ਬੁਢਲਾਡਾ 7 ਅਗਸਤ(ਸਾਰਾ ਯਹਾ/ਅਮਨ ਮਹਿਤਾ) ਸ਼ਥਾਨਕ ਸ਼ਹਿਰ ਦੇ ਮੁੱਖ ਬਜਾਰਾਂ ਅਤੇ ਵੱਖ-ਵੱਖ ਵਪਾਰਿਕ ਖੇਤਰਾ ਅੰਦਰ ਟਰੈਫਿਕ ਵਿੱਚ ਵਿਘਨ ਬਣੇ ਆਰਜੀ ਅਤੇ ਪੱਕੇ ਨਜਾਇਜ ਕਬਜੇ ਐਸ.ਡੀ.ਐਮ ਬੁਢਲਾਡਾ ਸਾਗਰ ਸੇਤੀਆ ਦੀ ਟੀਮ ਵੱਲੋਂ ਹਟਾਉਣ ਦੀ ਕੀਤੀ ਗਈ ਮੁਹਿੰਮ ਦਾ ਸ਼ਹਿਰ ਦੇ ਲੋਕਾਂ ਵੱਲੋਂ ਜਬਰਦਸ਼ਤ ਵਿਰੋਧ ਕੀਤਾ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆ ਕਰੋਨਾ ਮਹਾਂਮਾਰੀ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆ ਉਡਾਈਆ ਗਈਆ। ਇਸ ਮੌਕੇ ਤੇ ਲੋਕਾਂ ਨੇ ਰੋਸ ਪ੍ਰਗਟ ਕਰਦਿਆ ਕਿ ਸ਼ਹਿਰ ਦੇ ਲੋਕ ਬੁਨਿਆਦੀ ਸਹੂਲਤਾ ਪ੍ਰਾਪਤ ਕਰਨ ਲਈ ਲੰਬੇ ਸਮੇਂ ਤੋਂ ਸ਼ੰਘਰਸ ਕਰਦੇ ਆ ਰਹੇ ਹਨ। ਪਰ ਨਿਕਾਸੀ ਦਾ ਮਾੜਾ ਹਾਲ ਸੀਵਰੇਜ ਸ਼ਿਸਟਮ ਫੇਲ, ਲੋਕਾਂ ਨੂੰ ਲੋਕ ਸੀਵਰੇਜ ਮਿਕਸ ਪਾਣੀ ਪੀਣ ਲਈ ਮਜਬੂਰ ਆਦਿ ਵਰਗੀਆ ਬੁਨਿਆਦੀ ਸਹੂਲਤਾ ਨਾਲ ਸ਼ੰਘਰਸ ਕਰਨਾ ਪੈ ਰਿਹਾ ਹੈ। ਕਰੋਨਾ ਮਹਾਂਮਾਰੀ ਦੇ ਕਾਰਨ ਬੰਦ ਕਰਫਿਉ, ਲਾਕਡਾਉਨ, ਅਣ -ਲਾੱਕ, ਦੇ ਮਾਹੌਲ ਵਿੱਚ ਸ਼ਹਿਰ ਦਾ ਵਪਾਰ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ ਅਤੇ ਲੋਕ ਆਰਥਿਕ ਤੌਰ ਤੇ ਕਮਜੋਰ ਹੋ ਚੁੱਕੇ ਹਨ। ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਲੋਕਾਂ ਦੀ ਆਰਥਿਕ ਸ਼ਥਿਤੀ ਦੀ ਮਜਬੂਤੀ ਵੱਲ ਕਦਮ ਤਾਂ ਕੀ ਚੁੱਕਣੇ ਸੀ ਸਗੋਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਰੋਹ ਨੂੰ ਸ਼ਾਂਤ ਕਰਦਿਆ ਡੀ.ਅੇਸ.ਪੀ ਬਲਜਿੰਦਰ ਸਿੰਘ ਪੰਨੂ ਨੇ ਸ਼ਹਿਰ ਦੇ ਜਿੰਮੇਵਾਰ ਵਿਅਕਤੀਆ ਨਾਲ ਐਸ.ਡੀ.ਐਮ ਨਾਲ ਮੀਟਿੰਗ ਕਰਵਾਈ ਗਈ। ਇਸ ਮੌਕੇ ਤੇ ਸ਼ਹਿਰ ਦੇ ਪ੍ਰਬੰਧਕ ਐਸ.ਡੀ.ਐਮ ਸਾਗਰ ਸੇਤੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੁਕਾਨਦਾਰ ਮਾਲਕ ਆਪਣੀ ਦੁਕਾਨ ਦੀ ਰਜਿਸ਼ਟਰੀ ਮੁਤਾਬਕ ਉਸ ਦੀ ਵਰਤੋ ਕਰਨ। ਰਜਿਸਟਰੀ ਤੋਂ ਬਾਹਰ 1 ਇੰਚ ਜਗਾਂ ਤੇ ਨਜਾਇਜ ਕਬਜਾ ਨਹੀ ਕਰਨ ਦਿੱਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੱਕੇ ਤੌਰ ਤੇ ਕੀਤੇ ਗਏ ਨਜਾਇਜ ਕਬਜੇ ਤੁਰੰਤ ਹਟਾ ਲੈਣ।ਉਹਨਾਂ ਕਿਹਾ ਕਿ ਨਜਾਇਜ ਕਬਜੇ ਹਰ ਹਾਲ ਵਿੱਚ ਹਟਾਏ ਜਾਣਗੇ। ਸ਼ਹਿਰੀਆ ਨੂੰ ਬੁਨਿਆਦੀ ਸਹੂਲਤਾ ਦੇਣ ਦੀ ਗੱਲ ਕਰਦਿਆ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਤੇਂ ਨਾਇਬ ਤਹਿਸੀਲਦਾਰ ਗੁਰਜੀਤ ਸਿੰਘ ਢਿਲੋ, ਕਾਰਜਸਾਦਕ ਅਫਸਰ ਵਿਜੇ ਜਿੰਦਲ, ਐਸ.ਐਚ.ਓ ਜਸਵਿੰਦਰ ਸਿੰਘ, ਨਗਰ ਸੁਧਾਰ ਸਭਾ ਦੇ ਲਵਲੀ ਕਾਠ, ਸੁਰਜੀਤ ਟੀਟਾ, ਮਾਰਕਿਟ ਕਮੇਟੀ ਦੇ ਵਾਇਸ ਚੇਅਰਮੈਨ ਰਾਜ ਕੁਮਾਰ ਆਦਿ ਹਾਜਰ ਸਨ।