*ਦੀਵਾਲੀ ਵਾਲੀ ਰਾਤ ਜਨਾਨੀ ਦਾ ਕਾਰਾ, ਚਾਰ ਬੱਚਿਆਂ ਤੋਂ ਖੋਹਿਆ ਪਿਓ ਦਾ ਸਹਾਰਾ*

0
164

ਜਲੰਧਰ 14 ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਮ੍ਰਿਤਕ ਮਾਸੀਸੂਰਨ ਗਰੀਬ ਪਰਿਵਾਰ ਨਾਲ ਸਬੰਧਤ ਸੀ। ਲਾਂਬੜਾ ਥਾਣੇ ਦੀ ਪੁਲਿਸ ਘਟਨਾ ਵਾਲੀ ਥਾਂ ’ਤੇ ਪੁੱਜ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਜਲੰਧਰ ‘ਚ ਦੀਵਾਲੀ ਵਾਲੀ ਰਾਤ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਲਾਂਬੜਾ ਦੇ ਪਿੰਡ ਲਾਲੀਆ ਖੁਰਦ ਦੀ ਹੈ। ਘਟਨਾ ਤੋਂ ਬਾਅਦ ਪਤਨੀ ਮੌਕੇ ਤੋਂ ਫਰਾਰ ਹੋ ਗਈ। ਮ੍ਰਿਤਕ ਦੀ ਪਛਾਣ ਮਾਸੀਸੂਰਨ ਵਜੋਂ ਹੋਈ ਹੈ। ਜੋ ਕਿ 4 ਬੱਚਿਆਂ ਦਾ ਪਿਤਾ ਸੀ।

ਮ੍ਰਿਤਕ ਮਾਸੀਸੂਰਨ ਗਰੀਬ ਪਰਿਵਾਰ ਨਾਲ ਸਬੰਧਤ ਸੀ। ਲਾਂਬੜਾ ਥਾਣੇ ਦੀ ਪੁਲਿਸ ਘਟਨਾ ਵਾਲੀ ਥਾਂ ’ਤੇ ਪੁੱਜ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪਰਵਾਸੀ ਮਜ਼ਦੂਰ ਮਾਸੀਸੂਰਨ ਜੋ ਪਿਛਲੇ ਦੋ ਮਹੀਨੇ ਤੋਂ ਆਪਣੇ ਚਾਰ ਬੱਚਿਆਂ ਤੇ ਪਤਨੀ ਨਾਲ ਕੰਮ ਕਰ ਰਿਹਾ ਸੀ, ਪਰਿਵਾਰ ਸਮੇਤ ਪਿੰਡ ਤੋਂ ਬਾਹਰ ਖੂਹ ‘ਤੇ ਰਹਿੰਦਾ ਸੀ। 

ਸੋਮਵਾਰ ਸਵੇਰੇ  ਖੂਹ ‘ਤੇ ਰਹਿਣ ਵਾਲੇ ਲੋਕਾਂ ਵੱਲੋਂ ਸੂਚਨਾ ਮਿਲੀ ਕਿ ਮਾਸੀਸੂਰਨ ਦੀ ਲਾਸ਼ ਖੂਨ ਨਾਲ ਲੱਥਪੱਥ ਹਾਲਤ ‘ਚ ਮਿਲੀ ਹੈ। ਮੌਕੇ ‘ਤੇ ਪਹੁੰਚ ਕੇ ਲੋਕਾਂ ਵੱਲੋਂ ਜਦੋਂ ਮ੍ਰਿਤਕ ਦੇ ਬੱਚਿਆਂ ਤੋਂ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਦੇਰ ਰਾਤ ਮਾਂ-ਪਿਉ ਦਾ ਆਪਸੀ ਝਗੜਾ ਹੋਇਆ ਸੀ।

ਬੱਚਿਆਂ ਨੇ ਦੱਸਿਆ ਕਿ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਨ੍ਹਾਂ ਦੀ ਮਾਂ ਰੂਪਾ ਘਰ ਵਿਚ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਲਾਂਬੜਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤੇ ਮੌਕੇ ‘ਤੇ ਪਹੁੰਚ ਕੇ ਲਾਂਬੜਾ ਪੁਲਿਸ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ।

NO COMMENTS