*ਦੀ ਮਾਨਸਾ ਜਿਲ੍ਹਾ ਸਹਿਕਾਰੀ ਯੂਨੀਅਨ ਦੇ ਬੋਰਡ ਆਫ ਡਾਇਰੈਕਟਰਜ਼ ਦੀ ਹੋਈ ਚੋਣ*

0
79

ਮਾਨਸਾ, 18 ਜਨਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਦੀ ਮਾਨਸਾ ਜਿਲ੍ਹਾ ਸਹਿਕਾਰੀ ਯੂਨੀਅਨ ਦੇ ਬੋਰਡ ਆਫ ਡਾਇਰੈਕਟਰਜ਼ ਦੀ ਚੋਣ ਰਿਟਰਨਿੰਗ ਅਫਸਰ ਗੁਰਜਸਪਰੀਤ ਸਿੰਘ ਦੀ ਨਿਗਰਾਨੀ ਹੇਠ ਇੱਥੇ ਸਭਾ ਦੇ ਦਫ਼ਤਰ ਵਿਖੇ ਹੋਈ। ਸਰਬਸਮਤੀ ਨਾਲ ਜੌਨ ਨੰਬਰ 1 ਦੇ ਕੁਲਵੰਤ ਸਿੰਘ ਰਮਦਿਤੇਵਾਲਾ, 2 ਦੇ ਬੇਅੰਤ ਸਿੰਘ ਬੁਰਜਰਾਠੀ, 3 ਦੇ ਜਸਪਾਲ ਸਿੰਘ ਬੋੜਾਵਾਲ, ਸੁਖਦੇਵ ਸਿੰਘ,  4. ਦੇ ਸੁਖਦੇਵ ਸਿੰਘ ਕਿਸ਼ਨਗੜ•, 5. ਦੇ ਰਾਮ ਸਿੰਘ ਸੰਘਾ , 6. ਦੇ ਬਲਵਿੰਦਰ ਸਿੰਘ ਘੁਰਕਣੀ, 7. ਦੇ ਬੂਟਾ ਸਿੰਘ ਕੁਲਾਨਾ, 8. ਦੇ ਅਮਨਦੀਪ ਸਿੰਘ ਭਲਾਕੀਏ, 9. ਦੇ ਅਮਰੀਕ ਸਿੰਘ ਆਹਲੂਪੂਰ, 10 ਦੇ ਨੰਬਰ ਜੌਨ ਤੋ ਸ਼ਮਸ਼ੇਰ ਮਾਨਸਾ ਡਾਇਰੈਕਟਰਜ਼ ਚੁਣੇ ਗਏ। ਇਸ ਮੌਕੇ ਤੇ ਮਾਨਸਾ ਰੈਸਟ ਹਾਊਸ ਵਿੱਖੇ ਕਾਰਜਕਾਰੀ ਪੰਜਾਬ ਪ੍ਰਧਾਨ ਐਮ ਐਲ ਏ ਪ੍ਰਿੰਸੀਪਲ ਬੁੱਧ ਰਾਮ, ਐਮ ਐਲ ਏ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਚੇਅਰਮੈਂਨ ਗੁਰਪ੍ਰੀਤ ਸਿੰਘ ਭੁੱਚਰ, ਚੇਅਰਮੈਂਨ ਸੋਹਣਾ ਸਿੰਘ ਕਲੀਪੁਰ, ਗੁਰਸੇਵਕ ਸਿੰਘ ਝੁਨੀਰ ਅਤੇ ਹੋਰ ਅਹੁਦੇਦਾਰ ਸਹਿਬਾਨ ਨਾਲ ਨਵ ਨਿਯੁਕਤ ਡਾਇਰੈਕਟਰਜ਼ ਨੂੰ ਵਧਾਈਆ ਦਿੱਤੀਆਂ। ਨਵ ਨਿਯੁਕਤ ਡਾਇਰੈਕਟਰਜ਼ ਨੇ ਅਹੁਦੇ ਲੈਂਦਿਆਂ ਕਿਹਾ ਕਿ ਉਹ ਸਹਿਕਾਰਤਾ ਲਹਿਰ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ ਤੌਰ ਤੇ ਉਪਰਾਲੇ ਕਰਨਗੇ ਅਤੇ ਸਹਿਕਾਰੀ ਸਭਾਵਾਂ ਨੂੰ ਉੱਚਾ ਚੁੱਕਣ ਲਈ ਵਿਸ਼ੇਸ ਤੌਰ ਤੇ ਸਕੀਮਾਂ ਸ਼ੁਰੂ ਕਰ ਲੋਕਾਂ ਨੂੰ ਸਹਿਕਾਰਤਾ ਦੀ ਲਹਿਰ ਨਾਲ ਜੋੜਨ ਦੀ ਮੁਹਿੰਮ ਚਲਾਉਣਗੇ ਅਤੇ ਲੋਕ ਭਲਾਈ ਲਈ ਹਮੇਸ਼ਾ ਤਿਆਰ ਰਹਾਂਗੇ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਚੇਅਰਮੈਂਨ ਚਰਨਜੀਤ ਸਿੰਘ ਅੱਕਾਵਾਲੀ ਨੇ ਸਾਰੇ ਨਵ ਨਿਯੁਕਤ ਡਾਇਰੈਕਟਰਜ਼ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਸਾਰੇ ਨਵ ਨਿਯੁਕਤ ਸਾਥੀ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

NO COMMENTS