*ਦੁਕਾਨਦਾਰਾਂ ਦੇ ਰੋਹ ਮਗਰੋਂ ਬਠਿੰਡਾ ‘ਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ*

0
65

ਬਠਿੰਡਾ05 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) : ਜ਼ਿਲ੍ਹਾ ਪ੍ਰਸ਼ਾਸਨ ਵੱਲੋ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਸਵੇਰੇ 6 ਵਜੇ ਤੋਂ 10 ਵਜੇ ਤੱਕ ਦੁੱਧ, ਬ੍ਰੈੱਡ ਤੇ ਖਾਣ-ਪੀਣ ਦੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਦਿੱਤਾ ਹੈ। ਇਸ ਤੋਂ ਬਾਅਦ ਗੈਰ-ਜ਼ਰੂਰੀ ਦੁਕਾਨਾਂ ਨੂੰ 10 ਵਜੇ ਤੋਂ 2 ਵਜੇ ਤਕ ਦੁਕਾਨਾਂ ਖੋਲ੍ਹਣ ਦਾ ਸਮਾਂ ਦਿੱਤਾ ਹੈ। ਬਾਅਦ ਦੁਪਹਰ 3 ਵਜੇ ਤੋਂ ਸਵੇਰੇ 5 ਵਜੇ ਲੌਕਡਾਊਨ ਦਾ ਸਮਾਂ ਤੈਅ ਕੀਤਾ ਗਿਆ ਹੈ।

ਬਠਿੰਡਾ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਾਡੀਆਂ ਦੁਕਾਨਾਂ ਨੂੰ ਗੈਰ ਜ਼ਰੂਰੀ ਕਹਿੰਦਾ ਹੈ ਪਰ ਸਭ ਤੋਂ ਵੱਧ ਜੀਐਸਟੀ ਜਾਂ ਟੈਕਸ ਅਸੀਂ ਦਿੰਦੇ ਹਾਂ। ਸਾਡੀ ਕਮਾਈ ‘ਤੇ ਬਹੁਤ ਅਸਰ ਪੈ ਰਿਹਾ ਹੈ। ਸਾਡੇ ਤਾਂ ਖਰਚੇ ਵੀ ਪੂਰੇ ਨਹੀਂ ਹੋ ਰਹੇ।

ਦੁਕਾਨ ਮਾਲਕਾਂ ਨੇ ਮੰਗ ਕੀਤੀ ਹੈ ਕਿ ਸ਼ਨੀਵਾਰ ਤੇ ਐਤਵਾਰ ਨੂੰ ਵੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਇਸ ਸਮੇਂ ਦੁਕਾਨ ਵਿੱਚ ਗਾਹਕ ਆਉਂਦਾ ਨਹੀਂ ਹੈ। ਜਦੋਂ ਗਾਹਕ ਦਾ ਸਮਾਂ ਹੁੰਦਾ ਹੈ, ਉਦੋਂ ਸਾਡੀਆਂ ਦੁਕਾਨਾਂ ਬੰਦ ਕਰਨ ਦਾ ਸਮਾਂ ਹੋ ਜਾਂਦਾ ਹੈ।

ਉਨ੍ਹਾਂ ਕਿਹਾ ਸ਼ਰਾਬ ਦੇ ਠੇਕੇ ਸ਼ਾਮ 5 ਵਜੇ ਤਕ ਖੁੱਲਣ ਦੀ ਇਜਾਜ਼ਤ ਹੈ ਤਾਂ ਦੁਕਾਨਾਂ ਨੂੰ ਵੀ ਸ਼ਾਮ 5 ਵਜੇ ਤੱਕ ਖੋਲ੍ਹਣ ਦਿਤਾ ਜਾਏ ਕਿਉਂਕਿ ਦੁਕਾਨ ਦੇ ਕਰਮਚਾਰੀਆਂ ਨੂੰ ਦਿਹਾੜੀ ਹੀ ਨਹੀਂ ਬਣੇਗੀ ਤਾ ਉਹ ਪਰਿਵਾਰ ਨੂੰ ਰੋਟੀ ਕਿਥੋਂ ਖਵਾਉਣਗੇ।

NO COMMENTS