ਦੁਕਾਨਦਾਰ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ : ਨੀਲ ਕਮਲ

0
108

ਬਰੇਟਾ ,06 ਨਵੰਬਰ (ਸਾਰਾ ਯਹਾ /ਰੀਤਵਾਲ) ਨਜਾਇਜ ਕਬਜਿਆਂ ਦਾ ਮਾਮਲਾ ਪ੍ਰਸਾਸ਼ਨ ਦੇ ਧਿਆਨ ‘ਚ ਲਿਆਉਣ ਦੇ ਬਾਅਦ ਅੱਜ
ਨਗਰ ਕੌਂਸਲ ਵੱਲੋਂ ਹਲਕੀ ਜਿਹੀ ਕਾਰਵਾਈ ਕਰਨ ਦਾ ਸਾਮਚਾਰ ਹੈ । ਮਿਲੀ ਜਾਣਕਾਰੀ ਅਨੁਸਾਰ ਕੁਝ
ਦੁਕਾਨਦਾਰਾਂ ਵੱਲੋਂ ਹਰ ਰੋਜ ਦੀ ਤਰਾਂ੍ਹ ਆਪਣੀ ਦੁਕਾਨਾਂ ਦਾ ਸਮਾਨ ਬਾਹਰ ਕੱਢ ਕੇ ਸੜਕ ਤੇ
ਲਗਾਉਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਜਿਸਨੂੰ
ਦੇਖਦੇ ਹੋਏ ਅੱਜ ਨਗਰ ਕੌਂਸਲ ਦੇ ਅਧਿਕਾਰੀ ਵਿਜੈ ਜੈਨ ਅਤੇ ਨੀਲ ਕਮਲ ਵੱਲੋਂ ਕਰਮਚਾਰੀਆਂ ਨੂੰ ਨਾਲ
ਲੈ ਕੇ ਅਤੇ ਪੁਲਿਸ ਦੇ ਸਹਿਯੋਗ ਨਾਲ ਸਥਾਨਕ ਬਾਜ਼ਾਰ ਦੇ ਵੱਖ ਵੱਖ ਦੁਕਾਨਦਾਰਾਂ ਵੱਲੋਂ ਦੁਕਾਨਾਂ
ਤੋਂ ਬਾਹਰ ਰੱਖੇ ਹੋਏ ਸਮਾਨ ਨੂੰ ਆਪਣੀਆਂ ਦੁਕਾਨਾਂ ਅੰਦਰ ਰੱਖਣ ਦੀ ਤਾੜਨਾ ਕੀਤੀ ਗਈ ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ ਵੱਲੋਂ ਅੱਗੇ ਤੋਂ ਸਮਾਨ ਦੁਕਾਨਾਂ ਤੋਂ ਬਾਹਰ ਰੱਖ ਕੇ
ਸੜਕਾਂ ਤੇ ਨਜਾਇਜ ਰੱਖਿਆ ਪਾਇਆ ਗਿਆ ਤਾਂ ਨਗਰ ਕੌਂਸਲ ਵੱਲੋ ਉਨ੍ਹਾਂ ਖਿਲਾਫ ਕਾਨੂੰਨੀ
ਕਾਰਵਾਈ ਕਰਦੇ ਹੋਏ ਦੁਕਾਨਦਾਰਾਂ ਦਾ ਸਮਾਨ ਕਬਜੇ ‘ਚ ਲੈ ਕੇ ਉਨ੍ਹਾਂ ਦੇ ਚਲਾਨ ਕੱਟੇ ਜਾਣਗੇ ।
ਦੂਜੇ ਪਾਸੇ ਰਾਹਗੀਰਾਂ ਅਤੇ ਆਮ ਲੋਕਾਂ ਵੱਲੋਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ
ਗਈ ਹੈ ਕਿ ਇਸ ਮੁਹਿੰਮ ਨੂੰ ਲਗਾਤਾਰ ਸਖਤੀ ਨਾਲ ਜਾਰੀ ਰੱਖਿਆ ਜਾਵੇ । ਲੋਕਾਂ ਦਾ ਇਹ ਵੀ ਕਹਿਣਾ
ਹੈ ਕਿ ਇਸ ਕਾਰਵਾਈ ਦੀ ਕੁਝ ਦੁਕਾਨਦਾਰਾਂ ਨੂੰ ਹਰ ਵਾਰ ਦੀ ਤਰਾਂ੍ਹ ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ
ਅਤੇ ਕੁਝ ਲੋਕ ਇਹ ਵੀ ਕਹਿੰਦੇ ਸੁਣੇ ਗਏ ਕਿ ਨਗਰ ਕੌਂਸਲ ਦੇ ਕੁਝ ਕੁ ਕਰਮਚਾਰੀਆਂ ਵੱਲੋਂ ਆਪਣੇ
ਚਹੇਤਿਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਂਦਾ ਹੈ । ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ
ਉਹ ਅੱਗੇ ਤੋਂ ਅਜਿਹੀ ਕਾਰਵਾਈ ਸਿੱਧੇ ਤੌਰ ਤੇ ਕਰਨ , ਕਿਉਂਕਿ ਇਹ ਨਜਾਇਜ ਕਬਜੇ ਦੁਕਾਨਦਾਰਾਂ
ਵੱਲੋਂ ਕੁਝ ਘੰਟਿਆਂ ਬਾਅਦ ਹੀ ਦੁਆਰਾ ਲਗਾ ਲਏ ਜਾਂਦੇ ਹਨ । ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ
ਸ਼ਹਿਰ ‘ਚ ਕੁਝ ਕੀਮਤੀ ਥਾਵਾ ਤੇ ਧਰਮ ਦੀ ਆੜ੍ਹ ਤੋਂ ਇਲਾਵਾ ਟੇਡੇ ਢੰਗ ਨਾਲ ਕੁਝ ਲੋਕਾਂ ਵੱਲੋਂ
ਨਜਾਇਜ ਕਬਜੇ ਕੀਤੇ ਹੋਏ ਹਨ । ਜਿਸਨੂੰ ਲੈ ਕੇ ਲੋਂਕੀ ਕਹਿ ਰਹੇ ਹਨ ਕਿ ਆਖਿਰਕਾਰ ਪ੍ਰਸ਼ਾਸਨ ਵੱਲੋਂ
ਬੂਢਲਾਡਾ ਵਾਂਗ ਬਰੇਟਾ ‘ਚ ਕਿਉਂ ਨਹੀਂ ਸਖਤ ਕਾਰਵਾਈ ਕੀਤੀ ਜਾ ਰਹੀ? ਜਦ ਇਸ ਸਬੰਧੀ ਕਾਰਜ ਸਾਧਕ
ਅਫਸਰ ਵਿਜੈ ਜਿੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ
ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ।

NO COMMENTS