*ਦਿੱਲੀ ‘ਚ ਭਿਆਨਕ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਬਾਰਸ਼ ਹੋਣ ਹੋਣ ਨਾਲ ਬਦਲਿਆ ਮਿਜਾਜ਼*

0
15

ਦਿੱਲੀ ‘ਚ ਸ਼ੁੱਕਰਵਾਰ ਨੂੰ ਲਗਾਤਾਰ ਚੌਥੇ ਦਿਨ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ। ਪਰ ਸ਼ਾਮ ਨੂੰ ਭਿਆਨਕ ਗਰਮੀ ਦੇ ਵਿਚਕਾਰ, ਮੌਸਮ ਬਦਲ ਗਿਆ ਅਤੇ ਅਚਾਨਕ ਥੋੜੀ ਜਿਹੀ ਬਾਰਸ਼ ਅਤੇ ਠੰਡੀਆਂ ਹਵਾਵਾਂ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ।

ਸਫਦਰਜੰਗ ਵੈਦਸ਼ਾਲਾ ਦਾ ਵੱਧ ਤੋਂ ਵੱਧ ਤਾਪਮਾਨ 41.3 ਡਿਗਰੀ ਸੈਲਸੀਅਸ ਰਿਹਾ ਜੋ ਵੀਰਵਾਰ ਨੂੰ ਰਿਕਾਰਡ ਕੀਤੇ ਤਾਪਮਾਨ ਨਾਲੋਂ ਦੋ ਡਿਗਰੀ ਘੱਟ ਸੀ।

ਘੱਟੋ ਘੱਟ ਤਾਪਮਾਨ 27.1 ਡਿਗਰੀ ਸੈਲਸੀਅਸ ਰਿਹਾ।

ਸ਼ਾਮ ਨੂੰ, ਦਿੱਲੀ ਵਿਚ ਥੋੜੀ ਜਿਹੀ ਬਾਰਸ਼ ਹੋਈ ਜਿਸ ਨਾਲ ਤਾਪਮਾਨ ਥੋੜ੍ਹਾ ਘੱਟ ਗਿਆ।

ਮੌਸਮ ਵਿਭਾਗ ਨੇ ਦੱਸਿਆ ਕਿ ਪਾਲਮ ਵਿਖੇ ਨਿਗਰਾਨੀ ਸਟੇਸ਼ਨ ਵਿਚ 26 ਮਿਲੀਮੀਟਰ, ਲੋਧੀ ਰੋਡ ਵਿਚ 2.5 ਮਿਲੀਮੀਟਰ ਅਤੇ ਸਫਦਰਜੰਗ ਵਿਚ 0.4 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ।

ਭਾਰਤ ਮੌਸਮ ਵਿਭਾਗ ਨੇ ਕਿਹਾ ਕਿ ਸ਼ਨੀਵਾਰ ਨੂੰ ਆਸਮਾਨ ਬੱਦਲਵਾਈ ਅਤੇ ਹਲਕੀ ਬਾਰਸ਼ ਹੋਣ ਦੀ ਉਮੀਦ ਹੈ।

ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਤਾਪਮਾਨ ਦੋ ਡਿਗਰੀ ਸੈਲਸੀਅਸ ਘੱਟ ਸਕਦਾ ਹੈ। ਹਾਲਾਂਕਿ ਇਹ ਰਾਹਤ ਕੁਝ ਸਮੇਂ ਲਈ ਹੋ ਸਕਦੀ ਹੈ।

NO COMMENTS