*ਦਿੱਲੀ ਤੋਂ ਚੱਲਦੀਆਂ ਪਾਰਟੀਆਂ ਤੋਂ ਚੁਕੰਨੇ ਹੋਣ ਪੰਜਾਬ ਦੇ ਲੋਕ : ਹਰਸਿਮਰਤ ਕੌਰ ਬਾਦਲ*

0
66

ਮਾਨਸਾ 3 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਹਲਕਾ ਬੁਢਲਾਡਾ ਦੇ ਇੰਚਾਰਜ ਡਾ: ਨਿਸ਼ਾਨ ਸਿੰਘ ਦੀ ਅਗਵਾਈ ਹੇਠ ਪਿੰਡ ਅੱਕਾਂਵਾਲੀ, ਉੱਡਤ ਸੈਦੇਵਾਲਾ, ਬੋਹਾ ਗਾਦੜਪੱਤੀ, ਗਾਮੀਵਾਲਾ, ਮੰਘਾਣੀਆਂ, ਰਿਓਂਦ ਕਲਾਂ, ਚੱਕ ਅਲੀਸ਼ੇਰ ਧਰਮਪੁਰਾ ਵਿਖੇ ਲੋਕ ਮਿਲਣੀ ਕੀਤੀ। ਜਿਸ ਵਿੱਚ ਵੱਡੀ ਗਿਣਤੀ ਵਿੱਚ ਅੋਰਤਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਖੇਤਰੀ ਪਾਰਟੀ ਪੰਜਾਬ ਦੇ ਹਿੱਤ ਵਿੱਚ ਹੈ। ਇਸ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤ ਪੂਰੇ। ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਜਦੋਂ ਮਰਜੀ ਮਿਲ ਕੇ ਆਪਣੇ ਕੰਮ ਕਰਵਾ ਸਕਦੇ ਹੋ। ਪਰ ਦਿੱਲੀ ਤੋਂ ਚੱਲਦੀਆਂ ਪਾਰਟੀਆਂ ਤੋਂ ਕੰਮ ਕਰਵਾਉਣ ਲਈ ਸਾਨੂੰ ਉੱਥੇ ਜਾਣਾ ਪਵੇਗਾ। ਜਿੱਥੇ ਉਨ੍ਹਾਂ ਪਾਰਟੀਆਂ ਦੇ ਮੁੱਖ ਮੰਤਰੀ ਨੂੰ ਮਿਲਣ ਲਈ ਵੀ ਸਮਾਂ ਲੈਣਾ ਪੈਂਦਾ ਹੈ ਅਤੇ ਆਮ ਲੋਕਾਂ ਦੀ ਉੱਥੇ ਭਲਾਂ ਕੀ ਪੁੱਛਗਿੱਛ ਹੋਵੇਗੀ। ਇਸ ਲਈ ਦਿੱਲੀ ਤੋਂ ਚੱਲਦੀਆਂ ਪਾਰਟੀਆਂ ਦਾ ਖੈੜਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦਾ ਸਾਥ ਦਿਓ ਅਤੇ ਪੰਜਾਬ ਨੂੰ ਤਕੜਾ ਕਰੋ। ਇਸ ਮੌਕੇ ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ ਲਾਪਰਾਂ ਪਾਇਲ, ਗੁਰਮੇਲ ਸਿੰਘ ਫਫੜੇ, ਗੁਰਦੀਪ ਸਿੰਘ ਟੋਡਰਪੁਰ, ਦਵਿੰਦਰ ਸਿੰਘ ਚੱਕ ਅਲੀਸ਼ੇਰ, ਪ੍ਰਧਾਨ ਸੁਖਵਿੰਦਰ ਸਿੰਘ ਮੰਘਾਣੀਆਂ, ਮਹਿੰਦਰ ਸਿੰਘ ਸੈਦੇਵਾਲਾ, ਬੱਲਮ ਸਿੰਘ ਕਲੀਪੁਰ , ਜਗਸੀਰ ਸਿੰਘ ਅੱਕਾਵਾਲੀ, ਜੌਗਾ ਸਿੰਘ ਬੌਹਾ , ਜਸਪਾਲ ਸਿੰਘ ਗੱਢੂਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS