੁਣ ਹਰ ਸਾਲ ਇਸ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ। ਦੂਬੇ ਪਰਿਵਾਰ ਰਾਵਣ ਦੀ ਮੂਰਤੀ ਅਤੇ ਸ਼੍ਰੀ ਰਾਮ ਦੇ ਮੰਦਰ ਨੂੰ ਸੰਭਾਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਰਾਵਣ ਲੰਕਾ ਦਾ ਬਾਦਸ਼ਾਹ ਸੀ। ਉਸਨੂੰ ਦਸ ਸਿਰ ਵਾਲੇ ਬਹੁਤ ਸ਼ਕਤੀਸ਼ਾਲੀ ਰਾਜੇ ਵਜੋਂ ਦਰਸਾਇਆ ਗਿਆ ਹੈ। ਉਸ ਦੇ ਦਸ ਸਿਰ ਛੇ ਸ਼ਾਸਤਰ ਅਤੇ ਚਾਰ ਵੇਦ ਦੇ ਗਿਆਨ ਨੂੰ ਦਰਸਾਉਂਦੇ ਹਨਹਿੰਦੂ ਧਰਮ ਵਿੱਚ ਇਸਨੂੰ ਬਦੀ ਦਾ ਪ੍ਰਤੀਕ ਮੰਨਿਆ ਗਿਆ ਹੈ ਅਤੇ ਦੁਸ਼ਹਿਰੇ ਵਾਲੇ ਦਿਨ ਇਸ ਦੇ ਨਾਲ-ਨਾਲ ਇਸ ਦੇ ਭਰਾਵਾਂ ਮੇਘਨਾਥ ਅਤੇ ਕੁੰਭਕਰਨ ਦੇ ਬੁੱਤ ਵੀ ਸਾੜੇ ਜਾਂਦੇ ਹਨ। ਰਾਵਣ, ਸ਼ਿਵ ਦਾ ਸ਼ਰਧਾਲੂ ਸੀ। ਦੱਸਿਆ ਜਾਂਦਾ ਹੈ ਕਿ ਰਾਵਣ ਨੇ ਰਾਮ ਤੋਂ ਬਦਲਾ ਲੈਣ ਲਈ ਰਾਮ ਦੀ ਪਤਨੀ ਸੀਤਾ ਨੂੰ ਅਗਵਾ ਕਰ ਲਿਆ ਸੀ ਕਿਉਂਕਿ ਰਾਮ ਅਤੇ ਉਸ ਦੇ ਭਰਾ ਲਕਸ਼ਮਣ ਨੇ ਰਾਵਣ ਦੀ ਭੈਣ ਸ਼ਰੂਪਨਖਾ ਦਾ ਨੱਕ ਕੱਟ ਦਿੱਤਾ ਸੀ। ਜਿਸ ਕਰਕੇ ਰਾਵਣ ਨੂੰ ਤਾਮਿਲਾਂ ਅਤੇ ਹਿੰਦੂਆਂ ਦੁਆਰਾ ਭਾਰਤ ਦੇ ਕੁਝ ਹਿੱਸਿਆਂ ਪੂਜਿਆ ਜਾਂਦਾ ਹੈ ਅਤੇ ਸ਼੍ਰੀਲੰਕਾ ਅਤੇ ਬਾਲੀ (ਇੰਡੋਨੇਸ਼ੀਆ) ਵਿੱਚ ਵੀ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ।

LEAVE A REPLY

Please enter your comment!
Please enter your name here