ਦਿੱਲੀ ਤੋਂ ਲੁਧਿਆਣਾ ਆਏ ਜਹਾਜ਼ ‘ਚ ਕੋਰੋਨਾ, ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ

0
70

ਚੰਡੀਗੜ੍ਹ: (ਸਾਰਾ ਯਹਾ) : ਘਰੇਲੂ ਉਡਾਣਾਂ (Domestic flights) ਦੀ ਸ਼ੁਰੂਆਤ ਦੇ ਪਹਿਲੇ ਦਿਨ ਸੋਮਵਾਰ ਨੂੰ ਯਾਤਰਾ ਕਰ ਰਹੇ ਦੋ ਵਿਅਕਤੀ ਕੋਰੋਨਾ ਪੌਜ਼ੇਟਿਵ (Covid-19 positive) ਮਿਲੇ ਹਨ। ਏਅਰ ਇੰਡੀਆ ਦਾ ਏਅਰਪੋਰਟ ਸੁਰੱਖਿਆ ਕਰਮਚਾਰੀ (Air India airport security) ਦਿੱਲੀ ਤੋਂ ਲੁਧਿਆਣਾ ਗਿਆ, ਜਿਸ ਦੀ ਰਿਪੋਰਟ ਸਕਾਰਾਤਮਕ ਆਈ ਹੈ। ਜਦੋਂਕਿ ਇੱਕ ਨੌਜਵਾਨ ਇੰਡੀਗੋ ਜਹਾਜ਼ ‘ਚ ਚੇਨਈ ਤੋਂ ਕੋਇੰਬਟੂਰ ਲਈ ਰਵਾਨਾ ਹੋਇਆ ਸੀ, ਜੋ ਕੋਰੋਨਾ ਪੌਜ਼ੇਟਿਵ ਪਾਇਆ ਗਿਆ। ਕਰੂ-ਮੈਂਬਰ ਤੇ ਦੋਵੇਂ ਉਡਾਣਾਂ ਦੇ ਸਾਰੇ ਯਾਤਰੀਆਂ ਨੂੰ ਇਨ੍ਹਾਂ ਦੋਵਾਂ ਰਿਪੋਰਟਾਂ ਦੇ ਸਕਾਰਾਤਮਕ ਆਉਣ ਤੋਂ ਬਾਅਦ ਸੂਚਿਤ ਕੀਤਾ ਗਿਆ ਹੈ। ਸਾਰੇ 14 ਦਿਨਾਂ ਲਈ ਹੋਮ ਕੁਆਰੰਟੀਨ ਰਹਿਣਗੇ।

ਲੁਧਿਆਣਾ ਸਾਹਨੇਵਾਲ ਏਅਰਪੋਰਟ (Sahnewal airport) ‘ਤੇ ਉਕਤ ਕਰਮਚਾਰੀ 11 ਚਾਲਕ ਦਲ ਦੇ ਮੈਂਬਰਾਂ ਸਮੇਤ 25 ਮਈ ਨੂੰ ਪਹੁੰਚਿਆ ਸੀ। ਦਿੱਲੀ ਦੇ ਰਹਿਣ ਵਾਲੇ 50 ਸਾਲਾ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ ਭੇਜਿਆ ਗਿਆ ਹੈ। ਲੁਧਿਆਣਾ ਵਿਚ 116 ਲੋਕਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 114 ਦੀ ਰਿਪੋਰਟ ਮਿਲੀ ਹੈ, ਜਿਸ ‘ਚ ਇੱਕ ਸੰਕਰਮਿਤ ਮਿਲੀਆ ਹੈ। ਦੋਵਾਂ ਯਾਤਰੀਆਂ ਵਿੱਚ ਕੋਰੋਨਾ ਦੇ ਲੱਛਣ ਨਹੀਂ ਸੀ। ਸੋਮਵਾਰ ਦੇ ਚੇਨਈ ਤੇ ਦਿੱਲੀ ਤੋਂ 130 ਯਾਤਰੀ ਕੋਇੰਬਟੂਰ ਪਹੁੰਚੇ। ਸਾਰਿਆਂ ਦੀ ਜਾਂਚ ਕੀਤੀ ਗਈ, ਜਿਸ ਦੀ ਰਿਪੋਰਟ ਮੰਗਲਵਾਰ ਨੂੰ ਆਈ।

ਕੇਂਦਰੀ ਗ੍ਰਹਿ ਸਕੱਤਰ ਵੱਲੋਂ ਸੂਬਿਆਂ ਨੂੰ ਜਾਰੀ ਇੱਕ ਨੋਟ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ਾਂ ਦੇ ਲੋਕਾਂ ਲਈ ਸੱਤ ਦਿਨਾਂ ਲਈ ਕੁਆਰੰਟੀਨ ਵਿੱਚ ਰਹਿਣਾ ਲਾਜ਼ਮੀ ਹੈ। ਹੋਟਲ ਇਸ ਤੋਂ ਵੱਧ ਕਿਰਾਇਆ ਨਹੀਂ ਵਸੂਲ ਕਰ ਸਕਦੇ। ਵਿਦੇਸ਼ੀ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਲੋਕਾਂ ਨੂੰ ਮਿਲ ਰਹੇ ਕੁਆਰੰਟੀਨ ਲਈ 14 ਦਿਨਾਂ ਦੇ ਪੈਸਿਆਂ ਦਾ ਨੋਟਿਸ ਲੈਂਦਿਆਂ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸੱਤ ਦਿਨਾਂ ਲਈ ਪੈਸੇ ਵਾਪਸ ਲੈਣ ਲਈ ਨਿਰਦੇਸ਼ ਦਿੱਤੇ ਹਨ।

NO COMMENTS