*ਦਿੱਲੀ ਸੰਘਰਸ਼ ਤੋਂ ਮਾਨਸਾ ਘਰ ਪਰਤਦੇ ਸਮੇਂ ਕਿਸਾਨ ਦੀ ਹਰਟ ਅਟੈਕ ਨਾਲ ਹੋਈ ਮੌਤ*

0
68

ਮਾਨਸਾ 02 ਦਸੰਬਰ  (ਸਾਰਾ ਯਹਾਂ/ਬੀਰਬਲ ਧਾਲੀਵਾਲ) ਇੱਥੋ ਨੇੜਲੇ ਪਿੰਡ ਸੱਦਾ ਸਿੰਘ ਵਾਲਾ ਦੇ ਕਿਸਾਨ ਜਸਪਾਲ ਸਿੰਘ ਪੁੱਤਰ ਕੌਰ ਸਿੰਘ
ਦੀ ਹਰਟ ਅਟੈਕ ਨਾਲ ਮੌਤ ਹੋ ਗਈ ਹੈ ਜੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਸਰਗਰਮ ਵਰਕਰ ਸੀ ਜੋ
ਕਿ ਸਾਲ ਭਰ ਤੋਂ ਦਿੱਲੀ ਸੰਘਰਸ਼ ਵਿੱਚ ਸਰਗਰਮ ਸੀ। 29 ਨਵੰਬਰ ਦੀ ਰਾਤ ਨੂੰ ਟਰੇਨ ਤੇ ਜਸਪਾਲ ਸਿੰਘ ਘਰ ਆਇਆ
ਸੀ ਤਾਂ ਉਸਨੂੰ ਹਰਟ ਅਟੈਕ ਆ ਗਿਆ, ਉਸਨੂੰ ਤੁਰੰਤ ਪਿੰਡ ਦੇ ਡਾਕਟਰ ਕੋਲ ਲਿਜਾਇਆ ਗਿਆ ਤਾਂ ਉਸਨੇ ਮੁਢਲੀ
ਸਹਾਇਤਾ ਦੇ ਕੇ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਪ੍ਰੰਤੂ ਰਸਤੇ ਵਿੱਚ ਹੀ ਜਸਪਾਲ ਸਿੰਘ ਦੀ ਮੌਤ ਹੋ ਗਈ।
ਪੁਲਿਸ ਨੇ ਪੋਸਟ ਮਾਰਟਮ ਕਰਵਾ ਕੇ ਬਣਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ । ਇਸ ਸਮੇਂ ਬਲਾਕ
ਸਕੱਤਰ ਮੱਖਣ ਭੈਣੀਬਾਘਾ ਨੇ ਇਸ ਜੋਧੇ ਕਿਸਾਨ ਦੀ ਮ੍ਰਿਤਕ ਦੇਹ ਤੇ ਜਥੇਬੰਦੀ ਦਾ ਝੰਡਾ ਪਾ ਕੇ ਕਾਫਲੇ ਦੇ ਰੂਪ ਵਿੱਚ
ਸਮਸ਼ਾਨਘਾਟ ਲਿਜਾਇਆ ਗਿਆ ਅਤੇ ਸਸਕਾਰ ਸਮੇਂ ਇਸ ਕਿਸਾਨ ਜੋਧੇ ਨੂੰ ਨਾਅਰੇਬਾਜੀ ਕਰਕੇ ਚਿਖਾ ਨੂੰ ਅਗਨੀ
ਦਿਖਾਈ ਗਈ। ਇਸ ਸਮੇਂ ਕੁਲਵੰਤ ਸਿੰਘ, ਸੁਖਵਿੰਦਰ ਸਿੰਘ, ਜੀਤ ਸਿੰਘ, ਮਨਜੀਤ ਸਿੰਘ, ਹਰਦੇਵ ਸਿੰਘ ਅਤੇ ਸਮੁੱਚੇ
ਨਗਰ ਨੇ ਜਸਪਾਲ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ। ਉਹਨਾਂ ਸਰਕਾਰ ਤੋਂ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ
ਨੌਕਰੀ ਅਤੇ ਬਣਦਾ ਮੁਆਵਜਾ ਦੇਣ ਦੀ ਮੰਗ ਕੀਤੀ।

NO COMMENTS