*ਦਿੱਲੀ ਦੀ ਫਿਜ਼ਾ ‘ਚ ਘੁਲਿਆ ਜ਼ਹਿਰ! ਸਾਹ ਲੈਣਾ ਵੀ ਹੋਇਆ ਔਖਾ, ਸੁਪਰੀਮ ਕੋਰਟ ਨੇ ਕਿਹਾ ਸਿਰਫ ਕਿਸਾਨ ਨਹੀਂ ਜ਼ਿੰਮੇਵਾਰ*

0
28

ਨਵੀਂ ਦਿੱਲੀ 16,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਦਿੱਲੀ ਤੇ ਇਸ ਦੇ ਨਾਲ ਲੱਗਦੇ ਸੂਬਿਆਂ ‘ਚ ਹਵਾ ਦਾ ਪੱਧਰ ਬਹੁਤ ਖ਼ਰਾਬ ਹੋ ਗਿਆ ਹੈ। aqicn.org ਦੇ ਤਾਜ਼ਾ ਅੰਕੜੇ ਇਸ ਚਿੰਤਾ ਨੂੰ ਹੋਰ ਵੀ ਵਧਾਉਂਦੇ ਹਨ। ਸਵੇਰ ਤੋਂ ਹੀ ਹਵਾ ‘ਚ ਬਹੁਤ ਬਰੀਕ ਜਾਨਲੇਵਾ ਕਣ, ਜਿਸ ਨੂੰ ਪੀਐਮ 2.5 ਕਿਹਾ ਜਾਂਦਾ ਹੈ, ਰਿਕਾਰਡ ਕੀਤੇ ਗਏ ਹਨ। ਉਧਰ, ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸਾਨਾਂ ਵੱਲੋਂ ਪਰਾਲੀ ਸਾੜੇ ਜਾਣ ਬਾਰੇ ਬਿਨਾਂ ਕਿਸੇ ਵਿਗਿਆਨਕ ਆਧਾਰ ਤੇ ਬਗ਼ੈਰ ਤੱਥਾਂ ਤੋਂ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ। ਸਿਖਰਲੀ ਅਦਾਲਤ ਨੇ ਇਸ ਦਾ ਨੋਟਿਸ ਲਿਆ ਕਿ ਦਿੱਲੀ-ਕੌਮੀ ਰਾਜਧਾਨੀ ਖੇਤਰ (ਐਨਸੀਆਰ) ਦੇ ਹਵਾ ਪ੍ਰਦੂਸ਼ਣ ’ਚ ਪਰਾਲੀ ਸਾੜੇ ਜਾਣ ਦਾ ਯੋਗਦਾਨ ਸਿਰਫ਼ 10 ਫ਼ੀਸਦ ਹੈ।

ਤਾਜ਼ਾ ਰਿਪੋਰਟ ਮੁਤਾਬਕ 16 ਨਵੰਬਰ ਮੰਗਲਵਾਰ ਨੂੰ ਸਵੇਰੇ 7 ਵਜੇ ਹਰਿਆਣਾ ਦੇ ਫ਼ਰੀਦਾਬਾਦ ਦੇ ਸੈਕਟਰ 11 ‘ਚ AQI ਪੱਧਰ 999 ਦਰਜ ਕੀਤਾ ਗਿਆ ਹੈ, ਜੋ ਬੇਹੱਦ ਖਤਰਨਾਕ ਹੈ। ਇੱਥੋਂ ਦੇ ਸੈਕਟਰ-30 ‘ਚ ਇਸ ਦਾ ਪੱਧਰ 330 ਪਾਇਆ ਗਿਆ ਹੈ। ਗੁਰੂਗ੍ਰਾਮ ‘ਚ 310, ਮਾਨੇਸਰ ‘ਚ 351 ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦੇ ਨਾਲੇਜ ਪਾਰਕ-3 ‘ਚ ਇਸ ਦਾ ਪੱਧਰ 309, ਨਾਲੇਜ ਪਾਰਕ-5 ‘ਚ 469, ਨੋਇਡਾ ਦੇ ਸੈਕਟਰ-116 ‘ਚ 376, ਨੋਇਡਾ ਦੇ ਸੈਕਟਰ-125 ‘ਚ 308, ਨੋਇਡਾ ਦੇ ਸੈਕਟਰ-1 ‘ਚ 304 ਤੇ ਸੈਕਟਰ-1 ‘ਚ 304 ਤੇ ਨੋਇਡਾ ਦੇ ਸੈਕਟਰ-62 ‘ਚ 465 ਰਿਕਾਰਡ ਕੀਤਾ ਗਿਆ ਹੈ। ਗਾਜ਼ੀਆਬਾਦ ਜ਼ਿਲ੍ਹੇ ਦੇ ਵਸੁੰਧਰਾ ‘ਚ 350, ਸੰਜੇ ਨਗਰ ‘ਚ 343 ਰੀਕਾਰਡ ਕੀਤਾ ਗਿਆ ਹੈ। ਇਸੇ ਤਰ੍ਹਾਂ ਯੂਪੀ ਦੇ ਹਾਪੁੜ ‘ਚ ਸਵੇਰੇ 7 ਵਜੇ AQI ਪੱਧਰ 384, ਮੇਰਠ ‘ਚ ਪੱਲਵਪੁਰਮ ‘ਚ 401, ਬਾਗਪਤ ‘ਚ 363 ਦਰਜ ਕੀਤਾ ਗਿਆ ਹੈ।

ਇਸੇ ਤਰ੍ਹਾਂ ਰਾਜਧਾਨੀ ਦਿੱਲੀ ‘ਚ ਅੱਜ ਸਵੇਰੇ 7 ਵਜੇ ਵੱਖ-ਵੱਖ ਥਾਵਾਂ ‘ਤੇ AQI ਦਾ ਖਤਰਨਾਕ ਪੱਧਰ ਦਰਜ ਕੀਤਾ ਗਿਆ। ਆਨੰਦ ਵਿਹਾਰ ਖੇਤਰ ‘ਚ ਸਵੇਰੇ 7 ਵਜੇ AQI ਪੱਧਰ 470, ਵਜ਼ੀਰਪੁਰ ‘ਚ 440, ਸਤਿਆਵਤੀ ਕਾਲਜ ਨੇੜੇ 450, ਪੰਜਾਬੀ ਬਾਗ ‘ਚ 359, ਦਵਾਰਕਾ ‘ਚ 329, ਪੂਸਾ ‘ਚ 301, ਮੰਦਿਰ ਮਾਰਗ ‘ਚ 343, ਅਰਬਿੰਦੋ ਮਾਰਗ ‘ਚ 304, ਮੇਜਰ ਧਿਆਨ ਚੰਦ 362, ਅਮਰੀਕੀ ਸਫ਼ਾਰਤਖਾਨੇ ਨੇੜੇ 357, ਝਿਲਮਿਲ 466, ਪਟਪੜਗੰਜ ਖੇਤਰ 406, ਸ੍ਰੀਨਿਵਾਸਪੁਰੀ 313, ਨੈਸ਼ਨਲ ਇੰਸਟੀਚਿਊਟ ਆਫ਼ ਮਲੇਰੀਆ ਰਿਸਰਚ, ਦਵਾਰਕਾ ‘ਚ 329, ਮੁੰਡਕਾ 356, ਸੋਨੀਆ ਵਿਹਾਰ 405, ਨਰੇਲਾ 488, ਬਵਾਨਾ 355 ਦਰਜ ਕੀਤੇ ਗਏ ਹਨ।

ਹਵਾ ਪ੍ਰਦੂਸ਼ਣ ਦੇ ਇਹ ਤਾਜ਼ਾ ਅੰਕੜੇ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਇਨ੍ਹਾਂ ਸਾਰੇ ਖੇਤਰਾਂ ਦੀ ਸਥਿਤੀ ਕੱਲ੍ਹ ਨਾਲੋਂ ਵੀ ਬਦਤਰ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਵੀ ਪ੍ਰਦੂਸ਼ਣ ਦੇ ਵਧਦੇ ਪੱਧਰ ‘ਤੇ ਚਿੰਤਾ ਪ੍ਰਗਟਾਈ ਹੈ। ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋਈ, ਜਿਸ ‘ਚ ਕੇਂਦਰ ਨੂੰ ਅੱਜ ਇਸ ਸਬੰਧ ‘ਚ ਹੰਗਾਮੀ ਮੀਟਿੰਗ ਬੁਲਾਉਣ ਲਈ ਕਿਹਾ ਗਿਆ ਹੈ। ਕੇਂਦਰ ਬੁੱਧਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਇਸ ਬੈਠਕ ‘ਚ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਦੇਵੇਗਾ।

NO COMMENTS