ਦਿੱਲੀ ਮੋਰਚਿਆਂ ਸਮੇਤ ਦੇਸ਼ ਦੇ ਵਿਿਭੰਨ ਹਿੱਸਿਆ ਵਿੱਚ ਕਿਸਾਨ ਅੰਦੋਲਨ ਦਿਨੋ- ਦਿਨ ਚੜਤ ਵੱਲ

0
12

ਬੁਢਲਾਡਾ 09,ਫਰਵਰੀ (ਸਾਰਾ ਯਹਾ /ਅਮਨ ਮਹਿਤਾ ) : ਸੰਯੁਕਤ ਕਿਸਾਨ ਮੋਰਚਾ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਕਾਰਪੋਰੇਟ ਘਰਾਣਿਆ ਦੇ ਖਿਲਾਫ ਲਾਇਆ ਮੋਰਚਾ ਅੱਜ 131 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਕਿਸਾਨਾਂ ਦੇ ਇਸ ਮੌਕੇ ਜੁੜੇ ਇਕੱਠ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਸਵਰਨ ਸਿੰਘ ਬੋੜਾਵਾਲ,  ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ  ਬਲਵੀਰ ਸਿੰਘ ਗੁਰਨੇ ਅਤੇ ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਹਰਿੰਦਰ ਸਿੰਘ ਸੋਢੀ ਨੇ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਅੰਗਰੇਜ਼ਾਂ ਨੇ 1907 ਵਿੱਚ ਤਿੰਨ ਕਾਲੇ ਕਾਨੂੰਨ ਲਿਆਂਦੇ ਸਨ ਜਿਨ੍ਹਾਂ ਖਿਲਾਫ਼ 9 ਮਹੀਨੇ ਕਿਸਾਨਾਂ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਚਾਚਾ ਸ: ਅਜੀਤ ਸਿੰਘ ਅਤੇ ਹੋਰ ਆਗੂਆਂ ਦੀ ਅਗਵਾਈ ਵੱਡਾ ਸੰਘਰਸ਼ ਲੜਕੇ ਕਾਲੇ ਕਾਨੂੰਨ ਵਾਪਸ ਕਰਵਾਏ ਸਨ। ਅੰਗਰੇਜ਼ ਸਾਮਰਾਜ ਵਾਂਗ ਮੋਜੂਦਾ ਮੋਦੀ ਸਰਕਾਰ ਵੀ ਅਮਰੀਕਾ ਸਾਮਰਾਜ ਦੇ ਇਸ਼ਾਰਿਆਂ ੋਤੇ ਖੇਤੀ ਦੇ ਤਿੰਨੇ ਕਾਲੇ ਕਾਨੂੰਨ ਲਾਗੂ ਕਰ ਰਹੀ ਹੈ , ਜੋ ਕਿ ਮਾਨਵਤਾ ਅਤੇ ਮਿਹਨਤਕਸ਼ ਆਵਾਮ ਲਈ ਵੱਡੀ ਚੁਣੌਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਮੋਰਚਿਆਂ ਸਮੇਤ ਦੇਸ਼ ਦੇ ਵਿਿਭੰਨ ਹਿੱਸਿਆ ਵਿੱਚ ਕਿਰਤੀ-ਕਿਸਾਨਾਂ ਵਿੱਚ ਜੋਸ਼ ਠਾਠਾਂ ਮਾਰ ਰਿਹਾ ਹੈ ਅਤੇ ਉਨ੍ਹਾਂ ਅੰਦਰ ਸੰਘਰਸ਼ ਪ੍ਰਤੀ ਪੂਰਾ ਉਤਸ਼ਾਹ ਅਤੇ ਹੌਸ਼ਲੇ ਬੁਲੰਦ ਹਨ। ਕਿਸਾਨ ਅੰਦੋਲਨ ਦੀ ਦਿਨੋ ਦਿਨ ਚੜਤ ਹੋ ਰਹੀ ਹੈ ਅਤੇ ਵੱਡੇ ਪੈਮਾਨੇ ੋਤੇ ਕਿਰਤੀ-ਕਿਸਾਨ ਅਤੇ ਹੋਰ ਵਰਗ ਇਸ ਅੰਦੋਲਨ ਨਾਲ ਜੀੜ ਰਹੇ ਹਨ।

NO COMMENTS