*ਦਿੱਲੀ ਜਾਣ ਵਾਲਿਆਂ ਨੂੰ ਰਾਹਤ! ਕਿਸਾਨ ਅੰਦੋਲਨ ਕਰਕੇ ਬੰਦ ਸੜਕਾਂ ਖੋਲ੍ਹੀਆਂ…ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ*

0
14

(ਸਾਰਾ ਯਹਾਂ) : ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਕਰਕੇ ਬੰਦ ਕੀਤੀਆਂ ਸੜਕਾਂ ਨੂੰ ਖੋਲ੍ਹਿਆ ਜਾ ਰਿਹਾ ਹੈ। ਇਸ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਆਉਣ ਲੱਗਾ ਹੈ। ਇਸ ਸਬੰਧੀ ਕੁਰੂਕਸ਼ੇਤਰ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਸੱਦੇ ਕਾਰਨ ਸ਼ਾਹਬਾਦ ਮਾਰਕੰਡਾ ਪੁਲ ਬੰਦ ਕਰ ਦਿੱਤਾ ਗਿਆ ਸੀ। ਹੁਣ ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੇ ਮਾਰਕੰਡਾ ਪੁਲ ‘ਤੇ ਸਰਵਿਸ ਰੋਡ ਨੂੰ ਖੋਲ੍ਹ ਦਿੱਤਾ ਗਿਆ ਹੈ। ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ…

1. ਦਿੱਲੀ-ਕਰਨਾਲ ਤੋਂ ਅੰਬਾਲਾ ਜਾਣ ਵਾਲੇ ਵਾਹਨ ਨੈਸ਼ਨਲ ਹਾਈਵੇ-44 ਤੋਂ ਸਿੱਧੇ ਅੰਬਾਲਾ ਜਾ ਸਕਦੇ ਹਨ।

2. ਦਿੱਲੀ-ਕਰਨਾਲ ਤੋਂ ਚੰਡੀਗੜ੍ਹ, ਪੰਚਕੂਲਾ ਜਾਣ ਵਾਲੇ ਵਾਹਨ ਕੁਰੂਕਸ਼ੇਤਰ-ਸ਼ਾਹਾਬਾਦ, ਸਾਹਾ ਰਾਹੀਂ ਪੰਚਕੂਲਾ-ਚੰਡੀਗੜ੍ਹ ਵੱਲ ਜਾ ਸਕਦੇ ਹਨ।

\3. ਪੰਚਕੂਲਾ-ਚੰਡੀਗੜ੍ਹ, ਅੰਬਾਲਾ ਤੋਂ ਦਿੱਲੀ ਵੱਲ ਜਾਣ ਵਾਲੇ ਵਾਹਨ ਪਹਿਲਾਂ ਵਾਂਗ ਬਰਾੜਾ-ਦੋਸੜਕਾ ਰੋਡ ਤੋਂ ਸ਼ਾਹਬਾਦ ਤੋਂ NH-44 ਤੋਂ ਕੁਰੂਕਸ਼ੇਤਰ-ਕਰਨਾਲ ਦੇ ਰਸਤੇ ਦਿੱਲੀ ਵੱਲ ਜਾ ਸਕਦੇ ਹਨ।

NO COMMENTS