ਦਿੱਲੀ ਮੋਰਚੇ ‘ਚ ਜਾਂਦੇ ਕਿਸਾਨਾਂ ਦਾ ਜਥਾ ਸੜਕ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ

0
48

ਗੁਰਦਾਸਪੁਰ: ਦਿੱਲੀ ਮੋਰਚੇ ਤੇ ਜਾਂਦੇ ਹੋਏ ਕਿਸਾਨਾਂ ਦਾ ਜਥਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਟਰੈਕਟਰ-ਟਰਾਲੀ ਦੀ ਟੱਕਰ ਮਗਰੋਂ ਗੁਰਦਾਸਪੁਰ ਦੇ ਪਿੰਡ ਨਰਪੁਰ ਦੇ ਕਿਸਾਨ ਦੀ ਮੌਤ ਹੋ ਗਈ।

ਮ੍ਰਿਤਕ ਕਿਸਾਨ ਦੀ ਪਛਾਣ 55 ਸਾਲਾ ਜਾਗੀਰ ਸਿੰਘ ਵਾਸੀ ਪਿੰਡ ਨੂਰਪੁਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਟਰੱਕ ਨਾਲ ਟਰੈਕਟਰ ਦੀ ਟੱਕਰ ਕਾਰਨ ਕਿਸਾਨ ਟਰਾਲੀ ਵਿੱਚੋਂ ਬਾਹਰ ਡਿੱਗ ਪਿਆ। ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਕਿਸਾਨ ਦੀ ਮ੍ਰਿਤਕ ਦੇਹ ਪਿੰਡ ਲਿਆਂਦੀ ਗਈ ਹੈ ਜਿੱਥੇ ਕਿਸਾਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

NO COMMENTS