ਦੀਕਸ਼ਾ ਐਪ ਰਾਂਹੀ ਕੋਰੋਨਾਂ ਵਾਇਰਸ ਦੀ ਜਾਣਕਾਰੀ ਸਬੰਧੀ ਸਿਖਲਾਈ ਪ੍ਰਾਪਤ ਕਰਨ ਵਾਲੇ ਵਲੰਟੀਅਰਾਂ ਨੂੰ ਸਰਟੀਫਿਕੇਟ ਵੰਡੇ

0
27

ਬੁਢਲਾਡਾ 11 ਮਈ ( ਅਮਨ ਮਹਿਤਾ, ਅਮਿਤ ਜਿੰਦਲ) ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਦੀਕਸ਼ਾ ਐਪ ਦੀ ਟਰੇਨਿੰਗ ਪੂਰੀ ਕਰਨ ਵਾਲੇ ਵਲੰਟੀਅਰਜ ਨੂੰ ਸਰਟੀਫਿਕੇਟ , ਸੈਨਟਾਈਜਰ ਅਤੇ ਮਾਸਕਾਂ ਦੀ ਵੰਡ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆ ਕੇਂਦਰ ਦੇ ਸੀਨੀਅਰ ਲੇਖਾਕਾਰ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਕਲੱਬਾਂ ਦੇ ਵਲੰਟੀਅਰ ਨੂੰ ਦੀਕਸ਼ਾ ਐਪ ਰਾਂਹੀ ਵਲੰਟੀਅਰਜ ਵਜੋਂ ਕੰਮ ਕਰਦੇ ਸਮੇ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ,ਕੋਰੋਨਾ ਸਬੰਧੀ ਮਨੋਵਿਗਆਨਕ ਤੋਰ ਤੇ ਲੋਕਾਂ ਨੂੰ ਮਜਬੂਤ ਕਿਵੇ ਕੀਤਾ ਜਾਵੇ ਆਦਿ ਸਬੰਧੀ ਟਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਟਰੇਨਿੰਗ ਪੂਰੀ ਹੋਣ ਤੇ ਭਾਰਤ ਸਰਕਾਰ ਦੇ ਸਿਖਲਾਈ ਵਿਭਾਗ ਵੱਲੋ ਸਾਰਟੀਫਿਕੇਟ ਵੀ ਜਾਰੀ ਕੀਤਾ ਜਾਦਾਂ ਹੈ।ਸ਼੍ਰੀ ਘੰਡ ਨੇ ਇਹ ਵੀ ਦੱਸਿਆ ਕਿ ਜਿਲ੍ਹਾ ਮਾਨਸਾ ਦੀਆਂ ਯੂਥ ਕਲੱਬਾਂ ਦੇ ਵਲੰਟੀਅਰਾਂ ਵੱਲੋਂ ਕੋਰੋਨਾ ਵਾਇਰਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਇਸ ਭਿਆਨਕ ਮਹਾਮਾਰੀ ਚ ਲੋੜਵੰਦਾਂ ਨੂੰ ਖਾਣਾ ਮਹੁੱਈਆ ਕਰਵਾਉਣ, ਘਰਾਂ ਵਿੱਚ ਮਾਸਕ ਤਿਆਰ ਕਰਕੇ ਲੋਕਾਂ ਚ ਵੰਡਣ,ਪਿੰਡਾਂ ਨੂੰ ਸੈਨੀਟਾਈਜ ਕਰਨ , ਪਿੰਡਾ ਦੀਆਂ ਬੈਕਾਂ ਤੇ ਮੰਡੀਆਂ ਤੋਂ ਇਲਾਵਾ ਹੋਰਨਾਂ ਭੀੜ ਵਾਲੀਆਂ ਥਾਵਾਂ ਤੇ  ਸੋਸ਼ਲ ਡਿਸਟੈਂਸ ਬਣਾਈ ਰੱਖਣ ਲਈ ਮਦਦ ਕਰਨਾ ਅਤੇ ਬਲੱਡ ਬੈਕਾਂ ਵਿੱਚ ਖੂਨਦਾਨ ਦੀ ਕਮੀ ਨੂੰ ਪੂਰਾ ਕਰਨ ਹਿੱਤ ਆਪਣਾ ਯੋਗਦਾਨ ਪਾ ਰਹੀਆਂ ਹਨ।ਉਨਾਂ ਦੱਸਿਆ ਕਿ ਹੁੱਣ ਤੱਕ ਤਕਰੀਬਨ ਬਾਈ ਸੋ (2200) ਨੋਜਵਾਨਾਂ ਨੇ ‘ਦੀਕਸ਼ਾ’ ਐਪ ਲਈ ਆਨਲਾਈਨ ਆਪਣਾ ਨਾਮ ਦਰਜ ਕਰਵਾਇਆ ਹੈ। ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਚਾਰ ਹਜਾਰ ਪੰਜ ਸੋ ਦੇ ਕਰੀਬ( 4500) ਵਲੰਟੀਅਰਜ ਦੇ ਨਾਮ ਭਾਰਤ ਸਰਕਾਰ ਨੂੰ ਭੇਜੇ ਗਏ ਹਨ ਅਤੇ ਕਲੱਬਾਂ ਦੀ ਲਿਸਟ ਵੀ ਜਿਲ੍ਹਾ ਪ੍ਰਸਾਸ਼ਨ ਅਤੇ ਜਿਲ੍ਹਾ ਪੁਲੀਸ ਨੂੰ ਸੌਪੀ ਗਈ ਹੈ ਅਤੇ ਇਹ ਵਲੰਟੀਅਰ ਲੋੜ ਪੈਣ ਤੇ ਸੇਵਾਵਾਂ ਦੇਣ ਲਈ ਹਮੇਸ਼ਾ ਤਿਆਰ ਹਨ।ਇਸ ਤੋ ਇਲਾਵਾ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰ ਵੱਲੋਂ ਲੋਕਾਂ ਨੂੰ ਅਰੋਗਿਆ ਸੈਤੂ ਐਪ ਵੀ ਡਾਊਨਲੌਡ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸ ਨਾਲ ਜਦੋ ਵੀ ਕੋਈ ਕੋਰਨਾ ਪੀੜਤ ਵਿਅਕਤੀ ਉਹਨਾਂ ਦੇ ਨੇੜੇ ਜਾਂ ਸੰਪਰਕ ਚ ਆਉਦਾਂ ਹੈ ਤਾਂ ਉਸ ਦੀ ਜਾਣਕਾਰੀ ਇੱਕ ਸੰਦੇਸ਼ ਰਾਹੀ ਮਿਲ ਜਾਂਦੀ  ਹੈ।ਸ਼੍ਰੀ ਘੰਡ ਨੇ ਕਿਹਾ ਕਿ ਇਸ ਸੰਕਟ ਦੇ ਸਮੇ ਵਿੱਚ ਕੰਮ ਕਰਨ ਵਾਲੇ ਸਮੂਹ ਵਲੰਟੀਅਰਜ ਨੂੰ ਲੋਕਡਾਉਨ ਖੁੱਲਣ ਤੋ ਬਾਅਦ ਸਨਮਾਨਿਤ ਵੀ ਕੀਤਾ ਜਾਵੇਗਾ।

NO COMMENTS