ਦਿੱਲੀ ਮਰੋਚੇ ‘ਤੇ ਜਾਣ ਲਈ ਲੱਗਾ ਡੀਜ਼ਲ ਦਾ ‘ਲੰਗਰ’

0
51

ਅੰਮ੍ਰਿਤਸਰ 22, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਦੇ ਕਿਸਾਨ ਟਰੈਕਟਰ ਪਰੇਡ ਲਈ ਤਿਆਰੀਆਂ ਮੁਕੰਮਲ ਕਰਕੇ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਚੁੱਕੇ ਹਨ। ਇਸ ਦੌਰਾਨ ਪੰਜਾਬ ਦੇ ਲੋਕਾਂ ਵੱਲੋਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਪਿੰਡਾਂ ਤੋਂ ਆ ਰਹੇ ਕਿਸਾਨਾਂ ਨੂੰ ਜਿੱਥੇ ਲੋਕ ਬਿਸਤਰੇ, ਰਾਸ਼ਨ ਤੇ ਹੋਰ ਜ਼ਰੂਰੀ ਸਾਮਾਨ ਦੇ ਰਹੇ ਹਨ, ਉੱਥੇ ਹੀ ਮਾਝਾ ਏਡ ਜਥੇਬੰਦੀ, ਜੋ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕੰਮ ਕਰ ਰਹੀ ਹੈ, ਵੱਲੋਂ ਦਿੱਲੀ ਜਾ ਰਹੇ ਕਿਸਾਨਾਂ ਲਈ ਡੀਜ਼ਲ ਦਾ ਲੰਗਰ ਲਾਇਆ ਗਿਆ ਹੈ।

ਹਰ ਦਿੱਲੀ ਜਾਣ ਵਾਲੇ ਟਰੈਕਟਰ ਟਰਾਲੀ ਤੇ ਟਰੱਕ ਨੂੰ ਮੁਫ਼ਤ ਡੀਜ਼ਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮਾਝਾ ਏਡ ਵੱਲੋਂ ਇਹ ਦੂਜੀ ਵਾਰ ਹੰਭਲਾ ਮਾਰਿਆ ਗਿਆ ਹੈ, ਜਦਕਿ ਇਸ ਤੋਂ ਪਹਿਲਾਂ ਵੀ ਦਿੱਲੀ ਜਾ ਰਹੇ ਕਿਸਾਨਾਂ ਲਈ ਡੀਜ਼ਲ ਦਾ ਲੰਗਰ ਲਾਇਆ ਗਿਆ ਸੀ। ਗੁਰਸ਼ਰਨ ਸਿੰਘ ਛੀਨਾ, ਜੋ ਮਾਝਾ ਏਡ ਦੇ ਪ੍ਰਮੁੱਖ ਹਨ, ਨੇ ਦੱਸਿਆ ਕਿ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸੰਸਥਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ, “ਇਸ ‘ਚ ਪੰਜਾਬ ਦਾ ਹਰ ਵਰਗ ਯੋਗਦਾਨ ਦੇ ਰਿਹਾ ਹੈ, ਕਿਉਂਕਿ ਇਹ ਪੂਰੇ ਪੰਜਾਬ ਦੀ ਲੜਾਈ ਹੈ ਤੇ ਜਿੰਨਾ ਚਿਰ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਨਾਂ ਚਿਰ ਤਕ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ ਤੇ ਪੰਜਾਬ ਦੇ ਲੋਕ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ। 

NO COMMENTS