*ਦਿੱਲੀ ਧਰਨੇ ਦੀ ਅਗਵਾਈ ਸਾਡੇ ਬਾਬਿਆਂ ਵੱਲੋਂ ਕੀਤੀ ਜਾ ਰਹੀ ਹੈ ਜੋ ਸ਼ਲਾਘਾ ਯੋਗ ਹੈ*

0
14

ਪਿੰਡਾਂ ਦੀਆਂ ਸੱਥਾਂ ਵਿੱਚ ਖੜ ਕੇ ਪੁਰਾਣੇ ਬਾਬਿਆਂ ਕੋਲੋ ਉਹਨਾਂ ਦੇ ਜਵਾਨੀ ਸਮੇ ਦੀਆਂ ਗੱਲਾਂ ਸੁਣਦੇ ਹੁੰਦੇ ਸੀ ਕੇ ਕਿਵੇ ਪਹਿਲਾ ਪੈਦਲ ਤੁਰ ਕੇ ਰਿਸਤੇਦਾਰਾਂ ਨੂੰ ਮਿਲਣ ਜਾਦੇ ਸਨ ਤੇ ਜਿਸ ਵਿੱਚ ਸਮਾਂ ਬਹੁਤ ਲੱਗ ਜਾਦਾ ਸੀ। ਫਿਰ ਸਮਾਂ ਬਦਲਿਆ ਤਾਂ ਗੱਡੇ ਆ ਗਏ। ਗੱਡਿਆਂ ਦੀ ਵੀ ਕੋਈ ਰਫਤਾਰ ਵਾਲੀ ਤੇਜ ਨਹੀ ਸੀ ਬਸ ਸਮਾਨ ਦੀ ਢੋਆ ਢੁਆਈ ਆਸਾਨ ਹੋ ਗਈ ਜਿਸ ਵੀ ਕਾਫੀ ਸਮਾਂ ਲੱਗਦਾ ਸੀ। ਦੇਖਿਆ ਜਾਵੇ ਤਾਂ ਆਵਾਜਾਈ ਦੇ ਸਾਧਨਾਂ ਦੀ ਤੇ ਜਿੰਦਗੀ ਦੀ ਰਫਤਾਰ  ਬਹੁਤ ਹੌਲੀ ਸੀ। ਉਸ ਸਮੇ ਬੰਦੇ ਨੂੰ ਇਹ ਹੁੰਦਾ ਸੀ ਕੇ ਕੋਈ ਨਾ ਆਰਾਮ ਕਰਦੇ ਕਰਦੇ ਟਿਕਾਣੇ ਤੇ ਪਹੁੰਚ ਜਾਵਾਗੇ ਕਿਉਕਿ ਉਸ ਸਮੇ ਲੋਕਾਂ ਵਿੱਚ ਸਬਰ ਸੀ ਠਹਿਰਾਵ ਸੀ ਤਾਹੀ ਰਿਸਤੇ ਤੇ ਵਾਤਾਵਰਨ ਵੀ ਸਾਫ ਸੁਥਰੇ ਸਨ। ਕਿੰਨਾ ਭਰੱਪਾ ਸੀ ਤੇ ਕਿੰਨਾ ਮਿਲ ਜੁਲ ਕੇ  ਰਹਿੰਦੇ ਸਨ ਤੇ ਜਾਤੀਵਾਦ ਦਾ ਐਨਾ ਖਾਸ ਕੋਈ ਰੌਲਾ ਗੌਲਾ ਵੀ ਨਹੀ ਸੀ ਜੇ ਹੋਵੇਗਾ ਵੀ ਤਾਂ ਅੱਜ ਦੇ ਪੱਧਰ ਜਿੰਨਾ ਨਹੀ ਸੀ। ਇਹ ਸਭ ਗੱਲਾਂ ਬਾਬੇ ਸੱਥ ਵਿੱਚ ਬਹਿ ਕੇ ਦੱਸਦੇ ਨਾਲੇ ਹੱਸਦੇ ਤੇ ਨਾਲੇ ਜਜਬਾਤੀ ਹੋ ਜਾਦੇ।     ਹੁਣ ਗੱਲ ਕਰਦੇ ਦਿੱਲੀ ਮੋਰਚੇ ਦੀ। ਰੋਜਾਨਾ ਫੇਸਬੁੱਕ ਤੇ ਪੋਸਟਾਂ ਪਾਈਆਂ ਹੁੰਦੀਆਂ ਨੇ ਕੇ ਮੋਰਚੇ ਵਿੱਚ  ਜਾਨ ਨਹੀ ਰਹੀ ਲੋਕ ਟਰਾਲੀਆਂ ਲੈ ਕੇ ਵਾਪਿਸ ਆ ਗਏ। ਕੂੜ  ਪ੍ਰਚਾਰ ਹੋ ਰਿਹਾ ਕਿਸਾਨੀ ਮੋਰਚੇ ਨੂੰ ਢਾਅ ਲਾਉਣ ਲਈ।
 26 ਜਨਵਰੀ ਤੋਂ ਪਹਿਲਾ ਮੋਰਚਾ ਮੋਰਚਾ ਨਹੀ ਸਗੋ ਮੇਲਾ ਲਗਦਾ ਸੀ ਉਦੋ ਲੋਕ ਮਹਿੰਗੀਆਂ ਕਾਰਾਂ ਜੀਪਾਂ ਦੀ ਨੁਮਾਇਸ ਕਰਨ ਲਈ ਆਉਦੇ ਜਾਦੇ ਸੀ ਮਤਲਬ ਸੁਗਲ ਮੇਲਾ ਕਰਨ।26 ਜਨਵਰੀ ਵਾਲੀ ਘਟਨਾ ਘਟ ਗਈ ਜਿਹੜੇ ਤਾਂ ਮੇਰੇ ਵਰਗੇ ਤੱਤੇ ਕਾਹਲੇ ਸੀ ਉਹ ਜਥੇਬੰਦੀਆਂ ਨੂੰ ਮਾੜਾ  ਕਹਿ ਕੇ ਦਿੱਲੀ ਤੋ ਵਾਪਸ ਘਰਾਂ ਨੂੰ ਆ ਗਏ ਬਹਾਨਾ ਇਹ ਮਾਰਿਆ ਕੇ ਕਿਸਾਨ ਆਗੂ ਕੋਈ ਐਕਸ਼ਨ ਨੀ ਕਰ ਰਹੇ। ਇਹਨਾਂ ਦੀਆਂ ਲੱਤਾਂ ਭਾਰ ਨੀ ਝੱਲਦੀਆਂ ਹੋਰ ਵੀ ਬਹੁਤ ਕੁਝ। ਬਹੁਤ ਸਾਰੇ ਨੌਜਵਾਨ ਹਜੇ ਵੀ ਦਿੱਲੀ ਧਰਨੇ ਵਿੱਚ ਜਥੇਬੰਦੀਆਂ ਦੇ ਕਹਿਣੇ ਵਿੱਚ ਹਨ ਤੇ ਮੈਦਾਨ ਵਿੱਚ ਡਟੇ ਹੋਏ ਹਨ। ਹੁਣ ਮੁੱਦੇ ਦੀ ਗੱਲ ਇਹ ਹੈ ਕੇ ਮੋਰਚਾ ਤਾਂ ਹੁਣ ਮੋਰਚਾ ਬਣਿਆਂ ਪਹਿਲਾ ਤਾਂ ਮੇਲਾ ਹੀ ਸੀ। ਹੁਣ ਜੋ ਲੋਕ ਦਿੱਲੀ ਮੋਰਚੇ ਵਿੱਚ ਰਹਿ ਗਏ ਉਹ ਹਨ ਦਸਾਂ ਨੁੰਹਾਂ ਦੀ ਕਿਰਤ ਕਰਨ ਵਾਲੇ ਮਹਿਨਤ ਮਜਦੂਰੀ ਵਾਲੇ ਸਭ ਤੋ ਵੱਡੀ ਗੱਲ ਸਬਰ, ਸ਼ਤੋਖ ਵਾਲੇ ਲੋਕ ਮੋਰਚੇ ਨੂੰ ਸਾਂਭੀ ਬੈਠੇ ਹਨ। ਇਹ ਉਹ ਲੋਕ ਨੇ ਜਿਨਾਂ ਨੇ ਧੀਮੀ ਰਫਤਾਰ ਵਾਲੇ ਸਮਿਆਂ ਵਿੱਚ ਜਨਮ ਲਿਆ ਜਿਨਾ ਨੂੰ ਪਤਾ ਕੇ ਠਹਿਰਾਵ ਕੀ ਹੁੰਦਾ।ਇਹ ਉਹ ਬਾਬੇ ਹਨ ਜੋ ਧੀਮੀ ਰਫਤਾਰ ਦੇ ਹੁੰਦੇ ਹੋਏ ਵੀ ਜੇਰਾ ਰੱਖਦੇ ਸੀ ਕੇ ਕੋਈ ਨਾ ਹੌਲੀ ਹੌਲੀ ਟਿਕਾਣੇ ਤੇ ਪਹੁੰਚ ਜਾਵਾਂਗੇ। ਇਹ ਬਾਬਿਆਂ ਨੇ ਬਹੁਤ ਹੱਦ ਤੱਕ ਨੌਜਵਾਨੀ ਨੂੰ ਵੀ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ। ਹੁਣ ਮੋਰਚੇ ਵਿੱਚ ਸਬਰ ਸੰਤੋਖ ਵਾਲੇ ਕਿਰਤੀ ਬੈਠੇ ਹਨ ਤੇ ਕਾਲੇ ਕਨੂੰਨ ਵੀ ਰੱਦ ਕਰਵਾਉਣਗੇ ਕਿਉਕਿ ਪੁਰਾਣੀ ਕਹਾਵਤ ਹੈ “ਸਹਿਜ ਪੱਕੇ ਸੋ ਮੀਠਾ ਹੋਏ”।
ਮੈ ਤਾਂ ਆਪਣੇ ਨੌਜਵਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕੇ ਤੱਤੇ ਕਾਹਲੇ ਹੋ ਕੇ ਕੁਝ ਨਹੀ ਹਾਸਿਲ ਹੋਣਾ ਸਗੋ ਬਣਿਆ ਬਣਾਇਆ ਮੋਰਚਾ ਹੀ ਖਰਾਬ ਹੋਣਾ। ਹੁੱ ਆਪਣੇ ਸਾਰਿਆਂ ਕੋਲ ਮੌਕਾ ਹੈ ਆਪਣੇ ਬਜੁਰਗਾਂ ਤੋ ਕੁਝ ਸਿੱਖਣ ਦੀ ਕਿਉਕਿ ਬਜੁਰਗਾਂ ਨੇ ਵਾਲ ਧੁੱਪ ਚਿਣਚ ਬੈਠ ਕੇ ਚਿੱਟੇ ਨੀ ਕੀਤੇ। ਵੱਡੀਆਂ ਉਮਰਾਂ ਨੇ ਵੱਡੇ ਤਜਰਵੇ ਕੀਤੇ ਨੇ ਸੋ ਸਾਡੇ ਕੋਲ ਪੁਰਾਣੇ  ਬਜੁਰਗਾਂ ਦੀ ਇਹ ਆਖਰੀ ਪੀੜੀ ਹੈ ਤੇ ਸਮਾਂ ਰਹਿੰਦੇ ਉਹਨਾਂ ਤੋ ਸਿੱਖ ਲਈਏ ਕਿਉਕਿ ਆਉਣ ਵਾਲੇ ਸਮਿਆਂ ਵਿੱਚ ਕਿਹੜਾ ਧੱਕਾਸਾਹੀ ਰੁਕ ਜਾਣੀ ਹੈ ਸਰਕਾਰ ਹਮਾਸਾ ਸਰਮਾਏਦਾਰਾਂ ਦੇ ਪੱਖ ਪੂਰਦੀ ਹੈ। ਮੋਰਚੇ ਸਬਰ ਸੰਤੋਖ,ਸਾਂਤ ਤਰੀਕਿਆਂ ਨਾਲ ਜਿੱਤੇ ਜਾਦੇ ਹਨ। ਇਸ ਕੀਮਤੀ ਸਮੇ ਵਿੱਚ ਸਿੱਖ ਲਈਇ ਇਨਾਂ ਬਜੁਰਗਾਂ ਤੋ। ਤਾਹੀ ਕਹਿੰਦੇ ਹੁੰਦੇ ਨੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਮਗਰੋਂ ਸਵਾਦ ਦਿੰਦਾ।  

ਦੀਪ ਠੂਠਿਆਂਵਾਲੀ

ਦੀਪ ਠੂਠਿਆਂਵਾਲੀ- 94654 83471:

NO COMMENTS