ਦਿੱਲੀ ਹਿੰਸਾ ਤੋਂ ਬਾਅਦ ਜੇਲ੍ਹ ‘ਚ ਬੈਠੇ ਜਵਾਨ ਪੁੱਤ, ਪਰ ਅਜੇ ਵੀ ਹੌਂਸਲੇ ਬੁਲੰਦ

0
30

ਮੋਗਾ02,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : 26 ਜਨਵਰੀ ਨੂੰ ਦਿੱਲੀ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 24 ਜਨਵਰੀ ਨੂੰ ਮੋਗਾ ਦੇ ਪਿੰਡ ਤਤਾਰੀਏ ਵਾਲਾਂ ਤੋਂ ਤਕਰੀਬਨ 12 ਨੌਜਵਾਨ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਲਈ ਦਿੱਲੀ ਦੀ ਟਿਕਰੀ ਸਰਹੱਦ ਲਈ ਰਵਾਨਾ ਹੋਏ ਸੀ।

ਦਿੱਲੀ ਪੁਲਿਸ ਨੇ ਦਿੱਲੀ ਹਿੰਸਾ ਦੇ ਦੋਸ਼ ਵਿੱਚ 12 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਵਿੱਚੋਂ ਇੱਕ ਲੜਕਾ ਨਾਬਾਲਗ ਹੋਣ ਕਾਰਨ ਰਿਹਾਅਕਰ ਦਿੱਤਾ ਗਿਆ ਸੀ। 11 ਨੌਜਵਾਨ ਅਜੇ ਵੀ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਹਨ ਜਿਸ ਕਾਰਨ ਪਿੰਡ ਵਿੱਚ ਡਰ ਦਾ ਮਾਹੌਲ ਹੈ। ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ 27 ਜਨਵਰੀ ਨੂੰ ਉਨ੍ਹਾਂ ਨੂੰ ਜੇਲ੍ਹ ‘ਚੋਂ ਉਨ੍ਹਾਂ ਦੇ ਬੇਟੇ ਦਾ ਫੋਨ ਆਇਆ ਸੀ।

ਉਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਅੱਜ ਜੇਲ੍ਹ ਵਿੱਚ ਹਨ ਪਰ ਅਸੀਂ ਇਸ ਅੰਦੋਲਨ ਤੋਂ ਪਿੱਛੇ ਨਹੀਂ ਹਟਾਂਗੇ।ਉਨ੍ਹਾਂ ਨੇ ਸਰਕਾਰ ਅਤੇ ਜਥੇਬੰਦੀਆ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਜਿੰਨੀ ਜਲਦੀ ਹੋ ਸਕੇ, ਜੇਲ੍ਹ ‘ਚੋਂ ਰਿਹਾਅ ਕਰਵਾਇਆ ਜਾਵੇ।

NO COMMENTS