*ਦੁਰ ਦੁਰਾਡੇ ਜ਼ਿਲ੍ਹਿਆਂ ਤੋਂ ਬਦਲੀ ਕਰਵਾ ਕੇ ਆਏ ਅਧਿਆਪਕਾਂ ਦੀ ਉਡੀਕ ਹੋਈ ਹੋਰ ਲੰਬੀ*

0
102

ਮਾਨਸਾ 23 ਜੂਨ  (ਸਾਰਾ ਯਹਾਂ/ਬੀਰਬਲ ਧਾਲੀਵਾਲ): ਮੁੱਖ ਮੰਤਰੀ ਪੰਜਾਬ ਵਲੋਂ ਮਾਰਚ ਮਹੀਨੇ ਵਿੱਚ ਕਲਿੱਕ ਕਰਕੇ ਪ੍ਰਾਇਮਰੀ ਅਧਿਆਪਕਾਂ ਦੀਆਂ ਕੀਤੀਆਂ ਅੰਤਰ ਜਿਲ੍ਹਾ ਬਦਲੀਆਂ ਅੱਜ ਤਿੰਨ ਮਹੀਨੇ ਲੰਘਣ ਤੋਂ ਬਾਅਦ ਵੀ ਲਾਗੂ ਨਹੀਂ ਹੋਈਆਂ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਨਰਿੰਦਰ ਸਿੰਘ ਮਾਖਾ, ਜਨਰਲ ਸਕੱਤਰ ਗੁਰਦਾਸ ਸਿੰਘ ਰਾਏਪੁਰ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਲਗਾਤਾਰ ਆਪਣੀ ਆਨ ਲਾਈਨ ਬਦਲੀ ਪਾਲਸੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ ਕਿ ਦੂਜੇ ਰਾਜਾਂ ਵਾਲੇ ਵੀ ਉਹਨਾਂ ਦੀ ਪਾਰਦਰਸ਼ੀ ਪਾਲਿਸੀ ਨੀਤੀ ਨੂੰ ਅਪਣਾ ਰਹੇ ਹਨ ਪਰ ਉਹ ਖੁਦ ਹੀ ਆਪਣੀ ਪਾਲਿਸੀ ਤਹਿਤ ਕੀਤੀਆਂ ਬਦਲੀਆਂ ਲਾਗੂ ਕਰਨ ਵਿੱਚ  ਅਸਫਲ ਹੋ ਰਹੇ ਹਨ। ਬਦਲੀਆਂ ਦੌਰਾਨ ਹੋਈਆਂ ਵਧੀਕੀਆਂ ਕਾਰਨ ਕੁਝ ਅਧਿਆਪਕਾਂ ਵਲੋਂ ਮਾਣਯੋਗ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਨਾਲ ਇਹ ਬਦਲੀਆਂ ਲਗਾਤਾਰ ਲੇਟ ਹੁੰਦੀਆਂ ਆ ਰਹੀਆਂ ਹਨ। ਸਾਲਾਂ ਬੱਧੀ ਉਡੀਕ ਤੋਂ ਬਾਅਦ ਅਧਿਆਪਕਾਂ ਦੀਆਂ ਬਦਲੀਆਂ ਹੁਣ ਆਪਣੇ ਪਿੱਤਰੀ ਜਿਲ੍ਹੇ ਵਿੱਚ ਹੋਈਆਂ ਸਨ ਪਰ ਵਿਭਾਗ ਵਲੋਂ ਉਹਨਾਂ ਦੀਆਂ ਬਦਲੀਆਂ ਲਾਗੂ ਨਾ ਕਰਕੇ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਅੰਤਰ ਜਿਲ੍ਹਾ ਅਧਿਆਪਕਾਂ ਦੀਆਂ ਬਦਲੀਆਂ ਜਲਦ ਲਾਗੂ ਕੀਤੀਆਂ ਜਾਣ। ਇਸ ਮੌਕੇ ਬਲਵਿੰਦਰ ਉੱਲਕ, ਲਖਵਿੰਦਰ ਸਿੰਘ ਮਾਨ, ਗੁਰਪ੍ਰੀਤ ਦਲੇਲਵਾਲਾ, ਗੋਬਿੰਦ ਮੱਤੀ, ਸਤੀਸ਼ ਕੁਮਾਰ, ਸੁਖਦੀਪ ਸਿੰਘ ਗਿੱਲ, ਮਨਦੀਪ ਗੋਲਡੀ, ਬੂਟਾ ਸਿੰਘ ਤੱਗੜ, ਹਰਦੀਪ ਸਿੰਘ ਰੋੜੀ, ਦਰਸ਼ਨ ਜਟਾਣਾ, ਸਹਿਦੇਵ ਸਿੰਘ, ਸੁਖਵਿੰਦਰ ਸਿੰਘ ਮਾਖਾ, ਕਸ਼ਮੀਰ ਸਿੰਘ, ਪ੍ਰਗਟ ਰਿਉਂਦ, ਬੂਟਾ ਰਿਉਂਦ, ਦਿਲਬਾਗ ਸਿੰਘ, ਵਿਜੈ ਕੁਮਾਰ, ਅਨਿਲ ਜੈਨ, ਸੁਖਜਿੰਦਰ ਅਗਰੋਈਆ, ਪ੍ਰਭੂ ਰਾਮ,ਮੇਲਾ ਸਿੰਘ, ਬਲਵੰਤ ਸਿੰਘ, ਮਨਪ੍ਰੀਤ ਸਿੰਘ ਖੈਰਾ ਕਲਾਂ,ਸਵਰਨ ਸਿੰਘ,ਬੰਸੀ ਲਾਲ ਕਰੰਡੀ ਆਦਿ ਹਾਜ਼ਰ ਸਨ।

NO COMMENTS